ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਂਧਰਾ ਪ੍ਰਦੇਸ਼ : ਮਾਓਵਾਦੀਆਂ ਨੇ ਵਿਧਾਇਕ ਤੇ ਸਾਬਕਾ ਵਿਧਾਇਕ ਦੀ ਕੀਤੀ ਹੱਤਿਆ

ਆਂਧਰਾ ਪ੍ਰਦੇਸ਼ : ਮਾਓਵਾਦੀਆਂ ਨੇ ਵਿਧਾਇਕ ਤੇ ਸਾਬਕਾ ਵਿਧਾਇਕ ਦੀ ਕੀਤੀ ਹੱਤਿਆ

ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ `ਚ ਐਤਵਾਰ ਨੂੰ ਅਰਾਕੂ (ਅਜਨਜਲਾ) ਵਿਧਾਨ ਸਭਾ ਸੀਟ ਤੋਂ ਵਿਧਾਇਕ ਸਰਵੇਸ਼ਵਰ ਰਾਓ ਅਤੇ ਸਾਬਕਾ ਵਿਧਾਇਕ ਐਸ ਸੋਮਾ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਦੋਵੇਂ ਆਗੂਆਂ ਦੀ ਹੱਤਿਆ ਨੂੰ ਭਾਕਪਾ (ਮਾਓਵਾਦੀ) ਦੇ ਮੈਂਬਰਾਂ ਨੇ ਅੰਜ਼ਾਮ ਦਿੱਤਾ ਹੈ।


ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵਿਸ਼ਾਖਾਪਟਨਮ ਤੋਂ ਕਰੀਬ 125 ਕਿਲੋਮੀਟਰ ਦੂਰ ਅਰਾਕੂ ਦੇ ਥੁਤਾਂਗੀ ਪਿੰਡ ਓਚ ਸਰਵੇਸ਼ਵਰ ਰਾਓ ਅਤੇ ਐਸ ਸੋਮਾ ਇਕ ਪ੍ਰੋਗਰਾਮ `ਚ ਹਿੱਸਾ ਲੈ ਰਹੇ ਸਨ। ਉਸ ਸਮੇਂ ਭਾਕਪਾ (ਮਾਓਵਾਦੀ) ਦੇ ਮੈਂਬਰਾਂ ਨੇ ਉਨ੍ਹਾਂ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ।


ਸਰਵੇਸਵਰਾ ਰਾਓ ਵਾਈਐਸਆਰਸੀਪੀ ਤੋਂ ਅਲੱਗ ਹੋ ਕੇ ਟੀਡੀਪੀ `ਚ ਸ਼ਾਮਲ ਹੋਏ ਸਨ। ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਕੈਬਨਿਟ `ਚ ਉਹ ਮੰਤਰੀ ਸਨ। ਪੁਲਿਸ ਦੇ ਮੁਤਾਬਕ ਉਨ੍ਹਾਂ ਨੂੰ ਕਈ ਵਾਰ ਮਾਓਵਾਦੀਆਂ ਵੱਲੋਂ ਹੱਤਿਆ ਦੀਆਂ ਧਮਕੀਆਂ ਮਿਲੀਆ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਨੂੰ ਕਬਜ਼ੇ `ਚਲੈ ਕੇ ਪੋਸਟਮ ਮਾਰਟਮ ਲਈ ਭੇਜ ਦਿੱਤਾ ਗਿਆ ਹੈ।


ਦੋਵੇਂ ਆਗੂਆਂ ਦੀ ਹੱਤਿਆ ਦੇ ਬਾਅਦ ਉਨ੍ਹਾਂ ਦੇ ਸਮਰਥਕਾਂ `ਚ ਗੁੱਸਾ ਪਾਇਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Andhra Pradesh TDP MLA Sarveswara Rao and formal MLA S Soma shot dead by Maoists