ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਪਹਾਰ ਸਿਨੇਮਾ ਅਗਨੀਕਾਂਡ ਵਾਲੇ ਅੰਸਲ ਭਰਾਵਾਂ ਨੂੰ ਹੁਣ ਨਹੀਂ ਜਾਣਾ ਪਵੇਗਾ ਜੇਲ੍ਹ

ਉਪਹਾਰ ਸਿਨੇਮਾ ਅਗਨੀਕਾਂਡ ਵਾਲੇ ਅੰਸਲ ਭਰਾਵਾਂ ਨੂੰ ਹੁਣ ਨਹੀਂ ਜਾਣਾ ਪਵੇਗਾ ਜੇਲ੍ਹ

ਦਿੱਲੀ ਦੇ ਗ੍ਰੀਨ ਪਾਰਕ ਸਥਿਤ ਉਪਹਾਰ ਸਿਨੇਮਾ ਅਗਨੀ–ਕਾਂਡ ’ਚ ਅੰਸਲ ਭਰਾਵਾਂ ਨੂੰ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ 1997 ਦੇ ਉਪਹਾਰ ਸਿਨੇਮਾ ਅਗਨੀਕਾਂਡ ਮਾਮਲੇ ਦੇ ਪੀੜਤਾਂ ਦੀ ਇੱਕ ਐਸੋਸੀੲੈਸ਼ਨ ਦੀ ਕਿਊਰੇਟਿਵ ਪਟੀਸ਼ਨ ਰੱਦ ਕਰ ਦਿੱਤੀ ਹੈ। ਇੰਝ ਹੁਣ ਅੰਸਲ ਭਰਾਵਾਂ ਦੀ ਜੇਲ੍ਹ ਦੀ ਸਜ਼ਾ ਹੋਰ ਨਹੀਂ ਵਧਾਈ ਜਾਵੇਗੀ।

 

 

ਚੀਫ਼ ਜਸਟਿਸ ਐੱਸਏ ਬੋਬੜੇ, ਜਸਟਿਸ ਐੱਨਵੀ ਰਮਣ ਤੇ ਜਸਟਿਸ ਅਰੁਣ ਮਿਸ਼ਰਾ ਦੇ ਬੈਂਚ ਨੇ ਉਪਹਾਰ ਕਾਂਡ ਪੀੜਤ ਸੰਘ (AVUT) ਦੀ ਕਿਊਰੇਟਿਵ ਪਟੀਸ਼ਨ ਉੱਤੇ ਬੰਦ ਕਮਰੇ ’ਚ ਸੁਣਵਾਈ ਕੀਤੀ ਤੇ ਉਸ ਨੂੰ ਰੱਦ ਕਰ ਦਿੱਤਾ।

 

 

ਸੁਪਰੀਮ ਕੋਰਟ ਨੇ ਆਪਣੇ ਹੁਕਮ ’ਚ ਕਿਹਾ ਹੈ ਕਿ ਅਸੀਂ ਕਿਊਰਿੇਟਿਵ ਪਟੀਸ਼ਨ ਤੇ ਹੋਰ ਸਬੰਧਤ ਦਸਤਾਵੇਜ਼ਾਂ ’ਤੇ ਗ਼ੌਰ ਕੀਤਾ ਹੈ। ਸਾਡੀ ਰਾਇ ’ਚ ਕੋਈ ਮਾਮਲਾ ਨਹੀਂ ਬਣਦਾ… ਇਸ ਲਈ ਇਹ ਪਟੀਸ਼ਨ ਰੱਦ ਕੀਤੀ ਜਾਂਦੀ ਹੈ।

 

 

ਇਸ ਤੋਂ ਪਹਿਲਾਂ 9 ਫ਼ਰਵਰੀ, 2017 ਨੂੰ ਤਿੰਨ ਜੱਜਾਂ ਦੇ ਬੈਂਚ ਨੇ 2:1 ਦੇ ਬਹੁਮੱਤ ਵਾਲੇ ਫ਼ੈਸਲੇ ਰਾਹੀਂ 78 ਸਾਲਾ ਸੁਸ਼ੀਲ ਅੰਸਲ ਨੂੰ ਉਮਰ ਸਬੰਧੀ ਔਕੜਾਂ ਦੇ ਚੱਲਦਿਆਂ ਉਸ ਦੇ ਜੇਲ੍ਹ ’ਚ ਰਹਿਣ ਦੀ ਮਿਆਦ ਦੇ ਬਰਾਬਰ ਸਜ਼ਾ ਦੇ ਕੇ ਰਾਹਤ ਦਿੱਤੀ ਸੀ।

 

 

ਬੈਂਚ ਨੇ ਉਨ੍ਹਾਂ ਦੇ ਛੋਟੇ ਭਰਾ ਗੋਪਾਲ ਅੰਸਲ ਦੀ ਬਾਕੀ ਬਚੀ ਇੱਕ ਸਾਲ ਦੀ ਸਜ਼ਾ ਪੂਰੀ ਕਰਨ ਲਈ ਆਖਿਆ ਸੀ।

 

 

ਇੱਥੇ ਵਰਨਣਯੋਗ ਹੈ ਕਿ 13 ਜੂਨ, 1997 ਨੂੰ ਦਿੱਲੀ ਦੇ ਉਪਹਾਰ ਸਿਨੇਮਾਘਰ ’ਚ ਅੱਗ ਲੱਗ ਜਾਣ ਕਾਰਨ 59 ਵਿਅਕਤੀ ਮਾਰੇ ਗਏ ਸਨ ਤੇ 100 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਇਸ ਭਿਆਨਕ ਅਗਨੀਕਾਂਡ ਨੇ ਸਮੁੱਚੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।

 

 

ਉਪਹਾਰ ਸਿਨੇਮਾ ’ਚ ਤਦ ਸੰਨੀ ਦਿਓਲ ਦੀ ਫ਼ਿਲਮ ਫ਼ਿਲਮ ‘ਬਾਰਡਰ’ ਲੱਗੀ ਹੋਈ ਸੀ। ਲੋਕ ਬਹੁਤ ਆਰਾਮ ਨਾਲ ਫ਼ਿਲਮ ਵੇਖ ਰਹੇ ਸਨ ਕਿ ਸਿਨੇਮਾਘਰ ਦੇ ਟ੍ਰਾਂਸਫ਼ਾਰਮਰ ਵਾਲੇ ਕਮਰੇ ਨੂੰ ਅੱਗ ਲੱਗ ਗਈ ਸੀ। ਉਹ ਅੱਗ ਬਹੁਤ ਤੇਜ਼ੀ ਨਾਲ ਅੱਗੇ ਫ਼ੈਲਦੀ ਚਲੀ ਗਈ।

 

 

ਜਾਂਚ ਦੌਰਾਨ ਇਹੋ ਤੱਥ ਸਾਹਮਣੇ ਆਏ ਸਨ ਕਿ ਇਸ ਸਿਨੇਮਾਘਰ ’ਚ ਅੱਗ ਬੁਝਾਉਣ ਲਈ ਕੋਈ ਵਧੀਆ ਇੰਤਜ਼ਾਮ ਨਹੀਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ansal Brothers of Uphar Cinema Firing Incident now no need to go into Jail again