ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਹੋਰ ਏਜੰਸੀ ਨੇ ਘਟਾਇਆ ਭਾਰਤੀ GDP ਦਾ ਵਾਧਾ–ਦਰ ਅਨੁਮਾਨ

ਇੱਕ ਹੋਰ ਏਜੰਸੀ ਨੇ ਘਟਾਇਆ ਭਾਰਤੀ GDP ਦਾ ਵਾਧਾ–ਦਰ ਅਨੁਮਾਨ

ਕੌਮਾਂਤਰੀ ਮੁਦਰਾ ਕੋਸ਼ (IMF) ਤੋਂ ਬਾਅਦ ਹੁਣ ਇੱਕ ਹੋਰ ਰੇਟਿੰਗ ਏਜੰਸੀ ਨੇ ਭਾਰਤੀ ਅਰਥ ਵਿਵਸਥਾ ਦੇ ਕੁੱਲ ਘਰੇਲੂ ਉਤਪਾਦਨ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਦਿੱਤਾ ਹੈ। ‘ਇੰਡੀਆ ਰੇਟਿੰਗਜ਼ ਐਂਡ ਰੀਸਰਚ’ ਨੇ ਅਗਲੇ ਵਿੱਤ ਵਰ੍ਹੇ ਭਾਵ 2020–21 ਦੌਰਾਨ ਭਾਰਤ ਦੇ ਕੁੱਲ ਘਰੇਲੂ ਉਤਪਾਦ ਵਿੱਚ ਸਿਰਫ਼ 5.5 ਫ਼ੀ ਸਦੀ ਵਾਧਾ ਹੋਣ ਦਾ ਅਨੁਮਾਨ ਲਾਇਆ ਹੈ।

 

 

ਇਸ ਤੋਂ ਪਹਿਲਾਂ IMF ਦੇ ਇਸ ਵਿੱਤ ਵਰ੍ਹੇ ਭਾਵ 2019–2020 ਵਿੱਚ ਭਾਰਤ ਦੇ GDP ਵਿੱਚ 4.8 ਫ਼ੀ ਸਦੀ ਤੇ ਭਾਰਤ ਸਰਕਾਰ ਦੇ ਰਾਸ਼ਟਰੀ ਅੰਕੜਾ ਦਫ਼ਤਰ ਨੇ 5 ਫ਼ੀ ਸਦੀ ਦਾ ਵਾਧਾ ਹੋਣ ਦਾ ਅਨੁਮਾਨ ਲਾਇਆ ਹੈ। ਇੰਡੀਆ ਰੇਟਿੰਗਜ਼ ਅਨੁਸਾਰ ਅਗਲੇ ਸਾਲ ਵੀ ਇਸ ਵਿੱਚ ਇਸ ਸਾਲ ਦੇ ਮੁਕਾਬਲੇ ਮਾਮੂਲੀ ਵਾਧਾ ਹੋਵੇਗਾ।

 

 

ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਵਰ੍ਹੇ ਨਵੰਬਰ ਮਹੀਨੇ ਫ਼ਿਚ ਸਮੂਹ ਦੀ ਇਸ ਰੇਟਿੰਗ ਏਜੰਸੀ ਨੇ ਭਾਰਤ ਦੀ GDP ਵਿੱਚ ਇਸੇ ਵਿੱਤੀ ਵਰ੍ਹੇ ਭਾਵ 2019–2020 ਦੌਰਾਨ ਜੀਡੀਪੀ ਵਿੱਚ 5.6 ਫ਼ੀ ਸਦੀ ਵਾਧਾ ਹੋਣ ਦਾ ਅਨੁਮਾਨ ਲਾਇਆ ਸੀ।

 

 

ਏਜੰਸੀ ਮੁਤਾਬਕ ਪਹਿਲਾਂ ਉਸ ਨੂੰ ਲੱਗਦਾ ਸੀ ਕਿ ਅਗਲੇ ਵਿੱਤੀ ਵਰ੍ਹੇ ਦੌਰਾਨ ਕੁਝ ਸੁਧਾਰ ਹੋਵੇਗਾ ਪਰ ਭਾਰਤੀ ਅਰਥ–ਵਿਵਸਥਾ ਘੱਟ ਖਪਤ ਤੇ ਘੱਟ ਨਿਵੇਸ਼ ਮੰਗ ਦੌਰ ਵਿੱਚੋਂ ਲੰਘਦੀ ਵਿਖਾਈ ਦੇ ਰਹੀ ਹੈ।

 

 

ਏਜੰਸੀ ਦੇ ਅਧਿਕਾਰੀਆਂ ਮੁਤਾਬਕ ਪਹਿਲਾਂ ਇਹੋ ਆਸ ਬਣੀ ਹੋਈ ਸੀ ਕਿ ਸਾਲ 2021 ਦੌਰਾਨ ਕੁਝ ਸੁਧਾਰ ਹੋਵੇਗਾ ਪਰ ਖ਼ਤਰਾ ਬਣਿਆ ਹੋਇਆ ਹੈ, ਜਿਸ ਕਾਰਨ ਭਾਰਤੀ ਅਰਥ–ਵਿਵਸਥਾ ਘੱਟ ਖਪਤ ਤੇ ਕਮਜ਼ੋਰ ਮੰਗ ਦੇ ਚੱਕਰ ਵਿੱਚ ਫਸਦੀ ਦਿਸ ਰਹੀ ਹੈ।

 

 

ਦੁਨੀਆ ਵਿੱਚ ਇਸ ਵੇਲੇ ਜਿਹੋ ਜਿਹੇ ਆਰਥਿਕ ਹਾਲਾਤ ਹੈ; ਉਨ੍ਹਾਂ ਦੇ ਆਧਾਰ ਉੱਤੇ ਰੁਪਏ ਦੀ ਕੀਮਤ ਹੋਰ ਵੀ ਹੇਠਾਂ ਜਾ ਸਕਦੀ ਹੈ। ਏਜੰਸੀ ਨੇ ਆਪਣੀ ਖੋਜ ਵਿੱਚ ਉਜਾਗਰ ਕੀਤਾ ਹੈ ਕਿ ਸਰਕਾਰ ਨੇ ਅਰਥ–ਵਿਵਸਥਾ ਨੂੰ ਉਠਾਉਣ ਲਈ ਕਈ ਕਦਮਾਂ ਦਾ ਐਲਾਨ ਕੀਤਾ, ਪਰ ਉਨ੍ਹਾਂ ਨਾਲ ਕੁਝ ਮਦਦ ਮਿਲੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Another Agency slashes estimate for GDP s Growth Rate