ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਿਸ ਵਾਲੇ ਨੇ ਸੰਸਦਾਂ ਤੇ ਵਿਧਾਇਕਾਂ ਨੂੰ ਦਿੱਤੀ ਜੀਭ ਕੱਟਣ ਦੀ ਧਮਕੀ

ਪੁਲਿਸ ਵਾਲੇ ਨੇ ਸੰਸਦਾਂ ਤੇ ਵਿਧਾਇਕਾਂ ਨੂੰ ਦਿੱਤੀ ਜੀਭ ਕੱਟਣ ਦੀ ਧਮਕੀ

, ਏਜੰਸੀ
ਆਂਧਰਾ ਪ੍ਰਦੇਸ਼ `ਚ ਇਕ ਪੁਲਿਸ ਇੰਸਪੈਕਟਰ ਨੇ ਸੱਤਧਾਰੀ ਟੀਡੀਪੀ ਦੇ ਇਕ ਸੰਸਦ ਨੂੰ ਨਿਸ਼ਾਨਾ ਬਣਾਉਂਦੇ ਹੋਏ ਧਮਕੀ ਦਿੱਤੀ ਹੈ ਕਿ ਜੇਕਰ ਚੁਣੇ ਹੋਏ ਪ੍ਰਤੀਨਿਧ ਪੁਲਿਸ ਬਲ ਦਾ ਮਨੋਬਲ ਡਿੱਗਣ ਦੀ ਗੱਲ ਕਰਨਗੇ ਤਾਂ ਉਨ੍ਹਾਂ ਦੀ ਜੀਭ ਕੱਟ ਦਿੱਤੀ ਜਾਵੇਗੀ। ਸੰਸਦ ਨੇ ਇਸ ਬਿਆਨ `ਤੇ ਪ੍ਰਤੀਕਿਰਿਆ ਦਿੰਦੇ ਹੋਏ ਪੁਲਿਸ ਕਰਮਚਾਰੀ ਨੂੰ ਲਲਕਾਰਿਆ ਅਤੇ ਉਸਦੇ ਖਿਲਾਫ ਇਕ ਸਿ਼ਕਾਇਤ ਦਰਜ ਕਰਵਾਈ ਹੈ।


ਅਨੰਤਪੁਰਮ ਜਿ਼ਲ੍ਹੇ ਦੇ ਕਾਦਰੀ ਦੇ ਇੰਸਪੈਕਟਰ ਮਾਧਵ ਨੇ ਸ਼ੁੱਕਰਵਾਰ ਨੂੰ ਪੱਤਰਕਾਰ ਸੰਮੇਲਨ `ਚ ਚੇਤਾਵਨੀ ਦਿੰਦੇ ਹੋਏ ਕਿਹਾ ਕਿ, ਅਸੀਂ ਅਜੇ ਤੱਕ ਸੰਜਮ ਵਰਤ ਰਿਹੇ ਹਾਂ। ਭਵਿੱਖ `ਚ ਜੇਕਰ ਕੋਈ ਹੱਦ ਤੋਂ ਬਾਹਰ ਜਾਕੇ ਪੁਲਿਸ ਦੇ ਖਿਲਾਫ਼ ਗੱਲ ਕਰਦਾ ਹੈ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ।

 

ਅਸੀਂ ਉਨ੍ਹਾਂ ਦੀ ਜ਼ੁਬਾਨ ਕੱਟ ਲਵਾਂਗੇ। ਸਾਵਧਾਨ ਰਹੋ। ਇਸ `ਤੇ ਤੀਖੀ ਪ੍ਰਤੀਕਿਰਿਆ ਦਿੰਦੇ ਹੋਏ ਸੰਸਦ ਜੇ ਸੀ ਦਿਵਾਕਰ ਰੇਡੀ ਨੇ ਇੰਸਪੈਕਟਰ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਆਪਣੀ ਜ਼ੁਬਾਨ ਕਟਵਾਉਣ ਲਈ ਕਿਥੇ ਆਉਣ।


ਤਾਡੀਪਤਰੀ ਉਪ ਮੰਡਲ ਪੁਲਿਸ ਅਧਿਕਾਰੀ ਵਿਜੈ ਕੁਮਾਰ ਅਨੁਸਾਰ ਬਾਅਦ `ਚ ਸੰਸਦ ਨੇ ਇੰਸਪੈਕਟਰ ਦੇ ਖਿਲਾਫ਼ ਸਿ਼ਕਾਇਤ ਦਰਜ ਕਰਵਾਈ, ਪ੍ਰੰਤੂ ਕੋਈ ਐਫਆਈਆਰ ਦਰਜ ਨਹੀਂ ਹੋਈ। ਇਸ ਹਫਤੇ ਤਾਦੀਪਤਰੀ ਕੋਲ ਇਕ ਪਿੰਡ `ਚ ਹੋਏ ਝਗੜੇ ਨੂੰ ਲੈ ਕੇ ਬਿਆਨ ਸਾਹਮਣੇ ਆਏ ਹਨ। ਰੇਡੀ ਨੇ ਪੁਲਿਸ `ਤੇ ਘਟਨਾ ਸਥਾਨ ਤੋਂ ਨਪੁਸਕਾਂ ਦੀ ਤਰ੍ਹਾਂ ਭੱਜ ਜਾਣ ਅਤੇ ਸਥਿਤੀ ਨੂੰ ਕੰਟਰੋਲ `ਚ ਨਾ ਲਿਆਉਣ ਦਾ ਦੋਸ਼ ਲਗਾਇਆ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Andhra Pradesh Police threatens to cut tongues of MPs and MLAs