ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਨਾ ਹਜ਼ਾਰੇ ਬੁੱਧਵਾਰ ਸਵੇਰੇ 10 ਵਜੇ ਬੈਠਣਗੇ ਭੁੱਖ–ਹੜਤਾਲ ’ਤੇ

ਅੰਨਾ ਹਜ਼ਾਰੇ ਬੁੱਧਵਾਰ ਸਵੇਰੇ 10 ਵਜੇ ਬੈਠਣਗੇ ਭੁੱਖ–ਹੜਤਾਲ ’ਤੇ

ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਪਿੰਡ ਰਾਲੇਗਣ ਸਿੱਧੀ ’ਚ ਸਵੇਰੇ 10 ਵਜੇ ਅੰਨਾ ਹਜ਼ਾਰੇ ਇੱਕ ਵਾਰ ਫਿਰ ਭੁੱਖ–ਹੜਤਾਲ ’ਤੇ ਬੈਠ ਰਹੇ ਹਨ। ਕੱਲ੍ਹ ਦਰਅਸਲ, ਰਾਸ਼ਟਰ–ਪਿਤਾ ਮਹਾਤਮਾ ਗਾਂਧੀ ਦੀ 70ਵੀਂ ਬਰਸੀ ਹੈ। ਗਾਂਧੀ ਜੀ ਦੀ ਹੱਤਿਆ ਨਾਥੂ ਰਾਮ ਗੌਡਸੇ ਨੇ 30 ਜਨਵਰੀ, 1948 ਨੂੰ ਕੀਤੀ ਸੀ।

 

 

ਅੱਜ ਆਪਣੇ ਜੱਦੀ ਪਿੰਡ ਰਾਲੇਗਣ ਸਿੱਧੀ ’ਚ ਉਨ੍ਹਾਂ ਦੱਸਿਆ ਕਿ ਉਹ ਬੁੱਧਵਾਰ ਸਵੇਰੇ 10 ਵਜੇ ਭੁੱਖ–ਹੜਤਾਲ (ਅਨਸ਼ਨ) ’ਤੇ ਬੈਠ ਰਹੇ ਹਨ। ‘ਇਹ ਮੇਰਾ ਅਨਸ਼ਨ ਕਿਸੇ ਵਿਅਕਤੀ, ਧਿਰ, ਸਿਆਸੀ ਪਾਰਟੀ ਦੇ ਖਿ਼ਲਾਫ਼ ਨਹੀਂ ਹੈ। ਸਮਾਜ ਅਤੇ ਦੇਸ਼ ਦੀ ਭਲਾਈ ਲਈ ਵਾਰ–ਵਾਰ ਮੈਂ ਅੰਦੋਲਨ ਕਰਦਾ ਆਇਆ ਹਾਂ, ਉਸੇ ਕਿਸਮ ਦਾ ਇਹ ਅੰਦੋਲਨ ਹੈ।’

 

 

ਸੂਤਰਾਂ ਨੇ ਦੱਸਿਆ ਕਿ ਕੇਂਦਰ ਵਿੱਚ ਸਰਕਾਰ ਹਾਲੇ ਤੱਕ ਲੋਕਪਾਲ ਦੀ ਨਿਯੁਕਤੀ ਨਹੀਂ ਕਰ ਸਕੀ। ਇਸ ਵਾਰ ਅੰਨਾ ਹਜ਼ਾਰੇ ਹੁਰਾਂ ਦਾ ਅੰਦੋਲਨ ਇਸ ਮਾਮਲੇ ਵਿੱਚ ਹੋ ਰਹੀ ਦੇਰੀ ਦੇ ਵਿਰੁੱਧ ਹੀ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anna Hazare would sit on indefinite hunger strike on Wednesday at 10 AM