ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਜਾਮੀਆ-ਲਾਇਬ੍ਰੇਰੀ ’ਚ ਹੱਥਾਂ ’ਚ ਪੱਥਰ ਤੇ ਨਕਾਬ ’ਚ ਦਿਖੇ ਪ੍ਰਦਰਸ਼ਨਕਾਰੀ

ਨੋਟ: 'ਹਿੰਦੁਸਤਾਨ ਟਾਈਮਜ਼ ਪੰਜਾਬੀ' ਕਿਸੇ ਵੀ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।

 

ਸਿਟੀਜ਼ਨਸ਼ਿਪ ਸੋਧ ਐਕਟ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦੀ ਗਵਾਹ ਬਣੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਵੀਡੀਓ ਨੂੰ ਲੈ ਕੇ ਟਵਿੱਟਰ-ਯੁੱਧ ਜਾਰੀ ਹੈ। ਅੱਜ ਸਵੇਰੇ ਇੱਕ ਵੀਡੀਓ ਸਾਹਮਣੇ ਆਇਆ, ਜਿਸ ਵਿੱਚ ਦਿੱਲੀ ਪੁਲਿਸ ਲਾਇਬ੍ਰੇਰੀ ਦੇ ਅੰਦਰ ਵਿਦਿਆਰਥੀਆਂ ਉੱਤੇ ਕਥਿਤ ਤੌਰਤੇ ਲਾਠੀਚਾਰਜ ਕਰਦੀ ਦਿਖਾਈ ਦੇ ਰਹੀ ਹੈ। ਉਥੇ ਹੀ, ਸ਼ਾਮ ਤੱਕ ਇੱਕ ਹੋਰ ਸੀਸੀਟੀਵੀ ਫੁਟੇਜ ਟਵਿੱਟਰ 'ਤੇ ਤੇਜ਼ੀ ਨਾਲ ਵਾਇਰਲ ਹੋਣ ਲਗੀ, ਜਿਸ ਪ੍ਰਦਰਸ਼ਨਕਾਰੀ ਲਾਇਬ੍ਰੇਰੀ ਦਾਖਲ ਹੁੰਦੇ ਦਿਖਾਈ ਦੇ ਰਹੇ ਹਨ

 

ਇਸ ਵੀਡੀਓ ਨੂੰ ਪੁਲਿਸ ਵੱਲੋਂ ਕਥਿਤ ਲਾਠੀਚਾਰਜ ਤੋਂ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ। ਵਾਇਰਲ ਹੋਈ ਵੀਡੀਓ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਪੱਥਰ ਵੀ ਦਿਖਾਈ ਦੇ ਰਹੇ ਹਨ।

 

ਪਹਿਲੇ ਵੀਡੀਓ ਲਗਭਗ 50 ਪ੍ਰਦਰਸ਼ਨਕਾਰੀ ਅਚਾਨਕ ਲਾਇਬ੍ਰੇਰੀ ਵਿਚ ਦਾਖਲ ਹੁੰਦੇ ਹਨ। ਇਸ ਦੌਰਾਨ ਕੁਝ ਦੇ ਹੱਥਾਂ ਪੱਥਰ ਨਜ਼ਰ ਆ ਰਹੇ ਹਨ, ਜਦੋਂ ਕਿ ਕੁਝ ਦੇ ਚਿਹਰੇ ਢਕੇ ਹੋਏ ਹਨ। ਅੰਦਰੋਂ ਲਾਇਬ੍ਰੇਰੀ ਨੂੰ ਬੰਦ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ

 

ਦੋਵੇਂ ਵੀਡੀਓ ਲਾਇਬ੍ਰੇਰੀ ਲੱਗੇ ਸੀਸੀਟੀਵੀ ਦੀ ਫੁਟੇਜ ਦੱਸੇ ਗਏ ਹਨ। ਪਹਿਲੀ ਵੀਡੀਓ ਲਗਭਗ ਦੋ ਮਿੰਟਾਂ ਦੀ ਹੈ।

 

