ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਤਲ ਕੇਸ ’ਚ ਅੰਨਾ ਹਜ਼ਾਰੇ ਹੋਏ ਮੁੰਬਈ ਅਦਾਲਤ ਸਾਹਵੇਂ ਪੇਸ਼

ਕਤਲ ਕੇਸ ’ਚ ਅੰਨਾ ਹਜ਼ਾਰੇ ਹੋਏ ਮੁੰਬਈ ਅਦਾਲਤ ਸਾਹਵੇਂ ਪੇਸ਼

ਅੰਨਾ ਹਜ਼ਾਰੇ ਅੱਜ ਇੱਕ ਸਿਆਸੀ ਕਾਰਕੁੰਨ ਪਵਨ ਰਾਜੇ ਨਿੰਬਾਲਕਰ ਕਤਲ ਕੇਸ ਵਿੱਚ ਮੁੰਬਈ ਦੀ ਇੱਕ ਅਦਾਲਤ ਵਿੱਚ ਪੇਸ਼ ਹੋਏ। ਸ੍ਰੀ ਨਿੰਬਾਲਕਰ ਉਸਮਾਨਾਬਾਦ ਤੋਂ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਐੱਮਪੀ ਰਹੇ ਸਨ। ਇਸ ਮਾਮਲੇ ਵਿੱਚ ਪਦਮਸਿੰਹੁ ਪਾਟਿਲ ਮੁਲਜ਼ਮ ਹੈ।

 

 

ਅੱਜ ਸੀਬੀਆਈ ਦੀ ਅਦਾਲਤ ਨੇ ਸ੍ਰੀ ਅੰਨਾ ਹਜ਼ਾਰੇ ਦਾ ਬਿਆਨ ਦਰਜ ਕੀਤਾ। ਅੱਜ ਅਦਾਲਤ ਵਿੱਚ ਪਦਮਸਿਹੁੰ ਪਾਟਿਲ ਵੀ ਮੌਜੂਦ ਸੀ।

 

 

ਸ੍ਰੀ ਪਵਨ ਰਾਜੇ ਨਿੰਬਾਲਕਰ ਦਾ ਕਤਲ ਜੂਨ 2006 ’ਚ ਹੋਇਆ ਸੀ। ਇਸ ਤੋਂ ਪਹਿਲਾਂ ਸ੍ਰੀ ਨਿੰਬਾਲਕਰ ਦੇ ਪੁੱਤਰ ਸ੍ਰੀ ਓਮਪ੍ਰਕਾਸ਼ ਨਿੰਬਾਲਕਰ ਨੇ ਇਸੇ ਅਦਾਲਤ ’ਚ ਆਪਣੀ ਪੇਸ਼ੀ ਸਮੇਂ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਤੇ ਪਦਮਸਿਹੁੰ ਪਾਟਿਲ ਵਿਚਾਲੇ ਸਬੰਧ ਵਿਗੜ ਗਏ ਸਨ।

 

 

ਦਰਅਸਲ, ਸ੍ਰੀ ਨਿੰਬਾਲਕਰ ਨੇ ਪਾਟਿਲ ਵਿਰੁੱਧ ਪੁਲਿਸ ਕੋਲ ਕੁਝ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਸ੍ਰੀ ਓਮਪ੍ਰਕਾਸ਼ ਨੇ ਦੱਸਿਆ ਸੀ ਕਿ – ‘ਮੇਰੇ ਪਿਤਾ ਤੇਰਨਾ ਖੰਡ ਮਿੱਲ ਦੇ ਡਾਇਰੈਕਟਰ ਚੁਣੇ ਗਏ ਸਨ ਤੇ ਫਿਰ ਉਹ ਮੁਲਜ਼ਮ ਦੀ ਮਦਦ ਨਾਲ ਹੀ ਉਸਮਾਨਾਬਾਦ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕ ਲਿਮਿਟੇਡ ਦੇ ਡਾਇਰੈਕਟਰ ਵੀ ਬਣ ਗਏ ਸਨ ਪਰ ਪਾਟਿਲ ਮੇਰੇ ਪਿਤਾ ਦੀ ਨਿੱਤ ਵਧਦੀ ਜਾ ਰਹੀ ਹਰਮਨਪਿਆਰਤਾ ਤੋਂ ਖ਼ੁਸ਼ ਨਹੀਂ ਸੀ।’

 

 

ਸ੍ਰੀ ਓਮ ਪ੍ਰਕਾਸ਼ ਨੇ ਦੱਸਿਆ ਸੀ ਕਿ ਸਾਲ 2002 ਦੌਰਾਨ ਜ਼ਿਲ੍ਹਾ ਬੈਂਕ ਨੇ ਮੈਸ. ਹੋਮ ਟਰੇਡ ਨਾਂਅ ਦੀ ਫ਼ਰਮ ਵਿੱਚ 30 ਕਰੋੜ ਰੁਪਏ ਨਿਵੇਸ਼ ਕੀਤੇ ਸਨ ਪਰ ਬੈਂਕ ਨੂੰ ਇੱਕ ਧੇਲਾ ਵੀ ਵਾਪਸ ਨਹੀਂ ਮਿਲਿਆ ਸੀ। ਇਸ ਮਾਮਲੇ ਦੀ ਸੁਣਵਾਈ ਜੁਲਾਈ 2011 ਦੌਰਾਨ ਹੋਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anna Hazare deposed before Mumbai court in a murder case