ਅਦਾਕਾਪ ਅਨੁਪਮ ਖੇਰ ਨੇ ਫਿਲਮ ਤੇ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ (ਐਫਟੀਆਈਆਈ) ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਖਬਰ ਏਜੰਸੀ ਏਐੱਨਆਈ ਦੇ ਅਨੁਸਾਰ, ਅਨੁਪਮ ਖੇਰ ਨੇ ਹੋਰ ਕੰਮਾਂ ਵਿੱਛ ਰੁੱਝੇ ਹੋਣ ਕਰਕੇ ਇਹ ਫੈਸਲਾ ਲਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਖੇਰ ਨੇ ਇੱਕ ਅਮਰੀਕੀ ਸ਼ੋਅ ਦਾ ਹਿੱਸਾ ਬਣਨ ਲਈ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਫਿਲਹਾਲ ਅਨੁਪਮ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜੀਵਨ ਉੱਤੇ ਬਣ ਰਹੀ ਫ਼ਿਲਮ ਦਾ ਹਿੱਸਾ ਹਨ, ਜੋ ਛੇਤੀ ਹੀ ਰਿਲੀਜ਼ ਹੋਣ ਜਾ ਰਹੀ ਹੈ। ਅਨੁਪਮ ਫ਼ਿਲਮ ਵਿੱਚ ਮਨਮੋਹਨ ਸਿੰਘ ਦੀ ਭੂਮਿਕਾ ਨਿਭਾ ਰਹੇ ਹਨ।
Anupam Kher has resigned from the post of Film and Television Institute of India (FTII) Chairman citing 'busy schedule'. pic.twitter.com/aY0HA0TsFa
— ANI (@ANI) October 31, 2018
ਨਵਾਂ ਐਕਟਿੰਗ ਸਕੂਲ ਤੇ ਅਮਰੀਕਾ ਦੌਰਾ
ਅਨੁਪਮ ਖੇਰ ਦਾ ਐਕਟਿੰਗ ਸਕੂਲ 2 ਫਰਵਰੀ ਨੂੰ ਲਾਂਚ ਹੋਵੇਗਾ। ਜਿੱਥੇ 3 ਮਹੀਨਿਆਂ ਦਾ ਐਕਟਿੰਗ ਕੋਰਸ ਕਰਵਾਇਆ ਜਾਵੇਗਾ। ਉਨ੍ਹਾਂ ਨੇ ਆਪਣੇ ਅਸਤੀਫ਼ੇ ਵਿੱਚ ਲਿਖਿਆ ਹੈ ਕਿ 2018 ਤੋਂ 2019 ਦੇ 8 ਮਹੀਨਿਆਂ ਲਈ ਉਨ੍ਹਾਂ ਨੂੰ ਅਮਰੀਕਾ ਜਾਣਾ ਪਵੇਗਾ, ਜਿਸ ਲਈ ਉਹ ਅਸਤੀਫ਼ਾ ਦੇ ਰਹੇ ਹਨ। ਪਿਛਲੇ ਹਫ਼ਤੇ ਵੀ ਉਹ ਖ਼ਬਰਾਂ ਵਿੱਚ ਆਏ ਸਨ ਜਦੋਂ ਉਨ੍ਹਾਂ ਨੇ ਬਿਆਨ ਦਿੱਤਾ ਸੀ ਕਿ ਇਤਿਹਾਸ ਕਾਂਗਰਸੀ ਨੇਤਾ ਮਨਮੋਹਨ ਸਿੰਘ ਨੂੰ ਗ਼ਲਤ ਨਹੀਂ ਸਮਝੇਗਾ।