ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਂਧਰਾ ਦੇ ਬਾਲਾਕ੍ਰਿਸ਼ਨ ਨੇ ਜ਼ੁਕਾਮ ਨੂੰ ਕੋਰੋਨਾ ਵਾਇਰਸ ਸਮਝ ਕੇ ਕੀਤੀ ਖ਼ੁਦਕੁਸ਼ੀ

ਆਂਧਰਾ ਦੇ ਬਾਲਾਕ੍ਰਿਸ਼ਨ ਨੇ ਜ਼ੁਕਾਮ ਨੂੰ ਕੋਰੋਨਾ ਵਾਇਰਸ ਸਮਝ ਕੇ ਕੀਤੀ ਖ਼ੁਦਕੁਸ਼ੀ

ਚੀਨ ’ਚ ਕੋਰੋਨਾ ਵਾਇਰਸ ਕਾਰਨ ਹੋਈਆਂ ਹਜ਼ਾਰਾਂ ਮੌਤਾਂ ਤੋਂ ਬਾਅਦ ਭਾਰਤ ’ਚ ਵੀ ਉਸ ਰੋਗ ਦਾ ਡਰ ਸਤਾਉਣ ਲੱਗਾ ਹੈ। ਅਜਿਹਾ ਇੱਕ ਖ਼ੌਫ਼ਨਾਕ ਮਾਮਲਾ ਆਂਧਰਾ ਪ੍ਰਦੇਸ਼ ਸੂਬੇ ਦੇ ਸ਼ਹਿਰ ਚਿੱਤੂਰ ’ਚ ਵਾਪਰਿਆ ਹੈ; ਜਿੱਥੇ 50 ਸਾਲਾਂ ਦੇ ਇੱਕ ਵਿਅਕਤੀ ਨੇ ਸਿਰਫ਼ ਇਸ ਲਈ ਖ਼ੁਦਕੁਸ਼ੀ ਕਰ ਲਈ ਕਿਉਂਕਿ ਉਸ ਨੂੰ ਜ਼ੁਕਾਮ ਸੀ ਤੇ ਉਸ ਨੂੰ ਸ਼ੱਕ ਨਹੀਂ, ਸਗੋਂ ਪੱਕਾ ਯਕੀਨ ਹੋ ਗਿਆ ਕਿ ਉਸ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। ਉਸ ਵਿਅਕਤੀ ਨੇ ਆਪਣੇ ਪਰਿਵਾਰ ਦੇ ਲੋਕਾਂ ਨੂੰ ਇੱਕ ਕਮਰੇ ’ਚ ਬੰਦ ਕਰ ਦਿੱਤਾ ਤੇ ਫਿਰ ਖ਼ੁਦ ਨੂੰ ਫਾਂਸੀ ਲਾ ਲਈ।

 

 

ਦਰਅਸਲ, ਉਸ ਵਿਅਕਤੀ ਬਾਲਾਕ੍ਰਿਸ਼ਨ ਨੂੰ ਡਰ ਸੀ ਕਿ ਉਸ ਨੂੰ ਲੱਗਿਆ ਕੋਰੋਨਾ ਵਾਇਰਸ ਕਿਤੇ ਉਸ ਦੇ ਪਰਿਵਾਰਕ ਮੈਂਬਰਾਂ ਜਾਂ ਹੋਰਨਾਂ ਲੋਕਾਂ ’ਚ ਨਾ ਫੈਲ ਜਾਵੇ। ਬਾਲਾਕ੍ਰਿਸ਼ਨ ਨੇ ਸੋਚਿਆ ਕਿ ਇਹ ਬੀਮਾਰੀ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪਿੰਡ ਦੇ ਹੋਰਨਾਂ ਲੋਕਾਂ ਤੇ ਲਾਗਲੇ ਪਿੰਡਾਂ ਤੱਕ ਫੈਲ ਜਾਵੇਗੀ।

 

 

