ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA : ਗੁਜਰਾਤ 'ਚ 8000 ਲੋਕਾਂ ਵਿਰੁੱਧ ਮਾਮਲਾ ਦਰਜ, 49 ਲੋਕ ਗ੍ਰਿਫਤਾਰ

ਗੁਜਰਾਤ ਪੁਲਿਸ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹਿੰਸਕ ਪ੍ਰਦਰਸ਼ਨਾਂ 'ਚ ਸ਼ਾਮਿਲ ਰਹੇ 8000 ਲੋਕਾਂ 'ਤੇ ਹੱਤਿਆ ਦੀ ਸਾਜਿਸ਼ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ 'ਚ ਅਹਿਮਦਾਬਾਦ ਤੋਂ ਕਾਂਗਰਸੀ ਕੌਂਸਰਲ ਸਮੇਤ 49 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ। ਉੱਧਰ ਉੱਤਰ ਪ੍ਰਦੇਸ਼ ਦੇ ਸੰਭਲ 'ਚ ਹਿੰਸਾ ਦੇ ਮਾਮਲੇ ਵਿੱਚ 17 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ 'ਚ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਸਫੀਕੁਰਰਹਿਮਾਨ ਬਰਕ ਅਤੇ ਫਿਰੋਜ ਖਾਨ ਵੀ ਸ਼ਾਮਿਲ ਹਨ। ਅਸਾਮ 'ਚ ਪ੍ਰਦਰਸ਼ਨ ਅਤੇ ਹਿੰਸਾ ਤੋਂ ਬਾਅਦ ਬੰਦ ਹੋਈ ਇੰਟਰਨੈਟ ਸੇਵਾ ਨੂੰ 9 ਦਿਨ ਬਾਅਦ ਚਾਲੂ ਕਰ ਦਿੱਤਾ ਗਿਆ ਹੈ। 
 

ਦਿੱਲੀ 'ਚ ਪ੍ਰਦਰਸ਼ਨ ਕਾਰਨ ਕਈ ਏਅਰਲਾਈਨਜ਼ ਦੇ ਕਰੂ ਮੈਂਬਰਾਂ ਨੂੰ ਹਵਾਈ ਅੱਡੇ ਤਕ ਪਹੁੰਚਣ ਵਿੱਚ ਪ੍ਰੇਸ਼ਾਨੀ ਹੋ ਰਹੀ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਸਵੇਰੇ ਦੱਸਿਆ ਕਿ ਪ੍ਰਦਰਸ਼ਨਾਂ ਕਾਰਨ ਆਈਜੀਆਈ ਤੋਂ ਕੁੱਝ ਉਡਾਨਾਂ ਪ੍ਰਭਾਵਿਤ ਹੋਈਆਂ ਹਨ। 
 

ਇਸ ਤੋਂ ਪਹਿਲਾਂ ਵੀਰਵਾਰ ਨੂੰ ਹਰਿਆਣਾ ਬਾਰਡਰ 'ਤੇ ਬੈਰੀਕੇਡਿੰਗ ਕਾਰਨ ਦਿੱਲੀ-ਗੁੜਗਾਉਂ ਐਕਸਪ੍ਰੈਸ ਵੇਅ 'ਤੇ 10 ਕਿਲੋਮੀਟਰ ਲੰਮਾ ਜਾਮ ਲੱਗ ਗਿਆ ਸੀ। ਇਸ 'ਚ ਕਈ ਏਅਰਲਾਈਨਜ਼ ਦੇ ਕਰੂ ਮੈਂਬਰ ਫਸ ਗਏ ਸਨ। ਇਸ ਕਾਰਨ 16 ਉਡਾਨਾਂ 'ਚ ਦੇਰੀ ਹੋਈ ਸੀ। ਇੰਡੀਗੋ ਨੂੰ 19 ਉਡਾਨਾਂ ਰੱਦ ਕਰਦੀਆਂ ਪਈਆਂ ਸਨ।
 

ਅੱਜ ਜੁੰਮੇ ਦੀ ਨਮਾਜ਼ ਤੋਂ ਬਾਅਦ ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ਵਿਰੁੱਧ ਜਾਮੀਆ ਨਗਰ ਸਮੇਤ ਕਈ ਥਾਵਾਂ 'ਤੇ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ। ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਉਰਫ ਰਾਵਣ ਜਾਮਾ ਮਸਜਿਦ ਤੋਂ ਜੰਤਰ-ਮੰਤਰ ਤਕ ਮਾਰਚ ਕੱਢਣਗੇ। ਹਾਲਾਂਕਿ ਪੁਲਿਸ ਵੱਲੋਂ ਇਸ ਦੀ ਮਨਜੂਰੀ ਨਹੀਂ ਮਿਲੀ ਹੈ। ਉੱਤਰ-ਪੂਰਬ ਦਿੱਲੀ ਦੇ 14 'ਚੋਂ 12 ਸ਼ਹਿਰਾਂ'ਚ ਧਾਰਾ 144 ਲਾਗੂ ਹੈ। ਹਿੰਸਾ ਤੋਂ ਨਜਿੱਠਣ ਲਈ ਸੀਆਰਪੀਐਫ ਅਤੇ ਆਰਏਐਫ ਦੀਆਂ 10 ਕੰਪਨੀਆਂ ਦੀ ਤਾਇਨਾਤੀ ਕੀਤੀ ਗਈ ਹੈ। ਕਈ ਇਲਾਕਿਆਂ 'ਚ ਡਰੋਨ ਨਾਲ ਨਜ਼ਰ ਰੱਖੀ ਜਾ ਰਹੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anti CAA NRC protest FIR on 8000 people arrested in gujarat