ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਲੇਸ਼ ਤੋਂ ਦੁਖੀ ਨੂੰਹ ਨੇ 4 ਪਰਿਵਾਰਕ ਮੈਂਬਰਾਂ ਨੂੰ ਜ਼ਹਿਰ ਦੇਣ ਪਿੱਛੋਂ ਕੀਤੀ ਖੁਦਕੁਸ਼ੀ

ਕਲੇਸ਼ ਤੋਂ ਦੁਖੀ ਨੂੰਹ ਨੇ 4 ਪਰਿਵਾਰਕ ਮੈਂਬਰਾਂ ਨੂੰ ਜ਼ਹਿਰ ਦੇਣ ਪਿੱਛੋਂ ਕੀਤੀ ਖੁਦਕੁਸ਼ੀ

ਏਟਾ ਦੇ ਇੱਕੋ ਪਰਿਵਾਰ ਦੇ ਪੰਜ ਵਿਅਕਤੀਆਂ ਦੀ ਮੌਤ ਦੇ ਮਾਮਲੇ ’ਚ ਪੁਲਿਸ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਘਰ ਦੀ ਨੂੰਹ ਨੇ ਜ਼ਹਿਰ ਦੇ ਕੇ ਪਹਿਲਾਂ ਸਭ ਨੂੰ ਮਾਰਿਆ ਤੇ ਫਿਰ ਖੁਦ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ।

 

 

ਐੱਸਐੱਸਪੀ ਨੇ ਦੰਸਿਆ ਕਿ ਘਰ ’ਚ ਕਲੇਸ਼ ਚੱਲ ਰਿਹਾ ਸੀ। ਨੂੰਹ ਰੁੜਕੀ ਜਾ ਕੇ ਵੱਸਣਾ ਚਾਹੁੰਦੀ ਸੀ। ਸਿਰਫ਼ ਇਸੇ ਇੱਕ ਕਾਰਣ ਕਰ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

 

 

ਏਟਾ ’ਚ ਇੱਕੋ ਹੀ ਪਰਿਵਾਰ ਦੇ ਪੰਜ ਵਿਅਕਤੀਆਂ ਦੀਆਂ ਲਾਸ਼ਾਂ ਕੱਲ੍ਹ ਸਨਿੱਚਰਵਾਰ ਸਵੇਰੇ ਮਿਲੀਆਂ ਸਨ। ਘਰ ਅੰਦਰੋਂ ਹਾਰਪਿਕ ਤੇ ਸਲਫ਼ਾਸ ਦੀ ਡੱਬੀ ਮਿਲੀ ਸੀ। ਕੋਤਵਾਲੀ ਥਾਣਾ ਅਧੀਨ ਪੈਂਦੇ ਸ਼ਿੰਗਾਰ ਨਗਰ ’ਚ ਰਿਟਾਇਰਡ ਸਿਹਤ ਮੁਲਾਜ਼ਮ ਰਾਜੇਸ਼ਵਰ ਪ੍ਰਸਾਦ ਪਚੌਰੀ (75), ਪੁੱਤਰ ਰਾਮ ਪ੍ਰਸਾਦ ਪਚੌਰੀ ਰਹਿੰਦੇ ਸਨ।

 

 

ਉਨ੍ਹਾਂ ਦੀ ਨੂੰਹ ਦਿੱਵਯਾ (35) ਪਤਨੀ ਦਿਵਾਕਰ, ਪੋਤਰਾ ਆਰੂਸ਼ (8) ਤੇ ਆਰਵ (1) ਰਹਿੰਦੇ ਸਨ। ਕੁਝ ਦਿਨ ਪਹਿਲਾਂ ਪੁੱਤਰ ਦੀ ਸਾਲ਼ੀ ਬੁਲਬੁਲ (23) ਨਿਵਾਸੀ ਸੋਨਈ – ਹਾਥਰਸ ਵੀ ਆ ਗਈ ਸੀ। ਸਨਿੱਚਰਵਾਰ ਸਵੇਰੇ ਦੁੱਧ ਦੇਣ ਲਈ ਔਰਤ ਆਈ। ਉਸ ਨੇ ਬੂਹਾ ਖੜਕਾਇਆ ਪਰ ਅੱਗਿਓਂ ਕੋਈ ਆਵਾਜ਼ ਨਾ ਆਈ।

 

 

ਉਸ ਨੇ ਅੰਦਰ ਝਾਕ ਕੇ ਵੇਖਿਆ, ਤਾਂ ਗੇਟ ਕੋਲ ਹੀ ਮੰਜੀ ਕੋਲ ਦਿੱਵਯਾ ਦੀ ਲਾਸ਼ ਪਈ ਵਿਖਾਈ ਦਿੱਤੀ। ਇਹ ਵੇਖ ਕੇ ਉਸ ਦੀ ਚੀਕ ਨਿੱਕਲ ਗਈ। ਇਸ ਮਾਮਲੇ ਦੀ ਜਾਣਕਾਰੀ ਤਦ ਆਂਢ–ਗੁਆਂਢ ਤੱਕ ਪੁੱਜੀ।

 

 

ਸਾਰਾ ਮੁਹੱਲਾ ਇਕੱਠਾ ਹੋ ਗਿਆ। ਕਿਸੇ ਨੂੰ ਲੌਕਡਾਊਨ ਤੇ ਸਮਾਜਕ–ਦੂਰੀ ਰੱਖਣ ਦਾ ਕੋਈ ਖ਼ਿਆਲ ਨਹੀਂ ਸੀ। ਅੰਦਰੋਂ ਜਿੰਦਰਾ ਲੱਗਾ ਹੋਣ ਕਾਰਨ ਕਿਸੇ ਨੂੰ ਕੁਝ ਪਤਾ ਨਹੀਂ ਲੱਗਾ।

 

 

ਪੁਲਿਸ ਪੁੱਜੀ। ਤਦ ਤੱਕ ਪਰਿਵਾਰ ਦੇ ਹੋਰ ਲੋਕ ਵੀ ਪੁੱਜ ਚੁੱਕੇ ਸਨ। ਪੁਲਿਸ ਨੇ ਗੈਸ ਕਟਰ ਨਾਲ ਗੇਟ ਕੱਟ ਕੇ ਅੰਦਰ ਜਾ ਕੇ ਵੇਖਿਆ, ਤਾਂ ਅੰਦਰ ਸਾਰੇ ਮਰੇ ਪਏ ਸਨ। ਤਦ ਉੱਥੇ ਹੰਗਾਮਾ ਖੜ੍ਹਾ ਹੋ ਗਿਆ। ਪੁਲਿਸ ਨੇ ਘਰ ’ਚ ਡੌਗ ਸਕੁਐਡ ਤੋਂ ਵੀ ਜਾਂਚ ਕਰਵਾਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anguished from Domestic issues Daughter in Law commits suicide after giving poison to 4 of family