ਇਸ ਕਾਰਨ ਉਹ ਕੁਝ ਪਰੇਸ਼ਾਨ ਸੀ ਤੇ ਉਸ ਨੇ ਮੰਗਲਵਾਰ ਨੂੰ ਆਪਣੇ ਪਰਿਵਾਰ ਦੇ ਸਾਰੇ ਲੋਕਾਂ ਨੂੰ ਇੱਕ ਕਮਰੇ ਅੰਦਰ ਬੰਦ ਕਰ ਕੇ ਫਾਹਾ ਲਾ ਲਿਆ। ਬਾਲਾਕ੍ਰਿਸ਼ਨ ਨੂੰ ਜਦੋਂ ਜ਼ੁਕਾਮ ਹੋਇਆ, ਤਾਂ ਉਹ ਹਸਪਤਾਲ ਪੁੱਜਾ, ਤੇ ਡਾਕਟਰਾਂ ਨੇ ਉਸ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ।

 

 

ਉਹ ਇਲਾਜ ਲਈ ਤਿਰੂਪਤੀ ਦੇ ਰੂਈਆ ਹਸਪਤਾਲ ਵੀ ਗਿਆ। ਉਸ ਦੇ ਪੁੱਤਰ ਮਾਲਾਮੁਰਲੀ ਨੇ ਦੱਸਿਆ ਕਿ ਉਹ ਦਿਲ ਦੀ ਬੀਮਾਰੀ ਕਾਰਨ ਚੈਕਅੱਪ ਲਈ ਹਸਪਤਾਲ ਗਏ ਸਨ। ਡਾਕਟਰਾਂ ਨੇ ਉਸ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ। ਇਸ ਨੂੰ ਬਾਲਾਕ੍ਰਿਸ਼ਨ ਨੇ ਗ਼ਲਤ ਸਮਝ ਲਿਆ ਤੇ ਉਸ ਨੇ ਸੋਚਿਆ ਕਿ ਉਸ ਨੂੰ ਡਾਕਟਰ ਨੇ ਇਸੇ ਲਈ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ ਕਿਉਂਕਿ ਉਸ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ।

 

 

ਮਾਲਾਮੁਰਲੀ ਨੇ ਦੱਸਿਆ ਕਿ ਉਸ ਦਾ ਪਿਤਾ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੋਲ ਨਹੀਂ ਆਉਣ ਦਿੰਦਾ ਸੀ। ਉਸ ਨੂੰ ਸਭ ਨੇ ਸਮਝਾਇਆ ਵੀ ਸੀ ਕਿ ਉਸ ਨੂੰ ਅਜਿਹੀ ਕੋਈ ਖ਼ਤਰਨਾਕ ਛੂਤ ਦੀ ਲਾਗ ਨਹੀਂ ਲੱਗੀ। ਮਾਲਾਮੁਰਲੀ ਨੇ ਕਿਹਾ ਕਿ ਜੇ ਉਸ ਦੇ ਪਿਤਾ ਦੀ ਸਹੀ ਤਰੀਕੇ ਕਾਊਂਸਲਿੰਗ ਹੁੰਦੀ, ਤਾਂ ਉਹ ਬਚ ਸਕਦਾ ਸੀ।

 

 

ਇਸ ਤੋਂ ਪਹਿਲਾਂ ਕਿ ਉਸ ਨੂੰ ਸਮਝਾਇਆ ਜਾਂਦਾ, ਉਸ ਨੇ ਖ਼ੁਦ ਨੂੰ ਇੱਕ ਰੁੱਖ ਨਾਲ ਫਾਹਾ ਲਾ ਕੇ ਟੰਗ ਲਿਆ।

 

 

ਚੇਤੇ ਰਹੇ ਕਿ ਚੀਨ ’ਚ ਕੋਰੋਨਾ ਵਾਇਰਸ ਹੁਣ ਤੱਕ 1,110 ਜਾਨਾਂ ਲੈ ਚੁੱਕਾ ਹੈ ਅਤੇ 20 ਦੇਸ਼ਾਂ ਦੇ ਲੋਕ ਇਸ ਲਾਇਲਾਜ ਰੋਗ ਤੋਂ ਪ੍ਰਭਾਵਿਤ ਹੋ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Andhra s Balakrishan committed suicide as he considered flue as Corona Virus