ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੁੱਟਬਾਲ ਸਟੇਡੀਅਮ 'ਚ ਲਗਾਏ 300 ਦਰੱਖਤ, ਜਾਣੋ ਕੀ ਹੈ ਪੂਰਾ ਮਾਮਲਾ

 

ਫੁੱਟਬਾਲ ਸਟੇਡੀਅਮ ਹਮੇਸ਼ਾ ਇਸ ਦੇ ਸ਼ੋਰ ਸ਼ਰਾਬੇ ਲਈ ਜਾਣਿਆ ਜਾਂਦੇ ਹਨ ਪਰ ਆਸਟਰੀਆ ਦੇ ਇੱਕ ਫੁੱਟਬਾਲ ਸਟੇਡੀਅਮ ਵਿੱਚ ਕੀਤਾ ਗਿਆ ਇੱਕ ਅਨੌਖਾ ਤਜਰਬਾ ਦੁਨੀਆਂ ਨੂੰ ਜਲਵਾਯੂ ਪਰਿਵਰਤਨ ਵਿਰੁਧ ਲੜਨ ਅਤੇ ਜਾਗਰੂਕ ਕਰਨ ਦਾ ਸੰਦੇਸ਼ ਦੇ ਰਿਹਾ ਹੈ।

 

ਆਸਟਰੀਆ ਦੇ 49 ਸਾਲਾ ਪੁਰਾਣੇ ਵਰਦਰਸੀ ਸਟੇਡੀਅਮ ਨੇ ਇਕ ਬਹੁਤ ਹੀ ਵਿਲੱਖਣ ਅਤੇ ਵਾਤਾਵਰਣ ਪੱਖੋਂ ਵਧੀਆ ਕਦਮ ਚੁੱਕਿਆ ਹੈ। 1960 ਤੋਂ ਇਸ ਮੈਦਾਨ 'ਤੇ ਫੁੱਟਬਾਲ ਮੈਚ ਹੁੰਦੇ ਰਹੇ ਹਨ ਪਰ ਹੁਣ ਇਥੇ ਮੈਚ ਨਹੀਂ ਹੋਣਗੇ।

 

ਇਸ ਮੈਦਾਨ ਨੂੰ ਇੱਕ ਖ਼ੂਬਸੂਰਤ ਜੰਗਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਕੰਮ ਸਵਿਟਜ਼ਰਲੈਂਡ ਦੇ ਕਲਾਕਾਰ ਕਲਾਓਸ ਲਿਟਮੈਨ ਵੱਲੋਂ ਕੀਤਾ ਗਿਆ ਹੈ। ਕਲਾਓਸ ਲਿਟਮੈਨ ਨੇ ਫੁੱਟਬਾਲ ਦੇ ਮੈਦਾਨ ਵਿਚਾਲੇ ਲਗਭਗ 300 ਦਰੱਖ਼ਤ ਲਗਾਏ ਹਨ।

 

ਕਿਸੇ ਕਿਸੇ ਦਰੱਖਤ ਦਾ ਭਾਰ ਛੇ ਟਨ ਹੈ। ਹੁਣ ਸਟੇਡੀਅਮ ਵਿੱਚ ਲੋਕ ਮੈਚਾਂ ਲਈ ਨਹੀਂ, ਰੁੱਖਾਂ ਦੀ ਪ੍ਰਦਰਸ਼ਨੀ ਵੇਖਣ ਲਈ ਆਉਣਗੇ। ਦਰੱਖਤਾਂ ਨੂੰ ਵੇਖਣ ਲਈ ਟਿਕਟ ਹੋਵੇਗੀ ਤਾਂ ਜੋ ਇੱਥੇ ਆਉਣ ਵਾਲੇ ਲੋਕ ਉਨ੍ਹਾਂ ਦੀ ਮਹੱਤਤਾ ਨੂੰ ਸਮਝ ਸਕਣ।

 

ਪ੍ਰਦਰਸ਼ਨੀ ਦੇਖਣ ਲਈ ਐਤਵਾਰ ਤੋਂ ਸਟੈਂਡ ਖੋਲ੍ਹ ਦਿੱਤੇ ਗਏ ਹਨ। ਫਿਲਹਾਲ ਅਕਤੂਬਰ ਤੱਕ ਇਹ ਪ੍ਰਦਰਸ਼ਨੀ ਮੁਫ਼ਤ ਹੋਵੇਗੀ। ਇਕ ਵਾਰ ਵਿੱਚ 30 ਹਜ਼ਾਰ ਲੋਕ ਸਟੈਂਡਸ ਰਾਹੀਂ ਆ ਸਕਦੇ ਹਨ। ਇਨ੍ਹਾਂ ਰੁੱਖਾਂ ਤੋਂ ਹਰ ਸਾਲ ਲਗਭਗ 35,380 (78 ਹਜ਼ਾਰ ਪੌਂਡ) ਕਿਲੋਗ੍ਰਾਮ ਆਕਸੀਜਨ ਵੀ ਪ੍ਰਾਪਤ ਕੀਤੀ ਜਾਵੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:anokha prayog : Football Stadium mein laga diye 300 ped janein kya ye poora mamla