ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਫ਼ਰੈਂਕੋ ਮੁਲੱਕਲ ਵਿਰੁੱਧ ਰੋਸ ਪ੍ਰਗਟਾਉਣ ਵਾਲੀ ਇੱਕ ਹੋਰ ਨਨ ਦਾ ਤਬਾਦਲਾ

​​​​​​​ਫ਼ਰੈਂਕੋ ਮੁਲੱਕਲ ਵਿਰੁੱਧ ਰੋਸ ਪ੍ਰਗਟਾਉਣ ਵਾਲੀ ਇੱਕ ਹੋਰ ਨਨ ਦਾ ਤਬਾਦਲਾ

ਜਲੰਧਰ ਡਾਇਓਸੀਜ਼ ਦੇ ਸਾਬਕਾ ਬਿਸ਼ਪ ਫ਼ਰੈਂਕੋ ਮੁਲੱਕਲ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਵਾਲੀਆਂ ਨਨਜ਼ (ਮਸੀਹੀ ਸਾਧਵੀਆਂ) ਵਿੱਚੋਂ ਇੱਕ ਸਿਸਟਰ ਨੀਨਾ ਰੋਜ਼ ਈਡਾਥਿਲ ਦੇ ਵੀ ਚਰਚ ਨੇ ਤਬਾਦਲਾਹੁਕਮ ਜਾਰੀ ਕਰ ਦਿੱਤੇ ਹਨ।

 

 

ਮਿਸ਼ਨਰੀਜ਼ ਆਫ਼ ਜੀਸਸਨਾਂਅ ਦੀ ਮਸੀਹੀ ਜੱਥੇਬੰਦੀ ਦੇ ਸੁਪੀਰੀਅਰ ਜਨਰਲ ਨੇ ਨਨ ਸਿਸਟਰ ਨੀਨਾ ਰੋਜ਼ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਤੁਰੰਤ ਜਲੰਧਰ ਸਥਿਤ ਆਪਣੀ ਡਿਊਟੀਤੇ ਪੁੱਜੇ। ਬਹੁਤ ਸਖ਼ਤ ਸ਼ਬਦਾਂ ਵਿੱਚ ਲਿਖੀ ਚਿੱਠੀ ਸਿਸਟਰ ਨੀਨਾ ਨੂੰ ਆਉਂਦੀ 26 ਜਨਵਰੀ ਨੂੰ ਸੁਪੀਰੀਅਰ ਜਨਰਲ ਸਿਸਟਰ ਰੈਜਾਇਨਾ ਕਦਮਥੋਟੂ ਸਾਹਵੇਂ ਪੇਸ਼ ਹੋਣ ਲਈ ਆਖਿਆ ਗਿਆ ਹੈ। ਚਿੱਠੀ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਚਰਚ ਦੇ ਬੁਨਿਆਦੀ ਨਿਯਮਾਂ ਦੀ ਉਲੰਘਣਾ ਕੀਤੀ ਹੈ ਤੇ ਉਹ ਸੁਪੀਰੀਅਰ ਜਨਰਲ ਸਾਹਵੇਂ ਪੇਸ਼ ਹੋ ਕੇ ਆਪਣੇ ਬਚਾਅ ਵਿੱਚ ਦਲੀਲਾਂ ਪੇਸ਼ ਕਰੇ।

 

 

ਚਿੱਠੀ ਵਿੱਚ ਅੱਗੇ ਲਿਖਿਆ ਗਿਆ ਹੈ ਕਿ – ‘ਇਹ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਮੈਂ ਪਹਿਲਾਂ 20 ਜੂਨ ਨੂੰ ਵੀ ਚੇਤੇ ਕਰਵਾਇਆ ਸੀ ਪਰ ਤੁਸੀਂ ਆਪਣੀ ਬਾਗ਼ੀਆਨਾ ਤਬੀਅਤ ਜਾਰੀ ਰੱਖੀ ਤੇ ਮਸੀਹੀ ਭਾਈਚਾਰੇ ਅਤੇ ਰੋਜ਼ਮੱਰਾ ਦੇ ਧਾਰਮਿਕ ਜੀਵਨ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ। ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਰਹੇ; ਜਿਸ ਨਾਲ ਤੁਹਾਡੀ ਪ੍ਰਤੀਬੱਧਤਾ ਉੱਤੇ ਗੰਭੀਰ ਪ੍ਰਸ਼ਨ ਉੱਠਦੇ ਹਨ।

 

 

ਪਿਛਲੇ ਹਫ਼ਤੇ ਚਾਰ ਹੋਰ ਨਨਜ਼ ਨੂੰ ਤਬਾਦਲੇ ਦੇ ਹੁਕਮ ਮਿਲੇ ਸਨ। ਉਸ ਤੋਂ ਬਾਅਦ ਉਨ੍ਹਾਂ ਕੇਰਲ ਦੇ ਮੁੱਖ ਮੰਤਰੀ ਪਿਨਾਰਾਯੀ ਵਿਜਯਨ ਨੂੰ ਵੀ ਚਿੱਠੀ ਲਿਖ ਕੇ ਆਪਣੇ ਦੁਖੜੇ ਦੱਸੇ ਸਨ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਕੌਨਵੈਂਟ ਵਿੱਚ ਕਾਇਮ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ।

 

 

ਇੱਥੇ ਵਰਨਣਯੋਗ ਹੈ ਕਿ ਪਿਛਲੇ ਵਰ੍ਹੇ ਜੂਨ ਮਹੀਨੇ 43 ਸਾਲਾਂ ਦੀ ਇੱਕ ਨਨ ਨੇ ਦੋਸ਼ ਲਾਇਆ ਸੀ ਕਿ ਸਾਲ 2014 ਤੋਂ 2016 ਦੌਰਾਨ ਬਿਸ਼ਪ ਫ਼ਰੈਂਕੋ ਮੁਲੱਕਲ ਨੇ ਕਥਿਤ ਤੌਰਤੇ ਉਨ੍ਹਾਂ ਨਾਲ 13 ਵਾਰ ਬਲਾਤਕਾਰ ਕੀਤਾ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Another nun transferred who protested against Franco Mulakkal