ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ਵਿਰੋਧੀ ਮਤਾ ਸਿਰਫ਼ ਇੱਕ ਖਰੜਾ: ਯੂਰੋਪੀਅਨ ਯੂਨੀਅਨ ਵਫ਼ਦ

CAA ਵਿਰੋਧੀ ਮਤਾ ਸਿਰਫ਼ ਇੱਕ ਖਰੜਾ: ਯੂਰੋਪੀਅਨ ਯੂਨੀਅਨ ਵਫ਼ਦ

ਯੂਰੋਪੀਅਨ ਯੂਨੀਅਨ ਦੀ ਸੰਸਦ ’ਚ ਉੱਥੋਂ ਦੀਆਂ ਕੁਝ ਸਿਆਸੀ ਪਾਰਟੀਆਂ ਦੇ ਮੈਂਬਰਾਂ ਨੇ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਇੱਕ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਪ੍ਰਸਤਾਵ ਉੱਤੇ ਉੱਥੋਂ ਦੀ ਸੰਸਦ ਵਿੱਚ ਬਹਿਸ ਤੇ ਵੋਟਿੰਗ ਹਾਲੇ ਹੋਣੀ ਹੈ। ਭਾਰਤ ਨੇ ਇਸ ਦਾ ਵਿਰੋਧ ਕੀਤਾ ਹੈ।

 

 

ਭਾਰਤ ਆਏ ਯੂਰੋਪੀਅਨ ਯੂਨੀਅਨ ਦੇ ਇੱਕ ਵਫ਼ਦ ਨੇ ਕਿਹਾ ਕਿ ਸਾਡੇ ਦੇਸ਼ ਦੀ ਸੰਸਦ ਇੱਕ ਆਜ਼ਾਦ ਸੰਸਥਾ ਹੈ ਤੇ ਉਸ ਵਿੱਚ ਪੇਸ਼ ਹੋਇਆ ਇੱਕ ਮਤਾ ਸਿਰਫ਼ ਇੱਕ ਖਰੜਾ ਹੈ।

 

 

ਇੱਥੇ ਵਰਨਣਯੋਗ ਹੈ ਕਿ ਯੂਰੋਪੀਅਨ ਯੂਨੀਅਨ ’ਚ ਯੂਰੋਪੀਅਨ ਯੂਨੀਅਨ ਲੈੱਫ਼ਟ/ਨੌਰਡਿਕ ਗ੍ਰੀਨ ਲੈਫ਼ਟ (GUE/NGL) ਸਮੂਹ ਨੇ ਪ੍ਰਸਤਾਵ ਪੇਸ਼ ਕੀਤਾ ਸੀ; ਜਿਸ ਉੱਤੇ ਬੁੱਧਵਾਰ 29 ਜਨਵਰੀ ਨੂੰ ਬਹਿਸ ਹੋਵੇਗੀ ਤੇ ਇਸ ਤੋਂ ਇੱਕ ਦਿਨ ਪਿੱਛੋਂ ਵੋਟਿੰਗ ਹੋਵੇਗੀ।

 

 

ਪ੍ਰਸਤਾਵ ’ਚ ਕਿਹਾ ਗਿਆ ਹੈ ਕਿ ਸੀਏਏ ਭਾਰਤ ’ਚ ਨਾਗਰਿਕਤਾ ਤੈਅ ਕਰਨ ਦੇ ਤਰੀਕੇ ਵਿੱਚ ਖ਼ਤਰਨਾਕ ਤਬਦੀਲੀ ਕਰੇਗਾ। ਇਸ ਨਾਲ ਨਾਗਰਿਕਤਾ ਵਿਹੂਦੇ ਲੋਕਾਂ ਦੇ ਸਬੰਧ ਵਿੱਚ ਵੱਡਾ ਵਿਸ਼ਵ ਸੰਕਟ ਪੈਦਾ ਹੋ ਸਕਦਾ ਹੈ ਤੇ ਇਹ ਬਹੁਤ ਵੱਡੀ ਮਨੁੱਖੀ ਪੀੜ ਦਾ ਕਾਰਣ ਵੀ ਬਣ ਸਕਦਾ ਹੈ।

 

 

ਸੀਏਏ ਭਾਰਤ ’ਚ ਪਿਛਲੇ ਵਰ੍ਹੇ ਦਸੰਬਰ ਮਹੀਨੇ ਲਾਗੂ ਕੀਤਾ ਗਿਆ ਸੀ; ਜਿਸ ਨੂੰ ਲੈ ਕੇ ਦੇਸ਼ ਭਰ ’ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਨਵਾਂ ਕਾਨੁੰਨ ਕਿਸੇ ਦੀ ਵੀ ਨਾਗਰਿਕਤਾ ਖੋਹੰਦਾ ਨਹੀਂ ਹੈ, ਸਗੋਂ ਇਸ ਨੂੰ ਗੁਆਂਢੀ ਦੇਸ਼ਾਂ ਵਿੱਚ ਧਾਰਮਿਕ ਆਧਾਰ ’ਤੇ ਤਸ਼ੱਦਦ ਦੇ ਸ਼ਿਕਾਰ ਹੋਈਆਂ ਘੱਟ–ਗਿਣਤੀਆਂ ਦੀ ਰਾਖੀ ਕਰਨ ਤੇ ਉਨ੍ਹਾਂ ਨੂੰ ਨਾਗਰਿਕਤਾ ਦੇਣ ਲਈ ਲਿਆਂਦਾ ਗਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anti CAA Resolution only a draft says European Union Delegation