ਉਤਰ ਪ੍ਰਦੇਸ਼ ਦੇ ਫਿਰੋਜਾਬਾਦ ਜ਼ਿਲ੍ਹੇ ਵਿਚ ਪੁਲਿਸ ਨੂੰ ਬਿਜਲੀ ਵਿਭਾਗ ਦੇ ਲਾਈਨਮੈਨ ਦਾ ਚਾਲਾਨ ਕੱਟਣਾ ਮਹਿੰਗਾ ਪੈ ਗਿਆ। ਪਹਿਲਾਂ ਉਸਨੇ ਆਨਲਾਈਨ ਆਪਣਾ ਜ਼ੁਰਮਾਨਾ ਭਰਿਆ ਫਿਰ ਪੁਲਿਸ ਥਾਣੇ ਨੂੰ ਸ਼ੀਸ਼ਾ ਦਿਖਾਉਂਦੇ ਹੋਏ ਥਾਣੇ ਉਤੇ ਲੱਖਾਂ ਰੁਪਏ ਬਕਾਏ ਹੋਣ ਉਤੇ ਬਿਜਲੀ ਕੱਟ ਦਿੱਤੀ। ਥਾਣੇ ਵਿਚ ਹਨ੍ਹੇਰਾ ਹੁੰਦਿਆਂ ਹੀ ਪੁਲਿਸ ਦੇ ਹੋਸ਼ ਉਡ ਗਏ। ਮਾਮਲੇ ਉਚ ਅਧਿਕਾਰੀਆਂ ਤੱਕ ਪਹੁੰਚਿਆ। ਦੇਰ ਰਾਤ ਥਾਣੇ ਦੀ ਲਾਈਟ ਚਾਲੂ ਹੋ ਗਈ।
ਬਿਜਲੀ ਵਿਭਾਗ ਵਿਚ ਕੰਮ ਕਰਦੇ ਲਾਈਨਮੈਨ ਸ੍ਰੀ ਨਿਵਾਸ ਮੰਗਲਵਾਰ ਨੂੰ ਸ਼ਾਮ ਆਪਣੇ ਖੇਤਰ ਵਿਚ ਲਾਈਨ ਉਤੇ ਕੰਮ ਕਰਨ ਲਈ ਜਾ ਰਹੇ ਸਨ। ਰਾਸਤੇ ਵਿਚ ਥਾਣਾ ਮੁੱਖੀ ਸੰਜੇ ਸਿੰਘ ਹੈਲਮੇਟ ਵਾਹਨ ਚੈਕਿੰਗ ਕਰ ਰਹੇ ਸਨ। ਪੁਲਿਸ ਕਰਮਚਾਰੀਆਂ ਨੇ ਲਾਈਨਮੈਨ ਨੂੰ ਰੋਕ ਲਿਆ। ਉਨ੍ਹਾਂ ਹੈਲਮੇਟ ਨਹੀਂ ਲਗਾਇਆ ਹੋਇਆ ਸੀ।
ਹੈਲਮੇਟ ਨੂੰ ਲੈ ਕੇ ਲਾਈਨਮੈਨ ਦਾ ਪੁਲਿਸ ਨਾਲ ਝਗੜਾ ਹੋ ਗਿਆ। ਪੁਲਿਸ ਕਰਮੀਆਂ ਨੇ ਉਸਦਾ 500 ਰੁਪਏ ਦਾ ਚਾਲਾਨ ਕੱਟ ਦਿੱਤਾ। ਚਾਲਾਨ ਕੱਟਣ ਤੋਂ ਲਾਈਨਮੈਨ ਗੁੱਸੇ ਵਿਚ ਆ ਗਿਆ। ਉਹ ਤੁਰੰਤ ਫੀਡਰ ਪਹੁੰਚਿਆ। ਸਭ ਤੋਂ ਪਹਿਲਾਂ ਆਨਲਾਈਨ ਜਾ ਕੇ ਆਪਣੀ ਫੀਸ ਜਮ੍ਹਾਂ ਕਰਵਾਈ। ਉਸਦੇ ਬਾਅਦ ਥਾਣੇ ਦੇ ਬਿਕਾਏ ਬਾਰੇ ਜਾਣਕਾਰੀ ਲਈ, 6 ਲੱਖ 62 ਹਜ਼ਾਰ 463 ਰੁਪਏ ਬਕਾਇਆ ਹੋਣ ਉਤੇ ਲਾਈਨਮੈਨ ਨੇ ਪਹਿਲਾਂ ਉਚ ਅਧਿਕਾਰੀਆਂ ਨੂੰ ਮਾਮਲੇ ਤੋਂ ਜਾਣੂ ਕਰਵਾਇਆ ਫਿਰ ਥਾਣੇ ਦੀ ਬੱਤੀ ਕੱਟ ਦਿੱਤੀ।
ਇਸ ਤੋਂ ਬਾਅਦ ਇਹ ਮਾਮਲਾ ਪੁਲਿਸ ਦੇ ਉਚ ਅਧਿਕਾਰੀਆਂ ਤੱਕ ਪਹੁੰਚਿਆ। ਥਾਣੇ ਦੀ ਬਿਜਲੀ ਕੱਟਣ ਨਾਲ ਭਜੜ ਮਚ ਗਈ। ਸੀਓ ਸਦਰ ਬਲਦੇਵ ਸਿੰਘ ਨੇ ਐਸਡੀਓ ਰਣਬੀਰ ਸਿੰਘ ਨਾਲ ਗੱਲ ਕੀਤੀ। ਸੀਓ ਦੇ ਵਿਸ਼ਵਾਸ ਬਾਅਦ ਦੇਰ ਰਾਤ ਬਿਜਲੀ ਜੋੜੀ ਗਈ।
ਸੀਓ ਬਲਦੇਵ ਸਿੰਘ ਨੇ ਕਿਹਾ ਕਿ ਹੈਲਮੇਟ ਨਾ ਹੋਣ ਉਤੇ ਲਾਈਨਮੈਨ ਦਾ ਚਾਲਾਨ ਕੀਤਾ ਸੀ। ਇਸ ਲਈ ਥਾਣੇ ਦੀ ਬਿਜਲੀ ਬਿੱਲ ਦੇ ਬਕਾਏ ਨੂੰ ਲੈ ਕੇ ਬਿਜਲੀ ਕੱਟ ਦਿੱਤੀ ਸੀ। ਥਾਣੇ ਦਾ 10 ਕਿਲੋਵਾਟ ਦਾ ਕੁਨੈਕਸ਼ਨ ਕਰ ਦਿੱਤਾ ਹੈ ਜਿਸ ਨੂੰ ਵੈਰੀਫਾਈ ਨਹੀਂ ਕੀਤਾ ਗਿਆ। ਇਸ ਲਈ ਬਿੱਲ ਜਮ੍ਹਾਂ ਨਹੀਂ ਹੋ ਸਕਿਆ। ਐਸਡੀਓ ਨਾਲ ਗੱਲ ਕਰਕੇ ਬਿਜਲੀ ਜੁੜਵਾ ਲਈ ਹੈ।