ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

YES ਬੈਂਕ ਮਨੀ–ਲਾਂਡਰਿੰਗ ਕੇਸ ’ਚ ਅਨਿਲ ਅੰਬਾਨੀ ਨੂੰ ਸੰਮਨ

YES ਬੈਂਕ ਮਨੀ–ਲਾਂਡਰਿੰਗ ਕੇਸ ’ਚ ਅਨਿਲ ਅੰਬਾਨੀ ਨੂੰ ਸੰਮਨ

ਯੈੱਸ ਬੈਂਕ (YES BANK) ਦੇ ਬਾਨੀ ਰਾਣਾ ਕਪੂਰ ਤੇ ਹੋਰਨਾਂ ਵਿਰੁੱਧ ਮਨੀ–ਲਾਂਡਰਿੰਗ (ਧਨ ਦਾ ਗ਼ੈਰ–ਕਾਨੂੰਨੀ ਲੈਣ–ਦੇਣ) ਮਾਮਲੇ ਦੀ ਜਾਂਚ ਕਰ ਰਹੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਸੋਮਵਾਰ ਨੂੰ ਰਿਲਾਇੰਸ ਸਮੂਹ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ ਸੰਮਨ ਭੇਜਿਆ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਸ੍ਰੀ ਅੰਬਾਨੀ ਨੇ ਜਾਂਚ ਏਜੰਸੀ ਤੋਂ ਮੈਡੀਕਲ ਆਧਾਰ ਉੱਤੇ ਛੋਟ ਮੰਗੀ ਹੈ ਤੇ ਉਨ੍ਹਾਂ ਨੂੰ ਇੱਕ ਨਵੀਂ ਤਰੀਕ ਜਾਰੀ ਕੀਤੀ ਜਾ ਸਕਦੀ ਹੈ। ਰਿਲਾਇੰਸ ਸਮੂਹ ਦੀਆਂ ਕੰਪਨੀਆਂ ਨੇ ਬੈਂਕ ਤੋਂ ਲਗਭਗ 12,800 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਜੋ NPA ਹੋ ਗਿਆ।

 

 

ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਬੀਤੀ 6 ਮਾਰਚ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਆਖਿਆ ਸੀ ਕਿ ਅਨਿਲ ਅੰਬਾਨੀ ਗਰੁੱਪ, ਐੱਸਐੱਲ, ਆਈਐੱਲਐੱਫ਼ਐੱਸ, ਡੀਐੱਚਐੱਫ਼ਐੱਲ ਅਤੇ ਵੋਡਾਫ਼ੋਨ ਆਦਿ ਗਰੁੱਪ ਨੇ ਯੈੱਸ ਬੈਂਕ ਤੋਂ ਕਰਜ਼ਾ ਲਿਆ ਸੀ।

 

 

ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਸਾਰੀਆਂ ਵੱਡੀਆਂ ਕੰਪਨੀਆਂ ਦੇ ਪ੍ਰੋਮੋਟਰਜ਼ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ, ਜਿਨ੍ਹਾਂ ਨੇ ਕਰਜ਼ਾ ਲਿਆ ਪਰ ਉਹ ਵਾਪਸ ਨਹੀਂ ਕਰ ਸਕੇ।

 

 

ਚੇਤੇ ਰਹੇ ਕਿ ਯੈੱਸ ਬੈਂਕ ਉੱਤੇ ਰਿਜ਼ਰਵ ਬੈਂਕ ਵੱਲੋਂ ਲਾਈ ਗਈ ਰੋਕ ਪਰਸੋਂ 18 ਮਾਰਚ ਨੂੰ ਹਟ ਜਾਵੇਗੀ। ਸਰਕਾਰ ਨੇ ਸਨਿੱਚਰਵਾਰ ਨੂੰ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਸਰਕਾਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਮੁੱਖ ਕਾਰਜਕਾਰੀ ਅਧਿਕਾਰੀ (CEO) ਅਤੇ ਮੈਨੇਜਿੰਗ ਡਾਇਰੈਕਟਰ ਪ੍ਰਸ਼ਾਂਤ ਕੁਮਾਰ ਦੀ ਅਗਵਾਈ ਹੇਠਲਾ ਬੋਰਡ ਆੱਫ਼ ਡਾਇਰੈਕਟਰਜ਼ ਇਸ ਮਹੀਨੇ ਦੇ ਅੰਤ ਤੱਕ ਚਾਰਜ ਸੰਭਾਲ ਲਵੇਗਾ।

 

 

ਸਰਕਾਰ ਨੇ ਸ਼ੁੱਕਰਵਾਰ ਨੂੰ ਦੇਰ ਸ਼ਾਮੀਂ ਯੈੱਸ ਬੈਂਕ ਪੁਨਰਗਠਨ ਯੋਜਨਾ 2020 ਨੂੰ ਅਧਿਸੂਚਿਤ ਕੀਤਾ ਸੀ। ਯੋਜਨਾ ਅਧੀਨ SBI ਤਿੰਨ ਸਾਲ ਤੱਕ ਯੈੱਸ ਬੈਂਕ ’ਚ ਆਪਣੀ ਹਿੱਸੇਦਾਰੀ ਨੂੰ 26 ਫ਼ੀ ਸਦੀ ਤੋਂ ਘੱਟ ਨਹੀਂ ਕਰ ਸਕੇਗਾ।

 

 

ਉੱਧਰ ਹੋਰ ਨਿਵੇਸ਼ਕ ਤੇ ਮੌਜੂਦਾ ਸ਼ੇਅਰ–ਧਾਰਕਾਂ ਨੂੰ ਯੈੱਸ ਬੈਂਕ ’ਚ ਆਪਣੇ 75 ਫ਼ੀ ਸਦੀ ਨਿਵੇਸ਼ ਨੂੰ ਤਿੰਨ ਸਾਲਾਂ ਤੱਕ ਕਾਇਮ ਰੱਖਣਾ ਹੋਵੇਗਾ; ਭਾਵੇਂ 100 ਤੋਂ ਘੱਟ ਸ਼ੇਅਰ–ਧਾਰਕਾਂ ਲਈ ਅਜਿਹੀ ਕੋਈ ਰੋਕ ਜਾਂ ਲਾੱਕ–ਇਨ ਦੀ ਮਿਆਦ ਨਹੀਂ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anil Ambani Summoned in YES Bank Money Laundering Case