ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਦਰਬਾਬੂ ਨਾਇਡੂ ਨੂੰ ਵੱਡਾ ਝਟਕਾ, TDP ਦੇ 4 ਰਾਜਸਭਾ MP ਭਾਜਪਾ ’ਚ ਸ਼ਾਮਲ

ਟੀਐਮਸੀ ਮੁਖੀ ਮਮਤਾ ਬੈਨਰਜੀ ਤੋਂ ਬਾਅਦ ਹੁਣ ਚੰਦਰਬਾਬੂ ਨਾਇਡੂ ਦੀ ਪਾਰਟੀ ਟੀਡੀਪੀ ਨੂੰ ਵੀ ਅੱਜ ਵੀਰਵਾਰ ਨੂੰ ਵੱਡਾ ਝਟਕਾ ਲਗਿਆ ਹੈ। ਰਾਜਸਭਾ ਚ ਤੇਲਗੁ ਦੇਸ਼ਮ ਪਾਰਟੀ (ਤੇਦੇਪਾ) ਦੇ 4 ਮੈਂਬਰਾਂ ਨੇ ਅੱਜ ਆਪਣੀ ਪਾਰਟੀ ਨੂੱ ਛੱਡ ਕੇ ਭਾਜਪਾ ਚ ਸ਼ਾਮਲ ਹੋ ਗਏ।

 

ਰਾਜਸਭਾ ਦੇ ਟੀਡੀਪੀ ਸੰਸਦ ਮੈਂਬਰ ਵਾਈਐਸ ਚੌਧਰੀ, ਸੀਐਮ ਰਮੇਸ਼, ਟੀਜੀ ਵੈਂਕਟੇਸ਼, ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਦੀ ਹਾਜ਼ਰੀ ਚ ਭਾਜਪਾ ਚ ਸ਼ਾਮਲ ਹੋ ਗਏ। ਟੀਡੀਪੀ ਦੇ ਰਾਜਸਭਾ ਸੰਸਦ ਜੀਐਮ ਰਾਓ ਰਵਾਇਤੀ ਤੌਰ ਤੇ ਬਾਅਦ ਚ ਭਾਜਪਾ ਚ ਸ਼ਾਮਲ ਹੋਣਗੇ ਕਿਉਂਕਿ ਹਾਲੇ ਉਹ ਜ਼ੇਰੇ ਇਲਾਜ ਹਨ।

 

ਦਰਅਸਲ ਰਾਜਸਭਾ ਚ 6 ਮੈਂਬਰਾਂ ਵਾਲੀ ਤੇਦੇਪਾ ਦੇ 4 ਮੈਂਬਰਾਂ ਨੇ ਵੱਖਰਾ ਗੁੱਟ ਬਣਾ ਕੇ ਭਾਜਪਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਜਿਸ ਬਾਰੇ ਰਾਜਸਭਾ ਦੇ ਸਭਾਪਤੀ ਐਮ ਵੈਂਕੱਈਆ ਨਾਇਡੂ ਨੂੰ ਚਿੱਠੀ ਲਿਖ ਕੇ ਜਾਣੂ ਕਰਾ ਦਿੱਤਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Andhra Pradesh TDP Rajya Sabha members set to switch over bjp