ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਨਿਲ ਅੰਬਾਨੀ ਨਹੀਂ ਰਹੇ ਹੁਣ ਅਰਬਪਤੀ, ਰਹਿ ਗਈ ਸਿਰਫ਼ 765 ਕਰੋੜ ਦੀ ਪੂੰਜੀ

ਟੀਨਾ ਅੰਬਾਨੀ, ਅਨਿਲ ਅੰਬਾਨੀ ਤੇ ਉਨ੍ਹਾਂ ਦੇ ਪੁੱਤਰ ਅਨਮੋਲ ਤੇ ਜੈ ਅੰਸ਼ੁਲ

ਆਰਕਾੱਮ ਦੇ ਮਾਲਕ ਅਨਿਲ ਅੰਬਾਨੀ ਹੁਣ ਅਰਬਪਤੀ ਨਹੀਂ ਰਹੇ। ਉਨ੍ਹਾਂ ਦੀ ਜਿਹੜੀ ਜਾਇਦਾਦ 8 ਸਾਲ ਪਹਿਲਾਂ ਸਾਲ 2011 ’ਚ 2 ਲੱਖ 93 ਹਜ਼ਾਰ 300 ਕਰੋੜ ਰੁਪਏ ਸੀ, ਉਹ ਹੁਣ ਘਟ ਕੇ ਸਿਰਫ਼ 768 ਕਰੋੜ ਰੁਪਏ ਦੀ ਰਹਿ ਗਈ ਹੈ।

 

ਅੰਕੜਿਆਂ ਮੁਤਾਬਕ ਉਨ੍ਹਾਂ ਦਾ ਕਾਰੋਬਾਰ ਹੁਣ ਸਿਰਫ਼ 3,651 ਕਰੋੜ ਰੁਪਏ ਦਾ ਰਹਿ ਗਿਆ ਹੈ। ਉਸ ਵਿੱਚੋਂ ਵੀ ਬਹੁਤ ਸਾਰੀ ਜਾਇਦਾਦ ਗਿਰਵੀ ਰੱਖੀ ਹੋਈ ਹੈ।

 

 

ਸਾਲ 2008 ਦੌਰਾਨ ਅਨਿਲ ਅੰਬਾਨੀ ਦੁਨੀਆ ਦੇ 6ਵੇਂ ਸਭ ਤੋਂ ਅਮੀਰ ਵਿਅਕਤੀ ਸਨ ਪਰ ਪਿਛਲੇ 11 ਸਾਲਾਂ ਤੋਂ ਉਨ੍ਹਾਂ ਦੀ ਸੰਪਤੀ ਲਗਾਤਾਰ ਘਟਦੀ ਚਲੀ ਗਈ ਹੈ।

 

 

ਅਨਿਲ ਅੰਬਾਨੀ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਟੀਨਾ ਅੰਬਾਨੀ (ਜੋ ਕਿਸੇ ਵੇਲੇ ਟੀਨਾ ਮੁਨੀਮ ਦੇ ਨਾਂਅ ਨਾਲ ਬਾਲੀਵੁੱਡ ਦੀ ਅਦਾਕਾਰਾ ਰਹੀ ਹੈ), ਦੋ ਪੁੱਤਰ ਅਨਮੋਲ ਤੇ ਜੈ ਅੰਸ਼ੁਲ ਹਨ।

 

 

ਅਨਿਲ ਅੰਬਾਨੀ ਦੀ ਅਗਵਾਈ ਹੇਠਲੇ ਦਿ ਰਿਲਾਇੰਸ ਗਰੁੱਪ ਦੀ ਪੂੰਜੀ ਚਾਰ ਮਹੀਨੇ ਪਹਿਲਾਂ ਅੱਠ ਹਜ਼ਾਰ ਕਰੋੜ ਦੱਸੀ ਗਈ ਸੀ। ਮਾਰਚ 2018 ਦੌਰਾਨ ਰਿਲਾਇੰਸ ਗਰੁੱਪ ਕੰਪਨੀਆਂ ਦਾ ਕੁੱਲ ਕਰਜ਼ਾ 1.7 ਲੱਖ ਕਰੋੜ ਰੁਪਏ ਸੀ। ਉਨ੍ਹਾਂ 14 ਮਹੀਨਿਆਂ ਵਿੱਚ 35 ਹਜ਼ਾਰ ਕਰੋੜ ਰੁਪਏ ਅਦਾ ਕਰਨ ਦਾ ਦਾਅਵਾ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anil Ambani is now no more billionaire now has only Rs 765 crore capital