ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕ੍ਰਿਕਟਰ ਝੂਲਨ ਗੋਸਵਾਮੀ ਦਾ ਕਿਰਦਾਰ ਨਿਭਾਏਗੀ ਅਨੁਸ਼ਕਾ ਸ਼ਰਮਾ

ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਸਿਲਵਰ ਸਕ੍ਰੀਨ 'ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਝੂਲਨ ਗੋਸਵਾਮੀ ਦੀ ਭੂਮਿਕਾ ਨਿਭਾਉਂਦੀ ਵੇਖੀ ਜਾ ਸਕਦੀ ਹੈ।
 

ਬਾਲੀਵੁੱਡ 'ਚ ਇਨ੍ਹੀਂ ਦਿਨੀਂ ਖਿਡਾਰੀਆਂ ਦੀ ਜ਼ਿੰਦਗੀ 'ਤੇ ਬਾਇਓਪਿਕ ਬਣਾਉਣ ਦਾ ਰੁਝਾਨ ਜ਼ੋਰਾਂ 'ਤੇ ਹੈ। ਰਣਵੀਰ ਸਿੰਘ ਦੇ '83' ਅਤੇ ਸ਼ਾਹਿਦ ਕਪੂਰ ਦੀ 'ਜਰਸੀ' ਤੋਂ ਬਾਅਦ ਹੁਣ ਅਨੁਸ਼ਕਾ ਸ਼ਰਮਾ ਵੀ ਕ੍ਰਿਕਟ 'ਤੇ ਆਧਾਰਤ ਫ਼ਿਲਮ 'ਚ ਨਜ਼ਰ ਆ ਸਕਦੀ ਹੈ। ਅਨੁਸ਼ਕਾ ਨੇ ਝੂਲਨ ਗੋਸਵਾਮੀ ਦੀ ਭੂਮਿਕਾ ਨਿਭਾਉਣ ਦਾ ਮਨ ਬਣਾਇਆ ਹੈ।
 

ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਭੂਮਿਕਾ ਲਈ ਤਿਆਰੀ ਕਰ ਰਹੀ ਹੈ ਅਤੇ ਕ੍ਰਿਕਟ ਦੀ ਸਿਖਲਾਈ ਲੈ ਰਹੀ ਹੈ। ਉਸ ਨੂੰ ਭਾਰਤੀ ਕ੍ਰਿਕਟਰ ਜੇਮਿਮਾਹ ਰਾਡਰਿਗਜ਼ ਦੇ ਪਿਤਾ ਈਵਾਨ ਰੌਡਰਿਗਜ਼ ਅਤੇ ਕੋਚ ਪ੍ਰਸ਼ਾਂਤ ਸ਼ੈੱਟੀ ਸਿਖਲਾਈ ਦੇ ਰਹੇ ਹਨ।

 

 
 
 
 
 
 
 
 
 
 
 
 
 
 
 

A post shared by AnushkaSharma1588 (@anushkasharma) on

 

 
 
 
 
 
 
 
 
 
 
 
 
 
 
 

A post shared by AnushkaSharma1588 (@anushkasharma) on

 

ਅਨੁਸ਼ਕਾ ਨੇ ਪਿਛਲੇ ਇਕ ਸਾਲ ਤੋਂ ਕਿਸੇ ਫ਼ਿਲਮ ਦਾ ਐਲਾਨ ਨਹੀਂ ਕੀਤਾ ਹੈ। ਉਸ ਦੀ ਆਖ਼ਰੀ ਰਿਲੀਜ਼ ਸਾਲ 2018 ਵਿੱਚ ਪ੍ਰਦਰਸ਼ਿਤ ਫ਼ਿਲਮ ‘ਜ਼ੀਰੋ’ ਸੀ। ਅਨੁਸ਼ਕਾ ਨੇ ਕਿਹਾ ਕਿ ਉਹ ਹੁਣ ਇਸ ਪੜਾਅ 'ਤੇ ਪਹੁੰਚ ਗਈ ਹੈ ਕਿ ਉਹ ਖੁਦ ਫ਼ਿਲਮ ਦੀ ਚੋਣ ਕਰ ਸਕਦੀ ਹੈ, ਸਿਰਫ ਸਮਾਂ ਬਿਤਾਉਣ ਲਈ ਫ਼ਿਲਮਾਂ ਨਹੀਂ ਕਰਨਾ ਚਾਹੁੰਦੀ। ਅਨੁਸ਼ਕਾ ਨੇ ਕਿਹਾ ਸੀ ਕਿ ਉਹ ਸਿਰਫ ਦਿਲਚਸਪ ਸਕ੍ਰਿਪਟਾਂ 'ਤੇ ਧਿਆਨ ਦੇ ਰਹੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anushka Sharma next film will be a biopic on former Indian cricket team captain Jhulan Goswami