ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਨਿਲ ਵਿੱਜ ਐਤਕੀਂ ਪੂਰੇ ਗੋਲੀ–ਸਿੱਕੇ ਨਾਲ ਕਾਰਵਾਈਆਂ ਲਈ ਤਿਆਰ

ਮੰਗਲਵਾਰ ਨੂੰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਚੰਡੀਗੜ੍ਹ 'ਚ ਸੂਬੇ ਦੇ ਪੁਲਿਸ ਵਿਭਾਗ ਦੀ ਉੱਚ–ਪੱਧਰੀ ਮੀਟਿੰਗ ਦੀ ਪ

ਅੰਬਾਲਾ ਛਾਉਣੀ ਤੋਂ ਛੇ ਵਾਰ ਵਿਧਾਇਕ ਚੁਣੇ ਜਾ ਚੁੱਕੇ ਅਨਿਲ ਵਿੱਜ ਨੂੰ ਇਸ ਵਾਰ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਵਿੱਚ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਪਿਛਲੀ ਵਾਰ ਗ੍ਰਹਿ ਮੰਤਰਾਲਾ ਖ਼ੁਦ ਸ੍ਰੀ ਖੱਟਰ ਕੋਲ ਹੀ ਰਿਹਾ ਸੀ।

 

 

ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀਆਂ ਮਨੀ ਰਾਮ ਗੋਦਾਰਾ, ਤਈਅਬ ਹੁਸੈਨ ਤੇ ਸੰਪਤ ਸਿੰਘ ਆਪੋ–ਆਪਣੇ ਕਾਰਜਕਾਲ ਦੌਰਾਨ ਉਵੇਂ ਹੀ ਵਿਚਰਦੇ ਰਹੇ ਸਨ; ਜਿਵੇਂ ਉਨ੍ਹਾਂ ਦੇ ਮੁੱਖ ਮੰਤਰੀ ਕ੍ਰਮਵਾਰ ਬੰਸੀ ਲਾਲ, ਦੇਵੀ ਲਾਲ ਤੇ ਓਮ ਪ੍ਰਕਾਸ਼ ਚੌਟਾਲਾ ਉਨ੍ਹਾਂ ਨੂੰ ਕਰਨ ਲਈ ਆਖਦੇ ਹੁੰਦੇ ਸਨ। ਪਰ ਸ੍ਰੀ ਅਨਿਲ ਵਿੱਜ ਨਾਲ ਕੰਮ ਕਰਦੇ ਰਹੇ ਕੁਝ ਅਫ਼ਸਰਾਂ ਦਾ ਕਹਿਣਾ ਹੈ ਕਿ ਸ੍ਰੀ ਵਿੱਜ ਕਦੇ ਬਹੁਤੀ ਕਿਸੇ ਦੀ ਸੁਣਦੇ ਨਹੀਂ। ਉਹ ਤੁਰੰਤ ਤੇ ਸਿੱਧੀ ਕਾਰਵਾਈ ਪਾਉਣ ’ਚ ਵਧੇਰੇ ਵਿਸ਼ਵਾਸ ਰੱਖਦੇ ਹਨ।

 

 

ਇਸ ਤੱਥ ਤੋਂ ਵੀ ਸਾਰੇ ਭਲੀਭਾਂਤ ਵਾਕਫ਼ ਹਨ ਕਿ ਸ੍ਰੀ ਅਨਿਲ ਵਿੱਜ ਵੀ ਕੰਮ ਕਰਦੇ ਸਮੇਂ ਕਈ ਵਾਰ ਵਿਵਾਦਾਂ ਦੇ ਸ਼ਿਕਾਰ ਹੋ ਚੁੱਕੇ ਹਨ। ਪਿਛਲੀ ਵਾਰ ਜਦੋਂ ਉਹ ਸਿਹਤ ਤੇ ਖੇਡ ਮੰਤਰੀ ਸਨ, ਤਦ ਉਹ ਕਿਵੇਂ ਰੋਹ ਨਾਲ ਕੰਮ ਕਰਦੇ ਹੁੰਦੇ ਸਨ; ਇਸ ਤੱਥ ਤੋਂ ਸਾਰੇ ਭਲੀਭਾਂਤ ਵਾਕਫ਼ ਹਨ।

 

 

