ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2 ਅਕਤੂਬਰ ਤੋਂ ਭੁੱਖ ਹੜਤਾਲ ਸ਼ੁਰੂ ਕਰਨਗੇ ਅੰਨਾ ਹਜ਼ਾਰੇ

ਸਮਾਜਿਕ ਕਾਰਜਕਰਤਾ ਅੰਨਾ ਹਜ਼ਾਰੇ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਲੋਕਪਾਲ ਅੰਦੋਲਨ ਕਾਰਨ ਕੇਂਦਰ ਦੀ ਸੱਤਾ ਚ ਆਈ ਅਤੇ ਉਹ ਲੋਕਪਾਲ ਦੀ ਨਿਯੁਕਤੀ ਨੂੰ ਲੈ ਕੇ 2 ਅਕਤੂਬਰ ਤੋਂ ਭੁੱਖ ਹੜਤਾਲ ਸ਼ੁਰੂ ਕਰਨ ਦੇ ਆਪਣੇ ਫੈਸਲੇ ਤੇ ਕਾਇਮ ਹਨ।

 

ਹਜ਼ਾਰੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵੀਰਵਾਰ ਚਿੱਠੀ ਲਿਖ ਕੇ ਦੋਸ਼ ਲਗਾਇਆ ਕਿ ਪਿਛਲੇ ਚਾਰ ਸਾਲ ਚ ਸਰਕਾਰ ਟਾਲ ਮਟੋਲ ਦਾ ਰਵੱਈਆ ਵਰਤਦੀ ਰਹੀ ਅਤੇ ਲੋਕਪਾਲ ਜਾਂ ਲੋਕਾਯੁਕਤ ਦੀ ਨਿਯੁਕਤੀ ਨਹੀਂ ਕੀਤੀ।

 

ਹਜ਼ਾਰੇ ਨੇ ਲਿਖਿਆ, ਲੋਕਪਾਲ ਅਤੇ ਲੋਕਾਯੁਕਤ ਦੀ ਨਿਯੁਕਤੀ ਲਈ 16 ਅਗਸਤ 2011 ਨੂੰ ਸਮੁੱਚਾ ਦੇਸ਼ ਸੜਕਾਂ ਤੇ ਆ ਗਿਆ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਇਸੇ ਅੰਦੋਲਨ ਕਾਰਨ ਸੱਤਾ ਚ ਆਈ। ਚਾਰ ਸਾਲ ਲੰਘ ਗਏ ਪਰ ਸਰਕਾਰ ਕਿਸੇ ਨਾ ਕਿਸੇ ਕਾਰਨ ਲੋਕਪਾਲ ਅਤੇ ਲੋਕਾਯੁਕਤ ਦੀ ਨਿਯੁਕਤੀ ਟਾਲਦੀ ਰਹੀ।’

 

ਹਜ਼ਾਰੇ ਨੇ ਇਸ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਗਾਂਧੀ ਜੈਅੰਤੀ ਮੌਕੇ 2 ਅਕਤੂਬਰ ਤੋਂ ਰਾਲੇਗਣ ਸਿੱਧੀ ਚ ਭੁੱਖ ਹੜਤਾਲ ਤੇ ਬੈਠਣਗੇ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਨ ਦਾ ਜਾਇਜ਼ ਮੁੱਲ ਨਹੀਂ ਮਿਲ ਰਿਹਾ ਹੈ, ਜਿਸ ਕਾਰਨ ਕਿਸਾਨ ਆਤਮ ਹੱਤਿਆ ਕਰ ਰਹੇ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anna Hazare will start an indefinite strike from October 2