ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਕੀ ਕੁਝ ਵੱਡਾ ਵਾਪਰਨ ਵਾਲਾ ਹੈ – ਸਭ ਦੀ ਜ਼ੁਬਾਨ 'ਤੇ ਇਹੋ ਸੁਆਲ

ਕਸ਼ਮੀਰ ’ਚ ਕੁਝ ਵੱਡਾ ਵਾਪਰਨ ਵਾਲਾ ਹੈ – ਸਭ ਦੀ ਜ਼ੁਬਾਨ 'ਤੇ ਇਹੋ ਸੁਆਲ

‘‘ਕੁਝ ਸਮਝ ਨਹੀਂ ਆ ਰਿਹਾ, ਬੱਸ ਇੰਝ ਜਾਪ ਰਿਹਾ ਹੈ ਕਿ ਕੁਝ ਵੱਡਾ ਹੋਣ ਵਾਲਾ ਹੈ’’… ਇਸ ਵੇਲੇ ਜੰਮੂ–ਕਸ਼ਮੀਰ ਦੇ ਬਹੁਤੇ ਵਾਸੀਆਂ ਦੀ ਜ਼ੁਬਾਨ ’ਤੇ ਇਹੋ ਵਾਕ ਘੁੰਮ ਰਿਹਾ ਹੈ। ਆਮ ਵਪਾਰੀ ਤੇ ਸੈਰ–ਸਪਾਟੇ ਨਾਲ ਜੁੜੇ ਕਾਰੋਬਾਰੀ ਬਹੁਤ ਫ਼ਿਕਰਮੰਦ ਹਨ ਕਿਉਂਕਿ ਹੁਣ ਕਈ ਸਾਲਾਂ ਬਾਅਦ ਉਨ੍ਹਾਂ ਦੇ ਕੰਮਕਾਜ ਦੀ ਗੱਡੀ ਕੁਝ ਲੀਹ ਉੱਤੇ ਆਉਣ ਲੱਗੀ ਸੀ ਪਰ ਹੁਣ ਫਿਰ ਸਭ ਕੁਝ ਠੱਪ ਹੋ ਕੇ ਰਹਿ ਗਿਆ ਹੈ। ਹੁਣ ਸੈਲਾਨੀ ਛੇਤੀ ਕਿਤੇ ਕਸ਼ਮੀਰ ਵਾਦੀ ਵਿੱਚ ਨਹੀਂ ਆਉਣਗੇ।

 

 

ਸਭ ਦੇ ਮਨਾਂ ਵਿੱਚ ਅਜੀਬ ਜਿਹਾ ਡਰ ਹੈ ਕਿ ਪਤਾ ਨਹੀਂ ਹੁਣ ਕੀ ਹੋਣ ਵਾਲਾ ਹੈ। ਅਜਿਹੇ ਖ਼ਦਸ਼ਿਆਂ ਕਾਰਨ ਹੀ ਏਟੀਐੱਮਜ਼ ਉੱਤੇ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਬੈਂਕ ਮੁਲਾਜ਼ਮ ਸਵੇਰੇ ਏਟੀਐੱਮ ਵਿੱਚ ਨਕਦੀ ਪਾਉਂਦੇ ਹਨ ਪਰ ਉਹ ਦੁਪਹਿਰ ਤੱਕ ਖ਼ਾਲੀ ਵੀ ਹੋ ਜਾਂਦੇ ਹਨ।

 

 

ਬਹੁਤ ਸਾਰੇ ਇਲਾਕਿਆਂ ਵਿੱਚ ਤਾਂ ਕੱਲ੍ਹ ਪੈਟਰੋਲ ਪੰਪ ਵੀ ਬੰਦ ਹੋ ਗਏ ਸਨ ਕਿਉਂਕਿ ਲੋਕਾਂ ਨੇ ਪੈਟਰੋਲ ਦਾ ਵੀ ਜ਼ਖ਼ੀਰਾ ਸ਼ਾਇਦ ਇਕੱਠਾ ਕਰ ਲਿਆ ਹੈ। ਕੁਝ ਲੋਕਾਂ ਨੇ 4 ਤੋਂ 5 ਮਹੀਨਿਆਂ ਤੱਕ ਦਾ ਰਾਸ਼ਨ ਜਮ੍ਹਾ ਕਰ ਲਿਆ ਹੈ।

 

 

ਜੰਮੂ–ਕਸ਼ਮੀਰ ਦੀਆਂ ਮਸਜਿਦਾਂ, ਮੰਦਰਾਂ, ਗੁਰਦਵਾਰਾ ਸਾਹਿਬਾਨ ਤੇ ਗਿਰਜਾਘਰਾਂ ਵਿੱਚ ਜਦੋਂ ਲੋਕ ਇਕੱਠੇ ਹੁੰਦੇ ਹਨ, ਤਾਂ ਸਭ ਦੀ ਜ਼ੁਬਾਨ ਉੱਤੇ ਇਹੋ ਸੁਆਲ ਹੈ ਕਿ ਕਸ਼ਮੀਰ ਵਾਦੀ ਵਿੱਚ ਹੁਣ ਕੀ ਹੋਣ ਵਾਲਾ ਹੈ।

 

 

ਅਜਿਹੇ ਵੇਲੇ ਅਫ਼ਵਾਹਾਂ ਦਾ ਬਾਜ਼ਾਰ ਵੀ ਗਰਮ ਹੈ। ਉੱਧਰ ਕਸ਼ਮੀਰ ਤੋਂ ਦਿੱਲੀ ਜਾਣ ਵਾਲੇ ਹਾਈਵੇਅ ਉੱਤੇ ਕਈ ਕਿਲੋਮੀਟਰ ਦਾ ਜਾਮ ਲੱਗਾ ਹੋਇਆ ਹੋਇਆ ਹੈ। ਦਰਅਸਲ, ਬਹੁਤ ਸਾਰੀ ਫ਼ੌਜੀ ਗੱਡੀਆਂ ਕਸ਼ਮੀਰ ਵਿੱਚ ਯਾਤਰਾ ਕਰ ਰਹੀਆਂ ਹਨ; ਜਿਨ੍ਹਾਂ ਕਰ ਕੇ ਵੱਡੇ ਜਾਮ ਲੱਗ ਰਹੇ ਹਨ।

 

 

ਕੁਝ ਲੋਕ ਤਾਂ ਸੜਕ ਰਸਤੇ ਕਸ਼ਮੀਰ ਤੋਂ 40 ਘੰਟਿਆਂ ਵਿੱਚ ਦਿੱਲੀ ਪੁੱਜੇ ਹਨ।

 

 

ਕੀ ਹੁਣ ਸੱਚਮੁਚ ਕਸ਼ਮੀਰ ਵਾਦੀ ਵਿੱਚ ਕੁਝ ਵੱਡਾ ਵਾਪਰਨ ਵਾਲਾ ਹੈ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anything big going to happen in Kashmir Public is now saying