ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਮਹੀਨੇ ਪਿੱਛੋਂ ਵੀ ਨਹੀਂ ਫੜੇ ਗਏ JNU ’ਤੇ ਹਮਲਾ ਕਰਨ ਵਾਲੇ ਸ਼ਰਾਰਤੀ ਅਨਸਰ

ਇੱਕ ਮਹੀਨੇ ਪਿੱਛੋਂ ਵੀ ਨਹੀਂ ਫੜੇ ਗਏ JNU ’ਤੇ ਹਮਲਾ ਕਰਨ ਵਾਲੇ ਸ਼ਰਾਰਤੀ ਅਨਸਰ

ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ’ਚ ਵਿਦਿਆਰਥੀਆਂ ਤੇ ਅਧਿਆਪਕਾਂ ’ਤੇ ਨਕਾਬਪੋਸ਼ ਬਦਮਾਸ਼ਾਂ ਵੱਲੋਂ ਹਮਲੇ ਦੀ ਘਟਨਾ ਬੀਤਿਆਂ ਇੱਕ ਮਹੀਨਾ ਹੋਣ ਵਾਲਾ ਹੈ ਪਰ ਹਾਲੇ ਤੱਕ JNU ਹਿੰਸਾ ਮਾਮਲੇ ’ਚ ਪੁਲਿਸ ਵੱਲੋਂ ਇੱਕ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਇਸ ਤੋਂ ਇਲਾਵਾ ਜੇਐੱਨਯੂ ਜਾਂਚ ਕਮੇਟੀ ਹਾਲੇ ਤੱਕ ਪੀੜਤਾਂ ਜਾਂ ਚਸ਼ਮਦੀਦ ਗਵਾਹਾਂ ਨਾਲ ਵੀ ਕੋਈ ਸੰਪਰਕ ਨਹੀਂ ਕਰ ਸਕੀ ਹੈ।

 

 

ਚੇਤੇ ਰਹੇ ਕਿ ਬੀਤੀ 5 ਜਨਵਰੀ ਨੂੰ JNU ’ਚ ਵਿਦਿਆਰਥੀਆਂ–ਅਧਿਆਪਕਾਂ ਉੱਤੇ ਨਕਾਬਪੋਸ਼ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਸੀ; ਜਿਸ ਵਿੱਚ ਲਗਭਗ 30 ਵਿਅਕਤੀ ਜ਼ਖ਼ਮੀ ਹੋ ਗਏ ਸਨ; ਇਸ ਵਿਰੁੱਧ ਦੇਸ਼ ਭਰ ’ਚ ਰੋਸ ਮੁਜ਼ਾਹਰੇ ਵੇਖਣ ਨੂੰ ਮਿਲੇ ਸਨ।

 

 

ਦਿੱਲੀ ਪੁਲਿਸ ਵੱਲੋਂ ਗਠਤ ਇੱਕ SIT ਭਾਵ ਵਿਸ਼ੇਸ਼ ਜਾਂਚ ਟੀਮ ਨੇ ਕੁਝ ਵਿਦਿਆਰਥੀਆਂ ਤੋਂ ਪੁੱਛਗਿੱਛ ਕੀਤੀ ਹੈ; ਜਿਨ੍ਹਾਂ ਵਿੱਚ JNU ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਆਇਸ਼ੀ ਘੋਸ਼ ਵੀ ਸ਼ਾਮਲ ਹੈ; ਜੋ ਹਮਲੇ ਵਿੱਚ ਜ਼ਖਮੀ ਹੋ ਗਈ ਸੀ।

 

 

