ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੋਕੁਲਪੁਰੀ–ਦਿੱਲੀ ਦੇ ਨਾਲੇ ’ਚੋਂ ਮਿਲੀ ਇੱਕ ਹੋਰ ਲਾਸ਼

ਗੋਕੁਲਪੁਰੀ–ਦਿੱਲੀ ਦੇ ਨਾਲੇ ’ਚੋਂ ਮਿਲੀ ਇੱਕ ਹੋਰ ਲਾਸ਼

ਦਿੱਲੀ ’ਚ ਇਸ ਵੇਲੇ ਭਾਵੇਂ ਹਿੰਸਾ ਰੁਕ ਗਈ ਹੈ ਪਰ ਦੇਸ਼ ਦੀ ਰਾਜਧਾਨੀ ਦੇ ਉੱਤਰ–ਪੂਰਬੀ ਜ਼ਿਲ੍ਹੇ ’ਚ ਲਾਸ਼ਾਂ ਮਿਲਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਅੱਜ ਐਤਵਾਰ ਨੂੰ ਗੋਕੁਲਪੁਰੀ ਇਲਾਕੇ ਤੋਂ ਇੱਕ ਹੋਰ ਲਾਸ਼ ਮਿਲੀ ਹੈ। ਅੱਜ ਐਤਵਾਰ ਸਵੇਰੇ ਨਾਲ਼ੇ ’ਚੋ਼ ਇੱਕ ਲਾਸ਼ ਬਰਾਮਦ ਹੋਈ ਹੈ।

 

 

ਪੁਲਿਸ ਨੇ ਲਾਸ਼ ਨੂੰ ਨਾਲ਼ੇ ’ਚੋਂ ਬਾਹਰ ਕੱਢਿਆ ਤੇ ਜਾਂਚ ਅਰੰਭ ਦਿੱਤੀ ਹੈ। ਪੁਲਿਸ ਹੁਣ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਵਿਅਕਤੀ ਦੀ ਦਿੱਲੀ ਹਿੰਸਾ ਦੌਰਾਨ ਮੌਤ ਹੋਈ ਸੀ ਕਿ ਕਿਸੇ ਹੋਰ ਕਾਰਨ ਕਰ ਕੇ ਇਸ ਦੀ ਜਾਨ ਗਈ ਹੈ।

 

 

ਦਿੱਲੀ ਹਿੰਸਾ ’ਚ ਹੁਣ ਤੱਕ 43 ਵਿਅਕਤੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਇੱਥੇ ਵਰਨਣਯੋਗ ਹੈ ਕਿ ਆਈਬੀ ਅਫ਼ਸਰ ਅੰਕਿਤ ਵਰਮਾ ਦੀ ਲਾਸ਼ ਵੀ ਨਾਲੇ ’ਚੋਂ ਮਿਲੀ ਸੀ। ਦੰਗਿਆਂ ਦੌਰਾਨ 87 ਵਿਅਕਤੀ ਗੋਲ਼ੀਆਂ ਦੇ ਸ਼ਿਕਾਰ ਹੋਏ ਸਨ; ਉਨ੍ਹਾਂ ਵਿੱਚ ਮ੍ਰਿਤਕ ਤੇ ਜ਼ਖ਼ਮੀ ਸ਼ਾਮਲ ਹਨ। ਲਗਭਗ 300 ਵਿਅਕਤੀ ਇੱਟਾਂ–ਪੱਥਰ, ਡਾਂਗਾਂ, ਚਾਕੂਆਂ–ਤਲਵਾਰਾਂ ਤੇ ਧਾਰਦਾਰ ਹਥਿਆਰਾਂ ਨਾਲ ਕੀਤੇ ਗਏ ਹਮਲੇ ’ਚ ਜ਼ਖ਼ਮੀ ਹੋਏ ਸਨ।

 

 

ਪੁਲਿਸ ਨੇ ਮ੍ਰਿਤਕਾਂ ਤੇ ਜ਼ਖ਼ਮੀਆਂ ਦੀਆਂ ਹਸਪਤਾਲਾਂ ਵੱਲੋਂ ਤਿਆਰ ਮੈਡੀਕਲ ਰਿਪੋਰਟਾਂ ਦੇ ਆਧਾਰ ’ਤੇ ਇਹ ਅੰਕੜਾ ਜਾਰੀ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਗੋਕੁਲਪੁਰੀ ’ਚ ਲਾਸ਼ ਬਰਾਮਦ ਹੋਣ ਦੇ ਬਾਅਦ ਤੋਂ ਹੀ ਇਲਾਕੇ ’ਚ ਸਨਸਨੀ ਫੈਲ ਗਈ ਹੈ। ਪੁਲਿਸ ਨੇ ਲਾਸ਼ ਨੂੰ ਕਬ਼ਜ਼ੇ ’ਚ ਲੈ ਕੇ ਪੋਸਟ–ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਹ ਖ਼ਬਰ ਲਿਖੇ ਜਾਣ ਤੱਕ ਲਾਸ਼ ਦੀ ਸ਼ਨਾਖ਼ਤ ਨਹੀਂ ਹੋ ਸਕੀ ਸੀ।

 

 

ਗੁਰੂ ਤੇਗ਼ ਬਹਾਦਰ ਹਸਪਤਾਲ ’ਚ ਸਨਿੱਚਰਵਾਰ ਨੂੰ ਹਿੰਸਾ ’ਚ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਦੇ ਪੋਸਟ–ਮਾਰਟਮ ’ਚ ਤੇਜ਼ੀ ਆਈ ਹੈ। ਹਸਪਤਾਲ ਦੇ ਮੈਡੀਕਲ ਸੁਪਰਇੰਟੈਂਡੈਂਟ ਡਾ. ਸੁਨੀਲ ਕੁਮਾਰ ਗੌਤਮ ਨੇ ਦੱਸਿਆ ਕਿ ਸਨਿੱਚਰਵਾਰ ਨੂੰ 11 ਲਾਸ਼ਾਂ ਦੇ ਪੋਸਟ–ਮਾਰਟਮ ਕੀਤੇ ਗਏ। ਉਨ੍ਹਾਂ ਮੁਤਾਬਕ ਹਾਲੇ 6 ਲਾਸ਼ਾਂ ਦੇ ਪੋਸਟ–ਮਾਰਟਮ ਹੋਣੇ ਬਾਕੀ ਹਨ। ਇਨ੍ਹਾਂ ਛੇ ਵਿੱਚੋਂ ਤਿੰਨ ਦੀ ਸ਼ਨਾਖ਼ਤ ਹਾਲੇ ਤੱਕ ਨਹੀਂ ਹੋ ਸਕੀ ਹੈ।

 

 

ਹਸਪਤਾਲ ਦੇ ਸੂਤਰਾਂ ਮੁਤਾਬਕ ਬੁਰੀ ਤਰ੍ਹਾਂ ਸੜੀਆਂ ਹੋਈਆਂ ਲਾਸ਼ਾਂ ਦੀ ਸ਼ਨਾਖ਼ਤ ਹਾਲੇ ਤੱਕ ਨਹੀਂ ਹੋ ਸਕੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Another dead body found from Nullah in Gokulpuri Delhi