ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਅਪਨੀ ਪਾਰਟੀ’ ਨੇ ਕਸ਼ਮੀਰ ’ਚ ਬਦਲੀਆਂ ਸਿਆਸੀ ਸਮੀਕਰਣਾਂ

‘ਅਪਨੀ ਪਾਰਟੀ’ ਨੇ ਕਸ਼ਮੀਰ ’ਚ ਬਦਲੀਆਂ ਸਿਆਸੀ ਸਮੀਕਰਣਾਂ

ਆਖ਼ਰ ਅੱਜ ਜੰਮੂ–ਕਸ਼ਮੀਰ ’ਚ ਇੱਕ ਨਵੀਂ ਸਿਆਸੀ ਪਾਰਟੀ ‘ਅਪਨੀ ਪਾਰਟੀ’ ਦਾ ਜਨਮ ਹੋ ਗਿਆ। ਪਿਛਲੇ ਸਾਲ 5 ਅਗਸਤ ਨੂੰ ਧਾਰਾ–370 ਖ਼ਤਮ ਹੋਣ ਤੋਂ ਬਾਅਦ ਇਹ ਪਹਿਲੀ ਵੱਡੀ ਰਾਜਨੀਤਕ ਹਿੱਲਜੁੱਲ ਹੈ। ਇਹ ਪਾਰਟੀ ਪੀਡੀਪੀ (ਪੀਪਲ’ਜ਼ ਡੈਮੋਕ੍ਰੈਟਿਕ ਪਾਰਟੀ – PDP ) ਤੋਂ ਵੱਖ ਹੋ ਕੇ ਸਈਦ ਅਲਤਾਫ਼ ਬੁਖਾਰੀ ਨੇ ਕਾਇਮ ਕੀਤੀ ਹੈ।

 

 

ਅੱਜ ਸਾਬਕਾ ਮੰਤਰੀ ਅਤੇ ਡੈਮੋਕ੍ਰੈਟਿਕ ਪਾਰਟੀ–ਨੈਸ਼ਨਲਿਸਟ ਦੇ ਚੇਅਰਮੈਨ ਗ਼ੁਲਾਮ ਹੁਸੈਨ, ਪੀਡੀਪੀੀ ਦੇ ਸਾਬਕਾ ਵਿਧਾਇਕ ਦਿਲਾਵਰ ਮੀਰ, ਨੂਰ ਮੁਹੰਮਦ ਸ਼ੇਖ਼, ਅਸ਼ਰਫ਼ ਮੀਰ ਤੇ ਸਾਬਕਾ ਕਾਂਗਰਸੀ ਵਿਧਾਇਕ ਫ਼ਾਰੂਕ ਅੰਦਰਾਬੀ, ਇਰਫ਼ਾਨ ਨਾਕਿਬ ਤੇ ਕੁਝ ਹੋਰ ਆਗੂ ਸਈਦ ਅਲਤਾਫ਼ ਬੁਖਾਰੀ ਦੀ ‘ਅਪਨੀ ਪਾਰਟੀ’ ’ਚ ਸ਼ਾਮਲ ਹੋ ਗਏ।

 

 

ਅੱਜ ਸ੍ਰੀ ਅਲਤਾਫ਼ ਬੁਖਾਰੀ ਨੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹ ਕਿ ਅੱਜ ਬਹੁਤ ਖ਼ੁਸ਼ੀ ਦਾ ਦਿਹਾੜਾ ਹੈ ਕਿ ਆਖ਼ਰ ਅੱਜ ਸਾਡੀ ਆਪਣੀ ਇੱਕ ਵੱਖਰੀ ‘ਅਪਨੀ ਪਾਰਟੀ’ ਹੋਂਦ ’ਚ ਆ ਗਈ ਹੈ। ਹੁਣ ਸਾਡੇ ’ਤੇ ਬਹੁਤ ਵੱਡੀ ਜ਼ਿੰਮੇਵਾਰੀ ਆਣ ਪਈ ਹੈ ਕਿਉਂਕਿ ਸਾਡੇ ਸਾਹਮਣੇ ਬਹੁਤ ਜ਼ਿਆਦਾ ਚੁਣੌਤੀਆਂ ਹਨ ਤੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਆਸਾਂ ਹਨ।

 

 

ਸ੍ਰੀ ਬੁਖਾਰੀ ਨੇ ਜੰਮੂ–ਕਸ਼ਮੀਰ ਦੀ ਜਨਤਾ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਇਰਾਦੇ ਬਹੁਤ ਮਜ਼ਬੂਤ ਹਨ।
 

ਅਲਤਾਫ਼ ਬੁਖਾਰੀ ਨੇ ਕਸ਼ਮੀਰ 'ਚ ਬਣਾਈ ਵੱਖਰੀ 'ਅਪਨੀ ਪਾਰਟੀ'

 

ਮੀਡੀਆ ਦੇ ਇੱਕ ਵਰਗ ’ਚ ਖ਼ਬਰਾਂ ਤਾਂ ਇੱਥੋਂ ਤੱਕ ਚੱਲਦੀਆਂ ਰਹੀਆਂ ਹਨ ਕਿ ਸਾਂਬਾ ਦੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸ੍ਰੀ ਮਨਜੀਤ ਸਿੰਘ ਅਤੇ ਜੰਮੂ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਵਿਕਰਮ ਮਲਹੋਤਰਾ ਵੀ ‘ਅਪਨੀ ਪਾਰਟੀ’ ’ਚ ਸ਼ਾਮਲ ਹੋ ਰਹੇ ਹਨ ਕਿਉਂਕਿ ਇਹ ਦੋਵੇਂ ਆਗੂ ਆਪੋ–ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਚੁੱਕੇ ਹਨ।

 

 

ਸ੍ਰੀ ਮਨਜੀਤ ਸਿੰਘ ਤੇ ਸ੍ਰੀ ਵਿਕਰਮ ਮਲਹੋਤਰਾ ਦੋਵਾਂ ਨੇ ਇਹੋ ਆਖਿਆ ਹੈ ਕਿ ਉਨ੍ਹਾਂ ਨੇ ਇਸ ਲਈ ਅਸਤੀਫ਼ੇ ਦਿੱਤੇ ਹਨ ਕਿਉਂਕਿ ਇਸ ਖੇਤਰ ’ਚ ਕਾਂਗਰਸ ਪਾਰਟੀ ਹੁਣ ਬਿਲਕੁਲ ਹੀ ਖ਼ਤਮ ਹੋ ਚੁੱਕੀ ਹੈ। ਪਿਛਲੇ ਅੱਠ ਮਹੀਨਿਆਂ ਤੋਂ ਇਹ ਪਾਰਟੀ ਬਹੁਤ ਹੀ ਗ਼ੈਰ–ਸਰਗਰਮ ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Apni Party changes Political Equations in Kashmir