ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਧੂ ਦੀ ਜੱਫੀ ਬੀਜੇਪੀ ਨੂੰ ਨਹੀਂ ਆਈ ਰਾਸ, ਕਿਹਾ- ਪਾਕਿ 'ਚ ਹੀ ਮੰਤਰੀ ਬਣ ਜਾਓ

ਸਿੱਧੂ ਦੀ ਜੱਫੀ ਬੀਜੇਪੀ ਨੂੰ ਨਹੀਂ ਆਈ ਰਾਸ

ਨਵਜੋਤ ਸਿੱਧੂ ਦਾ ਪਾਕਿਸਤਾਨ ਜਾ ਕੇ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਿਲ ਹੋਣਾ ਬੀਜੇਪੀ ਨੂੰ ਰਾਸ ਨਹੀਂ ਆ ਰਿਹਾ।  ਪੰਜਾਬ ਬੀਜੇਪੀ ਆਗੂ ਮਨੋਰੰਜਨ ਕਾਲੀਆ ਨੇ ਨਵਜੋਤ ਸਿੱਧੂ 'ਤੇ ਹਮਲਾ ਬੋਲਿਆ ਹੈ।  ਕਾਲੀਆ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਮੌਤ ਤੋਂ ਬਾਅਦ 7 ਦਿਨਾਂ ਦੇ ਰਾਸ਼ਟਰੀ ਸ਼ੋਕ ਦੀ ਘੋਸ਼ਣਾ ਕੀਤੀ ਹੈ, ਉਸ ਵੇਲੇ ਸਿੱਧੂ ਦਾ ਪਾਕਿਸਤਾਨ ਜਾ ਕੇ ਇਮਰਾਨ ਖ਼ਾਨ ਦੇ ਜ਼ਸ਼ਨ 'ਚ ਸ਼ਾਮਿਲ ਹੋਣਾ ਸ਼ੋਭਾ ਨਹੀਂ ਦਿੰਦਾ। 

 

ਸਾਬਕਾ ਮੰਤਰੀ ਨੇ ਅੱਗੇ ਕਿਹਾ ਕਿ," ਜਦੋਂ ਸਿੱਧੂ ਬੀਜੇਪੀ ਵਿਚ ਸਨ ਤਾਂ ਉਹ ਕਹਿੰਦੇ ਹੁੰਦੇ ਸੀ ਕਿ ਵਾਜਪੇਈ ਉਨ੍ਹਾਂ ਦੇ ਪਿਤਾ ਸਮਾਨ ਹਨ।  ਉਹ (ਸਿੱਧੂ) ਵਾਜਪੇਈ ਜੀ  ਨੂੰ ਆਪਣਾ ਰੀਜਨੀਤੀਕ ਗੁਰੂ ਵੀ ਦੱਸਦੇ ਹਨ, ਪਰ ਹੁਣ ਉਨ੍ਹਾਂ ਨੇ੍ ਸਭ ਕੁਝ ਭੁਲਾ ਦਿੱਤਾ।  ਇਸ ਤੋਂ ਦੁੱਖ ਦੀ ਗੱਲ ਹੈ ਕਿ ਸਿੱਧੂ ਪਾਕਿਸਤਾਨ ਸੈਨਾ ਮੁਖੀ ਜਾਵੇਦ ਬਾਜਵਾ ਨੂੰ ਜੱਫੀ ਪਾ ਰਹੇ ਹਨ, ਜੋ ਕਿ ਭਾਰਤੀ ਬਾਰਡਰ 'ਤੇ ਸੀਜ਼ਫਾਇਰ ਦੇ ਜ਼ਿੰਮੇਵਾਰ ਹਨ। ਜੇ ਸਿੱਧੂ ਨੂੰ ਪਾਕਿਸਤਾਨ ਨਾਲ ਜ਼ਿਆਦਾ ਹੀ ਲਗਾਵ ਹੈ ਤਾਂ ਫ਼ਿਰ ਉੱਥੇ ਹੀ ਰਹਿ ਕੇ ਇਮਰਾਨ ਖ਼ਾਨ ਦੀ ਸਰਕਾਰ 'ਚ ਮੰਤਰੀ ਬਣ ਜਾਓ। "

 

ਦੱਸ ਦੇਈਏ ਕਿ ਨਵਜੋਤ ਸਿੱਧੂ ਦੇ ਨਾਲ-ਨਾਲ ਕ੍ਰਿਕਟਰ ਸੁਨੀਲ ਗਵਾਸਕਰ ਤੇ ਕਪਿਲ ਦੇਵ ਨੂੰ ਵੀ ਇਮਰਾਨ ਖ਼ਾਨ ਨੇ ਸੱਦਾ ਦਿੱਤਾ ਸੀ ਪਰ ਉਨ੍ਹਾਂ ਦੋਵਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਬੀਜੇਪੀ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਕ੍ਰਿਕਟਰਾਂ ਨੇ ਰਾਸ਼ਟਰੀ ਹਿੱਤਾਂ ਨੂੰ ਉੱਤੇ ਰੱਖਿਆ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:angry bjp attacks navjot sidhu over his visit to pakistan