ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮੀ ਬੰਗਾਲ ’ਚ ਇੱਕ ਹੋਰ ਪੁੱਲ ਡਿਗਿਆ

ਉੱਤਰੀ ਬੰਗਾਲ ਦੇ ਸਿਲੀਗੁੜੀ ਦੇ ਨੇੜੇ ਸ਼ੁੱਕਰਵਾਰ ਨੂੰ ਇੱਕ ਹੋਰ ਪੁਰਾਣਾ ਪੁੱਲ ਢਹੀ ਢੇਰੀ ਹੋ ਗਿਆ। ਇਸ ਹਾਦਸੇ ਚ ਇੱਕ ਟ੍ਰੱਕ ਡਰਾਇਵਰ ਜ਼ਖਮੀ ਹੋ ਗਿਆ। ਲੰਘੇ ਤਿੰਨ ਦਿਨਾਂ ਚ ਸੂਬੇ ਚ ਪੁੱਲ ਡਿੱਗਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਚਾਰ ਸਤੰਬਰ ਨੂੰ ਦੱਖਣੀ ਕੋਲਕਾਤਾ ਚ ਮਾਜੇਰਹਾਟਰ ਪੁੱਲ ਢਹੀ ਢੇਰੀ ਹੋ ਗਿਆ ਸੀ ਅਤੇ ਇਸ ਹਾਦਸੇ ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 24 ਲੋਕ ਜ਼ਖਮੀ ਹੋ ਗਏ ਸਨ।

 

ਜਾਣਕਾਰੀ ਮੁਤਾਬਕ ਜਦੋਂ ਇਹ ਪੁੱਲ ਟੁੱਟਿਆ ਤਾਂ ਇਸ ਉਪਰੋ ਲੰਘ ਰਿਹਾ ਟ੍ਰੱਕ ਪੁੱਲ ਦੀ ਟੁੱਟੀ ਥਾਂ ਚ ਬੁਰੀ ਤਰ੍ਹਾਂ ਫੱਸ ਗਿਆ। ਇਹ ਪੁੱਲ ਮਾਨਗੰਜ ਅਤੇ ਫਾਂਸੀਦੇਵਾ ਇਲਾਕੇ ਨੂੰ  ਉਤਰੀ ਬੰਗਾਲ ਦੇ ਮੁਖ ਸ਼ਹਿਰ ਸਿਲੀਗੁੜੀ ਨਾਲ ਜੋੜਦਾ ਹੈ।

 

ਉਤਰੀ ਬੰਗਾਲ ਦੇ ਵਿਕਾਸ ਮੰਤਰੀ ਰਵਿੰਦਰਨਾਥ ਘੋਸ਼ ਨੇ ਕਿਹਾ ਕਿ ਇਸ ਪੁੱਲ ਤੇ ਭਾਰੀ ਆਵਾਜਾਈ ਵਾਲੇ ਵਾਲੇ ਵਾਹਨਾਂ ਦੀ ਮਨਾਹੀ ਹੈ ਇਸ ਦੇ ਬਾਗਜੂਦ ਲੋਕਾਂ ਨੂੰ ਇਸ ਪੁੱਲ ਤੋਂ ਆਪਣੇ ਸਾਮਾਨ ਨਾਲ ਲੱਦੇ ਭਾਰੀ ਵਾਹਨਾਂ ਨੂੰ ਲੰਘਾਉਂਦਿਆਂ ਦੇਖਿਆ ਜਾ ਸਕਦਾ ਹੈ। ਇਸ ਹਾਦਸਾ ਇਸੇ ਕਾਰਨ ਦਾ ਸਿੱਟਾਂ ਹੈ।

 

ਉਨ੍ਹਾਂ ਕਿਹਾ ਕਿ ਉਕਤ ਪੁੱਲ ਬਹੁਤ ਪੁਰਾਣਾ ਸੀ, ਜਿਸ ਨਾਲ ਸਬੰਧ ਦਸਤਾਵੇਜ ਵੀ ਮੌਜੂਦ ਨਹੀਂ ਸਨ। ਲੋਕ ਨਿਰਮਾਣ ਵਿਭਾਗ ਇਸ ਬਾਰੇ ਰਿਪੋਰਟ ਤਿਆਰ ਕਰ ਰਿਹਾ ਹੈ ਜਿਸ ਮਗਰੋਂ ਇਸ ਪੁੱਲ ਦੀ  ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇਗਾ।

 

ਆਵਾਜਾਈ ਮੰਤਰੀ ਗੌਤਮ ਦੇਬ ਨੇ ਕਿਹਾ ਕਿ ਪੁੱਲ ਦੀ ਦੇਖਰੇਖ ਮਾਕਪਾ ਨੀਤ ਵਾਸ ਦਲ ਦੁਆਰਾ ਚਲਾਈ ਜਾਣ ਵਾਲੀ ਸਿਲੀਗੁੜੀ ਮਹਾਕੁਮਾ ਕਮੇਟੀ ਕਰਦੀ ਹੈ। ਇਸਦੀ ਰਿਪੋਰਟ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਦੇਵਾਂਗਾ। ਦਾਰਜਲਿੰਗ ਜਿ਼ਲ੍ਹੇ ਤੋਂ ਮਾਕਪਾ ਦੇ ਸੀਨੀਅਰ ਨੇਤਾ ਜਿਬੇਸ਼ ਸਰਕਾਰ ਨੇ ਦੋਸ਼ ਲਗਾਇਆ ਕਿ ਪੁੱਲ ਦੀ ਮੁਰੰਮਤ ਕਰਨ ਦੀ ਦਰਖਾਸਤਾਂ ਨੂੰ ਤ੍ਰਿਣਮੁਲ ਕਾਂਗਰਸ ਸਰਕਾਰ ਅਤੇ ਜਿ਼ਲ੍ਹਾ ਪ੍ਰਸ਼ਾਸਨ ਨੇ ਨਜ਼ਰਅੰਦਾਜ਼ ਕੀਤਾ ਜਿਸ ‌ਵਿਚ ਅਸੀਂ ਇਸ ਪੁੱਲ ਦੀ ਹਾਲਤ ਤੋਂ ਜਾਣੂ ਵੀ ਕਰਵਾਇਆ ਸੀ ਕਿ ਇਸ ਪੁੱਲ ਦੀ ਮੁਰੰਮਤ ਕੀਤੀ ਜਾਵੇ। ਨਤੀਜਾ ਲੋਕਾਂ ਸਾਹਮਣੇ ਹੈ।

 

ਦੱਸਣਯੋਗ ਹੈ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਦੇਸ਼ ਚ ਪੁਲਾਂ ਦਾ ਸਰਵੇ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਸੀ ਕਿ ਕੋਲਕਾਤਾ ਚ ਅਤੇ ਨੇੜਲੇ ਇਲਾਕਿਆਂ ਚ ਅਜਿਹੇ 20 ਪੁੱਲ ਹਨ ਜੋ ਆਪਣੀ ਮਿਆਦ ਪੂਰੀ ਕਰ ਚੁੱਕੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Another bridge in West Bengal collapsed