ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ `ਚ ਲੋਕਤੰਤਰ ਲਈ ਵੱਡਾ ਖਤਰਾ : ਅੰਨਾ ਹਜ਼ਾਰੇ

ਦੇਸ਼ `ਚ ਲੋਕਤੰਤਰ ਲਈ ਵੱਡਾ ਖਤਰਾ : ਅੰਨਾ ਹਜ਼ਾਰੇ

ਗਾਂਧੀਵਾਦੀ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕੇਂਦਰ ਸਰਕਾਰ `ਤੇ ਸੰਸਥਾਵਾਂ ਨੂੰ ਖਤਮ ਕਰਕੇ ਹੁਕਮ ਤੰਤਰ ਵੱਲ ਲੈ ਕੇ ਜਾਣ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਲੋਕਪਾਲ ਗਠਨ ਦੀ ਮੰਗ ਨੂੰ ਲੈ ਕੇ 30 ਜਨਵਰੀ ਤੋਂ ਇਕ ਵਾਰ ਫਿਰ ਭੁੱਖ ਹੜਤਾਲ ਕਰਨ ਦੀ ਚੇਤਾਵਨੀ ਦਿੱਤੀ। ਇਸ ਸਬੰਧੀ ਅੰਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। 


ਪੱਤਰ `ਚ ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੇਸ਼ ਵਾਸੀਆਂ ਦੇ ਨਾਲ ਧੋਖਾਧੜੀ ਕਰ ਰਹੀ ਹੈ। ਇਸ ਕਾਰਨ ਮੈਂ 30 ਜਨਵਰੀ ਤੋਂ ਰਾਲੇਗਣਸਿੱਧੀ `ਚ ਭੁੱਖ ਹੜਤਾਲ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਲੋਕਪਾਲ ਅਤੇ ਲੋਕਾ ਯੁਕਤ ਵਰਗੇ ਮਹੱਤਵਪੂਰਣ ਕਾਨੂੰਨ `ਤੇ ਅਮਲ ਨਹੀਂ ਹੋਣਾ ਅਤੇ ਸਰਕਾਰ ਦਾ ਬਾਰ-ਬਾਰ ਝੂਠ ਬੋਲ ਉਹ ਬਰਦਾਸ਼ਤ ਨਹੀਂ ਕਰ ਸਕਦੇ। ਇਸ ਲਈ ਉਨ੍ਹਾਂ ਮਹਾਤਮਾ ਗਾਂਧੀ ਦੀ ਸ਼ਹਾਦਤ ਵਾਲੇ ਦਿਨ ਤੋਂ ਅੰਦੋਲਨ ਕਰਨ ਦਾ ਫੈਸਲਾ ਕੀਤਾ ਹੈ।

 

ਅੰਨ੍ਹਾ ਹਜ਼ਾਰੇ ਨੇ ਕਿਹਾ ਕਿ ਸਾਡੇ ਦੇਸ਼ `ਚ ਸੰਵਿਧਾਨ ਸਭ ਤੋਂ ਉਪਰ ਹੈ। ਸਰਕਾਰ ਸੰਵਿਧਾਨਕ ਸੰਸਥਾਂ ਦੇ ਫੈਸਲਿਆਂ ਦਾ ਪਾਲਣ ਨਹੀਂ ਕਰ ਰਹੀ। ਦੇਸ਼ ਦੇ ਲੋਕਤੰਤਰ ਲਈ ਵੱਡਾ ਖਤਰਾ ਪੈਦਾ ਹੋ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anna Hazare demands for Lokpal to go on hunger strike from Jan 30