ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੇਤਾਜੀ ਦੀ ਧੀ ਦੀ PM ਮੋਦੀ ਨੂੰ ਅਪੀਲ, ਜਾਪਾਨੀ ਮੰਦਰ 'ਚ ਰੱਖੀਆਂ ਅਸਥੀਆਂ ਦੀ ਹੋਵੇ DNA ਜਾਂਚ 

 

ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਦੇਹਾਂਤ ਨਾਲ ਜੁੜੇ ਵਿਵਾਦ ਵਿਚਕਾਰ ਵੀਰਵਾਰ ਨੂੰ ਉਨ੍ਹਾਂ ਦੀ ਬੇਟੀ ਅਨੀਤਾ ਬੋਸ ਪਾਫ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਪਾਨ ਦੇ ਰੇਂਕੋਜੀ ਮੰਦਰ ਵਿੱਚ ਰੱਖੀਆਂ ਅਸਥੀਆਂ ਦਾ ਡੀਐਨਏ ਟੈਸਟ ਯਕੀਨੀ ਬਣਾਉਣ ਲਈ ਬੇਨਤੀ ਕੀਤੀ ਤਾਂ ਜੋ ਉਹ ਆਪਣੇ ਪਿਤਾ ਦੀ ਮੌਤ ਬਾਰੇ ਸੱਚਾਈ ਸਾਹਮਣੇ ਆ ਸਕੇ। 

 

ਇਸ ਦੇ ਨਾਲ ਹੀ ਉਨ੍ਹਾਂ ਨੇ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਦੇ ਕੁਝ ਖਾਸ ਲੋਕਾਂ ਨੇ ਇਸ ਮਾਮਲੇ ਨੂੰ "ਨਜ਼ਰ ਅੰਦਾਜ਼" ਕੀਤਾ ਸੀ ਕਿਉਂਕਿ ਉਹ ਕਦੇ ਵੀ ਰਾਜ਼ ਦਾ ਪਰਦਾਫਾਸ਼ ਨਹੀਂ ਕਰਨਾ ਚਾਹੁੰਦੇ ਸਨ।

 

ਅਨੀਤਾ ਬੋਸ ਨੇ ਨੇਤਾ ਜੀ ਦੀ ਮੌਤ ਨਾਲ ਜੁੜੇ ਭੇਤ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਲਈ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਕੁਝ ਹੋਰ ਸਾਬਤ ਨਹੀਂ ਹੋ ਜਾਂਦਾ,  ਉਨ੍ਹਾਂ ਨੂੰ ਲੱਗਦਾ ਹੈ ਕਿ ਉਸ ਦੇ ਪਿਤਾ ਦੀ ਮੌਤ 18 ਅਗਸਤ 1945 ਨੂੰ ਇੱਕ ਜਹਾਜ਼ ਹਾਦਸੇ ਵਿੱਚ ਹੋਈ ਸੀ। 

 


ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਾਲ ਨਿੱਜੀ ਤੌਰ ‘ਤੇ ਅਤੇ ਜਾਪਾਨੀ ਅਧਿਕਾਰੀਆਂ ਨਾਲ ਮਿਲ ਕੇ ਰੇਂਕੋਜੀ ਮੰਦਰ ਵਿੱਚ ਪਈਆਂ ਅਸਥੀਆਂ ਦੇ ਡੀਐਨਏ ਟੈਸਟਿੰਗ ਦੀ ਇਜਾਜ਼ਤ ਲੈਣ ਲਈ ਮਿਲਣਾ ਚਾਹੁੰਦੀ ਹੈ।

 


ਅਨੀਤਾ ਨੇ ਜਰਮਨੀ ਤੋਂ ਇੱਕ ਟੈਲੀਫੋਨ ਇੰਟਰਵਿਊ ਵਿੱਚ ਪੀਟੀਆਈ ਨੂੰ ਦੱਸਿਆ ਕਿ ਮੇਰਾ ਮੰਨਣਾ ਹੈ ਕਿ 18 ਅਗਸਤ, 1945 ਨੂੰ ਇੱਕ ਜਹਾਜ਼ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋਈ, ਜਦ ਤੱਕ ਕੁਝ ਵੀ ਸਾਬਤ ਨਹੀਂ ਹੁੰਦਾ, ਪਰ ਬਹੁਤ ਸਾਰੇ ਲੋਕ ਇਸ ਉੱਤੇ ਵਿਸ਼ਵਾਸ ਨਹੀਂ ਕਰਦੇ। ਮੈਂ ਯਕੀਨਨ ਚਾਹੁੰਦੀ ਹਾਂ ਕਿ ਭੇਤ ਸੁਲਝ ਜਾਵੇ। 

 

ਮੈਨੂੰ ਲੱਗਦਾ ਹੈ ਕਿ ਰਹੱਸ ਨੂੰ ਸੁਲਝਾਉਣ ਦਾ ਸਭ ਤੋਂ ਵਧੀਆ ਢੰਗ ਜਾਪਾਨ ਦੇ ਮੰਦਰ ਵਿੱਚ ਰੱਖੀਆਂ ਅਸਥੀਆਂ ਦਾ ਡੀਐਨਏ ਟੈਸਟ ਕਰਨਾ ਹੈ। ਡੀਐਨਏ ਟੈਸਟਿੰਗ ਨਾਲ ਸੱਚ ਸਾਬਤ ਹੋ ਹੋਵੇਗਾ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anita Bose the daughter of Netaji Subhash Chandra Bose urges prime minister modi to get DNA test of bones of japani temple