ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IS ਲਈ ਲੜ ਰਹੇ ਇੱਕ ਹੋਰ ਭਾਰਤੀ ਨਾਗਰਿਕ ਦੀ ਅਫ਼ਗ਼ਾਨਿਸਤਾਨ ’ਚ ਮੌਤ

IS ਲਈ ਲੜ ਰਹੇ ਇੱਕ ਹੋਰ ਭਾਰਤੀ ਨਾਗਰਿਕ ਦੀ ਅਫ਼ਗ਼ਾਨਿਸਤਾਨ ’ਚ ਮੌਤ

ਇਸਲਾਮਿਕ ਸਟੇਟ (IS) ਨਾਂਅ ਦੀ ਕੌਮਾਂਤਰੀ ਦਹਿਹਸ਼ਤਗਰਦ ਜੱਥੇਬੰਦੀ ਲਈ ਕੰਮ ਕਰ ਰਿਹਾ ਕੇਰਲ ਦਾ ਇੱਕ ਹੋਰ ਨਾਗਰਿਕ ਅਫ਼ਗ਼ਾਨਿਸਤਾਨ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਮਾਰਿਆ ਗਿਆ ਹੈ।

 

 

ਸੈਫ਼ੁੱਦੀਨ ਨਾਂਅ ਦਾ ਇਹ ਵਿਅਕਤੀ ਪਿਛਲੇ ਵਰ੍ਹੇ ਤੋਂ ਹੀ ਲਾਪਤਾ ਸੀ। ਅਸਲ ਵਿੱਚ ਉਹ ‘ਇਸਲਾਮਿਕ ਸਟੇਟ’ ਨਾਲ ਜਾ ਰਲ਼ਿਆ ਹੈ ਤੇ ਹੁਣ ਅਫ਼਼ਗ਼ਾਨਿਸਤਾਨ ਤੇ ਅਮਰੀਕਾ ਦੇ ਸਾਂਝੇ ਸੁਰੱਖਿਆ ਬਲਾਂ ਦੀ ਕਾਰਵਾਈ ’ਚ ਮਾਰਿਆ ਗਿਆ ਹੈ। ਇਹ ਜਾਣਕਾਰੀ ਖ਼ੁਫ਼ੀਆ ਵਿਭਾਗ ਦੇ ਇੱਕ ਅਧਿਕਾਰੀ ਨੇ ਦਿੱਤੀ।

 

 

ਹਾਲੇ ਕੁਝ ਦਿਨ ਪਹਿਲਾਂ ਕੇਰਲ ਦਾ ਹੀ ਇੱਕ ਹੋਰ ਵਿਅਕਤੀ ਵੀ ਅਫ਼ਗ਼ਾਨਿਸਤਾਨ ’ਚ ਬਿਲਕੁਲ ਸੈਫ਼ੁੱਦੀਨ ਵਾਂਗ ਹੀ ਮਾਰਿਆ ਗਿਆ ਸੀ। ਕੇਰਲ ਵਿੱਚ ਸਲਾਫ਼ੀ ਵਿਚਾਰਧਾਰਾ ਦਾ ਵਧਦਾ ਜਾ ਰਿਹਾ ਦਬਦਬਾ ਭਾਰਤ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

 

 

ਭਾਰਤੀ ਸੁਰੱਖਿਆ ਏਜੰਸੀਆਂ ਨੇ ਪਤਾ ਲਾਇਆ ਹੈ ਕਿ ਕੇਰਲ ਦੇ 98 ਮਰਦ, ਔਰਤਾਂ ਤੇ ਬੱਚੇ ਹੁਣ ਤੱਕ ਅੱਤਵਾਦੀ ਜੱਥੇਬੰਦੀ ‘ਇਸਲਾਮਿਕ ਸਟੇਟ’ ਨਾਲ ਜਾ ਰਲ਼ੇ ਸਨ। ਉਨ੍ਹਾਂ ਵਿੱਚ ਬੀਤੇ ਜੂਨ ਮਹੀਨੇ ਤੱਕ 38 ਜਦੇ ਮਾਰੇ ਵੀ ਜਾ ਚੁੱਕੇ ਸਨ।

 

 

ਹੁਣ ਜਿਹੜਾ ਭਾਰਤੀ ਹੁਣ ਸਭ ਤੋਂ ਆਖ਼ਰ ਵਿੱਚ ਮਾਰਿਆ ਗਿਆ ਹੈ; ਉਹ ਕੇਰਲ ਦੀ ਰਾਜਧਾਨੀ ਤਿਰੂਵਨੰਥਾਪੁਰਮ ਤੋਂ 350 ਕਿਲੋਮੀਟਰ ਦੂਰ ਮਲੱਪੁਰਮ ਦਾ ਜੰਮਪਲ਼ ਸੀ। ਸਭ ਤੋਂ ਵੱਧ ਵਿਅਕਤੀ ਇਸੇ ਜ਼ਿਲ੍ਹੇ ’ਚੋਂ ਜਾ ਕੇ ਅੱਤਵਾਦੀ ਬਣ ਚੁੱਕੇ ਹਨ। ਇੰਝ ਹੀ ਕੇਰਲ ਦੇ ਕੰਨੂਰ ਤੇ ਕਾਸਰਗੋੜ ਜ਼ਿਲ੍ਹਿਆਂ ਦੇ ਵੀ ਬਹੁਤ ਸਾਰੇ ਵਿਅਕਤੀ ‘ਇਸਲਾਮਿਕ ਸਟੇਟ’ ਨਾਲ ਜਾ ਰਲ਼ੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Another Indian Citizen fighting for IS dies in Afghanistan