ਸ੍ਰੀ ਵਿੱਜ ਹੁਣ ਪੁਲਿਸ ਵਿਭਾਗ ਦੇ ਮੁਖੀ ਵੀ ਹਨ ਤੇ ਪਹਿਲਾਂ ਉਨ੍ਹਾਂ ਦੀ ਪੁਲਿਸ ਅਧਿਕਾਰੀਆਂ ਨਾਲ ਅਕਸਰ ਖੜਕਦੀ ਰਹੀ ਹੈ। ਸਾਲ 2015 ਦੌਰਾਨ ਹਰਿਆਣਾ ਸਿਵਲ ਸਕੱਤਰੇਤ ’ਚ ਆਪਣੇ ਦਫ਼ਤਰ ਨੇੜੇ ਖ਼ੁਫ਼ੀਆ ਵਿਭਾਗ ਦੇ ਇੱਕ ਅਧਿਕਾਰੀ ਨੂੰ ਫੜ ਲਿਆ ਸੀ ਤੇ ਉਸ ਉੱਤੇ ਦੋਸ਼ ਲਾਇਆ ਸੀ ਕਿ ਉਹ ਉਨ੍ਹਾਂ ਦਾ ਪਿੱਛਾ ਕਰਦਾ ਰਹਿੰਦਾ ਹੈ ਤੇ ਉਨ੍ਹਾਂ ਦੇ ਮਾਮਲਿਆਂ ਵਿੱਚ ਦਿਲਚਸਪੀ ਲੈਂਦਾ ਹੈ। ਉਨ੍ਹਾਂ ਤਦ ਦੇ ਡੀਜੀਪੀ ਵਾਈਪੀ ਸਿੰਘਲ ਨੂੰ ਸੱਦ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਵਾਈ ਸੀ।

 

 

ਉਸੇ ਵਰ੍ਹੇ ਉਹ ਫ਼ਤੇਹਾਬਾਦ ਜ਼ਿਲ੍ਹਾ ਸ਼ਿਕਾਇਤ–ਨਿਵਾਰਣ ਕਮੇਟੀ ਦੀ ਮੀਟਿੰਗ ਵਿੱਚ ਮਹਿਲਾ ਆਈਪੀਐੱਸ ਅਧਿਕਾਰੀ ਸੰਗੀਤਾ ਕਾਲੀਆ ਨਾਲ ਖਹਿਬੜ ਪਏ ਸਨ। ਉਹ ਮਾਮਲਾ ਪਿੰਡਾਂ ਤੇ ਕਸਬਿਆਂ ਵਿੱਚ ਅਣ–ਅਧਿਕਾਰਤ ਥਾਵਾਂ ’ਤੇ ਸ਼ਰਾਬ ਦੀ ਨਾਜਾਇਜ਼ ਵਿਕਰੀ ਦਾ ਸੀ। ਤਦ ਸੰਗੀਤਾ ਕਾਲੀਆ ਦੀ ਬਦਲੀ ਕਿਸੇ ਘੱਟ ਅਹਿਮ ਸਟੇਸ਼ਨ ਦੀ ਕਰ ਦਿੱਤੀ ਗਈ ਸੀ।

 

 

ਪਿਛਲੀ ਵਾਰ ਮੰਤਰੀ ਹੁੰਦਿਆਂ ਸ੍ਰੀ ਅਨਿਲ ਵਿੱਜ ਅਕਸਰ ਅਚਾਨਕ ਛਾਪੇ ਮਾਰਦੇ ਰਹਿੰਦੇ ਸਨ ਤੇ ਗ਼ਲਤੀਆਂ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਪ੍ਰਸ਼ਾਸਕੀ ਕਾਰਵਾਈ ਸ਼ੁਰੂ ਕਰਵਾਉਂਦੇ ਸਨ। ਅਜਿਹੇ ਬਹੁਤ ਸਾਰੇ ਅਧਿਕਾਰੀ ਅਦਾਲਤਾਂ ਦੀ ਪਨਾਹ ’ਚ ਵੀ ਗਏ ਸਨ ਤੇ ਉੱਥੋਂ ਕੁਝ ਰਾਹਤ ਮੰਗੀ ਸੀ।

 

 

ਪਿਛਲੀ ਵਾਰ 2014 ’ਚ ਸ੍ਰੀ ਅਨਿਲ ਵਿੱਜ ਨੂੰ ਉਨ੍ਹਾਂ ਦੀ ਸੀਨੀਆਰਤਾ ਦੇ ਹਿਸਾਬ ਨਾਲ ਕੋਈ ਅਹਿਮ ਮੰਤਰਾਲਾ ਨਹੀਂ ਦਿੱਤਾ ਗਿਆ ਸੀ ਪਰ ਇਸ ਵਾਰ ਉਹ ਪੂਰੇ ਗੋਲੀ–ਸਿੱਕੇ ਨਾਲ ਆਪਣੀਆਂ ਅਗਲੇਰੀਆਂ ਕਾਰਵਾਈਆਂ ਲਈ ਤਿਆਰ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anil Vij is back in business with better arsenal