ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਦਾ ਐਲਾਨ, ਸ਼ਹੀਦ ਦੇ ਪਰਿਵਾਰ ਨੂੰ ਮਿਲੇਗਾ 1 ਕਰੋੜ ਤੇ ਸਰਕਾਰੀ ਨੌਕਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਸੋਨੀਪਤ ਦੇ ਸ਼ਹੀਦ ਫੌਜੀ ਨਰਿੰਦਰ ਸਿੰਘ ਦੇ ਪਿੰਡ ਥਾਣਾ ਕਲਾ ਦੇ ਘਰ ਵਿਖੇ ਪਰਿਵਾਰ ਨੂੰ ਮਿਲਣ ਲਈ ਪਹੁੰਚੇ । ਕੇਜਰੀਵਾਲ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿਵਾਇਆ ਹੈ। ਮੰਗਲਵਾਰ ਨੂੰ ਇਸ ਲਈ ਕੈਬਨਿਟ ਦੀ ਇਕ ਬੈਠਕ ਬੁਲਾਈ ਜਾਵੇਗੀ ਅਤੇ ਬਿੱਲ ਪਾਸ ਕੀਤਾ ਜਾਵੇਗਾ। ਜਿਸ ਤੋਂ ਬਾਅਦ ਸ਼ਹੀਦ ਨਰਿੰਦਰ ਸਿੰਘ ਦੇ ਪਰਿਵਾਰ ਨੂੰ ਸਹਾਇਤਾ ਲਈ ਕੈਬਿਨੇਟ ਦਾ ਫੈਸਲਾ ਹੋਵੇਗਾ।

 

 

 

ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਸ਼ਹੀਦ ਫੌਜੀ ਨਰਿੰਦਰ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਪਰ ਜੋ ਕਰੂਰਤਾ ਜਵਾਨ ਦੇ ਨਾਲ ਕੀਤੀ ਗਈ ਹੈ ਉਹ ਨਾ ਸਹਿਣਯੋਗ ਹੈ। ਜੋ ਭਾਸ਼ਾ ਪਾਕਿਸਤਾਨ ਸਮਝਦਾ ਹੈ ਉਸੇ 'ਚ ਉਸ ਨੂੰ ਸਮਝਾਉਣਾ ਹੋਵੇਗਾ।

 

 

 

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਦੇ ਇਕ ਨਿਯਮ ਨੂੰ ਬਦਲਣ ਦੀ ਗੱਲ ਵੀ ਕਹੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਨਰਿੰਦਰ ਸਿੰਘ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਬਾਅਦ 'ਚ ਉਹ ਦਿੱਲੀ 'ਚ ਰਹਿਣ ਲੱਗੇ ਸੀ। ਮੰਗਲਵਾਰ ਨੂੰ ਇਸੇ ਵਿਸ਼ੇ 'ਚ ਇਕ ਬੈਠਕ ਬੁਲਾਈ ਜਾਵੇਗੀ ਅਤੇ ਕੈਬਨਿਟ ਦੀ ਬੈਠਕ 'ਚ ਬਿੱਲ ਨੂੰ ਪਾਸ ਕਰ ਕੇ ਨਿਯਮ ਨੂੰ ਬਦਲਿਆ ਜਾਵੇਗਾ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Announcement of Kejriwal martyrs family will get Rs 1 crore and government job