ਪਰ ਇੱਕ ਕਥਿਤ ਸ਼ੱਕ ਵਿਦਿਆਰਥਣ, ਜਿਸ ਦੀ ਸ਼ਨਾਖ਼ਤ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਵਜੋਂ ਹੋਈ ਸੀ, ਉਹ ਹਾਲੇ ਤੱਕ ਪੁੱਛਗਿੱਛ ਵਿੱਚ ਸ਼ਾਮਲ ਨਹੀਂ ਹੋ ਸਕੀ ਹੈ। ਚੇਤੇ ਰਹੇ ਕਿ ਦਿੱਲੀ ਯੂਨੀਵਰਸਿਟੀ ਦੀ ਇਹ ਵਿਦਿਆਰਥਣ ABVP ਦੀ ਦੱਸੀ ਜਾ ਰਹੀ ਹੈ। ਉਸ ਦੀ ਪੁੱਛਗਿੱਛ ਬਹੁਤ ਅਹਿਮ ਹੈ ਕਿਉਂਕਿ ਉਹ ਵਾਇਰਲ ਵਿਡੀਓ ’ਚ ਵਿਖਾਈ ਦੇ ਰਹੀ ਹੈ, ਜਿੱਥੇ ਉਸ ਨੇ ਹੱਥ ਵਿੱਚ ਡੰਡਾ ਵੀ ਫੜਿਆ ਹੋਇਆ ਹੈ।

 

 

ਉਸ ਤੋਂ ਪੁੱਛਗਿੱਛ ਨਾਲ ਬਾਹਰੀ ਵਿਅਕਤੀਆਂ ਦੇ ਹਮਲੇ ’ਚ ਸ਼ਾਮਲ ਹੋਣ ਦੀ ਪੁਸ਼ਟੀ ਹੋ ਜਾਵੇਗੀ। JNU ਵਿਦਿਆਰਥੀ ਯੂਨੀਅਨ ਦੇ ਇੱਕ ਮੈਂਬਰ ਨੇ ਕਿਹਾ ਕਿ ਉਨ੍ਹਾਂ ਤੋਂ ਕਈ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਪੁਲਿਸ ਨੇ ਹਾਲੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ। JNU ਵਿਦਿਆਰਥੀ ਯੂਨੀਅਨ ਦੇ ਜਨਰਲ ਸਕੱਤਰ ਸਤੀਸ਼ ਯਾਦਵ ਨੇ ਕਿਹਾ ਕਿ ਇਹ ਹੈਰਾਨੀਜਨਕ ਗੱਲ ਹੈ ਕਿ ਦਿੱਲੀ ਪੁਲਿਸ ਨੇ ਕਈ ਸੂਬਿਆਂ ਦਾ ਦੌਰਾ ਕੀਤਾ ਤੇ ਦੇਸ਼–ਧਰੋਹ ਦੇ ਕਾਨੂੰਨ ਅਧੀਨ ਸ਼ਰਜੀਲ ਇਮਾਮ ਨੂੰ ਗ੍ਰਿਫ਼ਤਾਰ ਕਰ ਲਿਆਏ ਪਰ ਉਹ JNU ਹਿੰਸਾ ਦੇ ਮਾਮਲੇ ’ਚ ਕਿਸੇ ਨੁੰ ਗ੍ਰਿਫ਼ਤਾਰ ਨਹੀਂ ਕਰ ਸਕੇ।

 

 

ਸ੍ਰੀ ਯਾਦਵ ਨੇ ਅੱਗੇ ਕਿਹਾ ਕਿ ਪੁਲਿਸ ਨੂੰ ਉਹੀ ਉਤਸ਼ਾਹ ਵਿਖਾਉਣਾ ਚਾਹੀਦਾ ਹੈ ਤੇ ਨਕਾਬਪੋਸ਼ ਗੁੰਡਿਆਂ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਅਸੀਂ ਉਨ੍ਹਾਂ ਨੂੰ ਟੇਪ ਰਾਹੀਂ ਫੜੇ ਗਹੇ ਵਿਦਿਆਰਥੀਆਂ ਦੀ ਸ਼ਨਾਖ਼ਤ ਕਰਨ ਵਿੱਚ ਵੀ ਮਦਦ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anti Social Elements who attacked on JNU have not been arrested even after one month