ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਹਿਸ਼ਤਗਰਦੀ ਵਿਰੋਧੀ ਬਿੱਲ ਰਾਜ ਸਭਾ ਵਿਚ ਪਾਸ

ਦਹਿਸ਼ਤਗਰਦੀ ਵਿਰੋਧੀ ਬਿੱਲ ਰਾਜ ਸਭਾ ਵਿਚ ਪਾਸ

ਦਹਿਸ਼ਤਗਰਦੀ ਵਿਰੋਧੀ ਬਿੱਲ (ਯੁਏਪੀਏ) ਲੋਕ ਸਭਾ ਬਾਅਦ ਹੁਣ ਰਾਜ ਸਭਾ ਵਿਚ ਵੀ ਸ਼ੁੱਕਰਵਾਰ ਨੂੰ ਪਾਸ ਹੋ ਗਿਆ ਹੈ। ਵਿਰੋਧੀ ਪਾਰਟੀ ਵੱਲੋਂ ਇਸ ਨੁੰ ਸੇਲੇਕਟ ਕਮੇਟੀ ਵਿਚ ਭੇਜਣੇ ਜਾਣ ਦੀ ਮੰਗ ਉਤੇ ਵੋਟਿੰਗ ਕਰਵਾਈ ਗਈ, ਪ੍ਰੰਤੂ ਉਹ ਹਾਰ ਗਏ। ਜਿਸਦੇ ਬਾਅਦ ਨਵਾਂ ਦਹਿਸ਼ਤਗਰਦੀ ਵਿਰੋਧੀ ਬਿੱਲ ਰਾਜ ਸਭਾ ਵਿਚੋਂ ਪਾਸ ਹੋ ਗਿਆ। ਹੁਣ ਰਾਸ਼ਟਰਪਤੀ ਦੀ ਮੋਹਰ ਲੱਗਣ ਬਾਅਦ ਕਾਨੂੰਨ ਦਾ ਰੂਪ ਲੈ ਲਵੇਗਾ।

 

ਬਿੱਲ ਦੀਆਂ ਕੁਝ ਖਾਸ ਗੱਲਾਂ

 

  1. ਅੱਤਵਾਦੀ ਵਿਰੋਧੀ ਕਾਨੂੰਨ ਵਿਚ ਹੁਣ ਤੱਕ ਸਿਰਫ ਇਹ ਪ੍ਰਬੰਧ ਸੀ ਕਿ ਉਹ ਕਿਸੇ ਸਮੂਹ ਉਤੇ ਪਾਬੰਦੀ ਲਗਾ ਸਕਦਾ ਸੀ, ਪ੍ਰੰਤੂ ਕਿਸੇ ਨੂੰ ਵਿਅਕਤੀਗਤ ਤੌਰ ਉਤੇ ਨਹੀਂ। ਉਸਦੇ ਬਾਅਦ, ਕੁਝ ਅਜਿਹਾ ਨਿਆਇਕ ਫੈਸਲੇ ਆਏ ਜਿਨ੍ਹਾਂ ਵਿਚ ਪਾਬੰਦੀ ਸੰਗਠਨਾਂ ਨਾਲ ਜੁੜੇ ਲੋਕਾਂ ਨੁੰ ਸਜ਼ਾ ਦਿਵਾਉਣਾ ਏਜੰਸੀ ਲਈ ਕਾਫੀ ਮੁਸ਼ਕਲ ਸਾਬਤ ਹੋ ਰਿਹਾ ਸੀ। ਇਸ ਸੋਧ ਬਾਅਦ ਹੁਣ ਕਿਸੇ ਨੂੰ ਵਿਅਕਤੀਗਤ ਤੌਰ ਉਤੇ ਅੱਤਵਾਦੀ ਐਲਾਨਿਆਂ ਜਾ ਸਕੇਗਾ। ਸੋਧੇ ਕਾਨੂੰਨ ਤਹਿਤ ਸੰਗਠਨਾਂ ਦੇ ਨਾਲ–ਨਾਲ ਵਿਅਕਤੀਆਂ ਨੁੰ ਵੀ ਅੱਤਵਾਦੀ ਐਲਾਨਿਆਂ ਜਾ ਸਕੇਗਾ।
  2. ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਡਰ ਦੇ ਆਧਾਰ ਉਤੇ ਕਿਸੇ ਇਕੱਲੇ ਵਿਅਕਤੀ ਨੂੰ ਅੱਤਵਾਦੀ ਐਲਾਨਿਆ ਜਾ ਸਕਦਾ ਹੈ।
  3. ਅੱਤਵਾਦੀ ਦੀ ਆਰਥਿਕ ਅਤੇ ਵਿਚਾਰਕ ਮਦਦ ਕਰਨ ਵਾਲਿਆਂ ਅਤੇ ਅੱਤਵਾਦ ਦੇ ਸਿਧਾਂਤ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਅੱਤਵਾਦੀ ਐਲਾਨਿਆ ਜਾ ਸਕੇਗਾ।
  4. ਅੱਤਵਾਦ ਦੇ ਮਾਮਲੇ ਵਿਚ ਐਨਆਈਏ ਦਾ ਇੰਸਪੈਕਟਰ ਪੱਧਰ ਦਾ ਅਧਿਕਾਰੀ ਵੀ ਜਾਂਚ ਕਰ ਸਕੇਗਾ।
  5. ਅੱਤਵਾਦੀ ਗਤੀਵਿਧੀ ਉਤੇ ਸੰਪਤੀ ਜਬਤ ਕਰਨ ਤੋਂ ਪਹਿਲਾਂ ਐਨਆਈਏ ਨੂੰ ਆਪਣੇ ਡਾਇਰੈਕਟਰ ਜਨਰਲ ਤੋਂ ਮਨਜ਼ੂਰੀ ਲੈਣੀ ਹੋਵੇਗੀ।
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anti-terror bills passed from the Rajya Sabha know its special points