ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਨਿਲ ਵਿਜ ਨੇ ਕਿਹਾ, ਹਰਿਆਣਾ ’ਚ ਨੇ 92 ਨਿਜੀ ਬਹੁਤਕਨੀਕੀ ਸੰਸਥਾਨ 

ਹਰਿਆਣਾ ਦੇ ਤਕਨੀਕੀ ਸਿਖਿਆ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਸੂਬੇ ਚ 92 ਨਿਜੀ ਬਹੁਤਕਨੀਕੀ ਸੰਸਥਾਨ ਵਰਕਿੰਗ ਹਨ ਜਿਨਾਂ ਚੋਂ 4 ਸੰਸਥਾਨ ਜਿਲਾ ਮਹੇਂਦਰਗੜ ਚ ਹਨ।

 

ਸ੍ਰੀ ਵਿਜ ਨੇ ਅੱਜ ਇੱਥੇ ਵਿਧਾਨਸਭਾ ਵਿਚ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਦਸਿਆ ਕਿ ਜਿਲਾਂ ਮਹੇਂਦਰਗੜ ਵਿਚ ਪਹਿਲਾਂ ਹੀ ਇਕ ਸਰਕਾਰੀ ਬਹੁਤਕਨੀਕੀ ਸੰਸਥਾਨ ਨਾਰਨੌਲ ਵਿਚ ਹੈ। ਜਿਸ ਵਿਚ ਸਰਕਾਰੀ ਬਹੁਤਕਨੀਕੀ ਸੰਸਥਾਨ ਨਾਰਨੌਲ ਅਤੇ ਅਟੇਲੀ ਦੇ ਵਿਚ ਦੀ ਦੂਰੀ 20 ਕਿਲੋਮੀਟਰ ਹੈ। ਇਸ ਲਈ ਅਟੇਲੀ ਖੇਤਰ ਵਿਚ ਸਰਕਾਰੀ ਮਹਿਲਾ ਬਹੁਤਕਨੀਕੀ ਸੰਸਥਾਨ ਖੋਲਣ ਦਾ ਕੋਈ ਪ੍ਰਸਤਾਵ ਨਹੀਂ ਹੈ।

 

ਤਕਨੀਕੀ ਮੰਤਰੀ ਨੇ ਦਸਿਆ ਕਿ ਸੂਬੇ ਵਿਚ ਪਹਿਲਾਂ ਹੀ ਤਿੰਨ ਸਰਕਾਰੀ ਮਹਿਲਾ ਬਹੁਤਕਨੀਕੀ ਸੰਸਥਾਲ ਅੰਬਾਲਾ ਸ਼ਹਿਰ, ਫਰੀਦਾਬਾਦ ਅਤੇ ਸਿਰਸਾ ਵਿਚ ਹੈ ਅਤੇ ਇਕ ਹੋਰ ਸਰਕਾਰੀ ਅਨੁਦਾਨ ਪ੍ਰਾਪਤ ਬਹੁਤਕਨੀਕੀ ਬੀ.ਪੀ.ਐਸ. ਮਹਿਲਾ ਬਹੁਤਕਨੀਕੀ, ਖਾਨਪੁਰ ਕਲਾਂ ਜਿਲਾ ਸੋਨੀਪਤ ਵਿਚ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anil Vij said 92 private polytechnic institutes in Haryana