ਇਸ ਮਾਮਲੇ ਰਾਜਨੀਤੀ ਵੀ ਰੱਜ ਕੇ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਲੋਕ ਦਿੱਲੀ ਪੁਲਿਸ 'ਤੇ ਚੰਗੇ ਵਰ੍ਹੇ। ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵੀ ਇਸ ਦੋਸ਼ ਵਾਲੀ ਸਿਆਸਤ ਚ ਕੁੱਦ ਪਈ। ਉਨ੍ਹਾਂ ਗ੍ਰਹਿ ਮੰਤਰੀ ਅਤੇ ਦਿੱਲੀ ਪੁਲਿਸ ਅਧਿਕਾਰੀਆਂ 'ਤੇ ਝੂਠ ਬੋਲਣ ਦਾ ਦੋਸ਼ ਲਾਇਆ।

 

'ਵੀਡੀਓ ਤੋਂ ਇਹ ਸਾਫ ਹੁੰਦਾ ਹੈ ਕਿ ਲਾਇਬ੍ਰੇਰੀ ਪੱਥਰਬਾਜ਼ ਬੈਠੇ ਹਨ'

 

ਬੀਜੇਪੀ ਆਈ ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਐਤਵਾਰ (16 ਫਰਵਰੀ) ਨੂੰ ਦਾਅਵਾ ਕੀਤਾ ਕਿ ਜਾਮੀਆ ਮਿਲੀਆ ਇਸਲਾਮੀਆ ਕਥਿਤ ਤੌਰ 'ਤੇ ਜਿਹੜਾ ਪੁਲਿਸ ਦੀ ਬੇਰਹਿਮੀ ਦਾ ਵੀਡੀਓ ਸਾਹਮਣੇ ਆਇਆ ਉਹ ਵੀਡੀਓ ਦਰਸਾਉਂਦਾ ਹੈ ਕਿ ਲਾਇਬ੍ਰੇਰੀ ਸੱਚਮੁੱਚ 'ਪੱਥਰਬਾਜ਼' ਬੈਠੇ ਸਨ।

 

ਇੱਕ ਟਵੀਟ ਮਾਲਵੀਆ ਨੇ ਵੀਡੀਓ ਨੂੰ ਟੈਗ ਕਰਦਿਆਂ ਦਾਅਵਾ ਕੀਤਾ ਕਿ ਲਾਇਬ੍ਰੇਰੀ ਬੈਠੇ ਵਿਦਿਆਰਥੀਆਂ ਨੇ ਨਕਾਬ ਪਾਇਆ ਹੋਇਆ ਸੀ ਤੇ ਬੰਦ ਪਈਆਂ ਕਿਤਾਬਾਂ ਪੜ੍ਹ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਵਿਦਿਆਰਥੀਪੂਰੀ ਤਿਆਰੀਨਾਲ ਦਰਵਾਜ਼ੇ ਵੱਲ ਵੇਖ ਰਹੇ ਹਨ ਨਾ ਕਿ ਲਾਇਬ੍ਰੇਰੀ ਆਰਾਮ ਨਾਲ ਪੜ੍ਹਾਈ ਕਰ ਰਹੇ ਹਨ।

 

ਮਾਲਵੀਆ ਨੇ ਕਿਹਾ ਕਿ ਦੰਗਾਕਾਰੀਆਂ ਨੇ ਪੱਥਰਬਾਜ਼ੀ ਤੋਂ ਬਾਅਦ ਲਾਇਬ੍ਰੇਰੀ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ? ਜਾਮੀਆ ਦੇ ਦੰਗਾਕਾਰੀਆਂ ਲਈ ਇਹ ਚੰਗਾ ਹੈ ਕਿ ਉਨ੍ਹਾਂ ਨੇ ਖ਼ੁਦ ਆਪਣੀ ਪਛਾਣ ਜ਼ਾਹਰ ਕਰ ਦਿੱਤੀ।"

 

 

 

ਨੋਟ: 'ਹਿੰਦੁਸਤਾਨ ਟਾਈਮਜ਼ ਪੰਜਾਬੀ' ਕਿਸੇ ਵੀ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Another video footage of jamia millia islamia library CAA protest