ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਪੋਲੋ ਹਸਪਤਾਲ ਦੇ ਮਾਲਕ ਸੰਗੀਤਾ ਰੈਡੀ ਬਣੇ FICCI ਦੇ ਮੁਖੀ

ਅਪੋਲੋ ਹਸਪਤਾਲ ਦੇ ਮਾਲਕ ਸੰਗੀਤਾ ਰੈਡੀ ਬਣੇ FICCI ਦੇ ਮੁਖੀ

ਅਪੋਲੋ ਹਸਪਤਾਲ ਸਮੂਹ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਸੰਗੀਤਾ ਰੈਡੀ ਨੇ ਦੇਸ਼ ਦੇ ਪ੍ਰਮੁੱਖ ਉਦਯੋਗ ਸਮੂਹ ‘ਫਿੱਕੀ’(FIICI – ਫ਼ੈਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟ੍ਰੀ)  ਦੇ ਚੇਅਰਪਰਸਨ ਵਜੋਂ ਕਾਰਜਭਾਰ ਸੰਭਾਲ ਲਿਆ ਹੈ। ਉਹ 2019–2020 ਲਈ ਇਸ ਉਦਯੋਗਿਕ ਜੱਥੇਬੰਦੀ ਦੇ ਮੁਖੀ ਚੁਣੇ ਗਏ ਹਨ।
 

 

ਸੰਗੀਤਾ ਰੈੱਡੀ SIL ਦੇ ਮੀਤ ਪ੍ਰਧਾਨ ਤੇ ਮੈਨੇਜਿੰਗ ਡਾਇਰੈਕਟਰ ਸੰਦੀਪ ਸੋਮਾਨੀ ਦੀ ਥਾਂ ਫਿੱਕੀ ਦੇ ਮੁਖੀ ਬਣੇ ਹਨ। ਫਿੱਕੀ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਵਾਲਟ ਡਿਜ਼ਨੀ ਕੰਪਨੀ APC ਦੇ ਪ੍ਰਧਾਨ ਤੇ ਸਟਾਰ ਐਂਡ ਡਿਜ਼ਨੀ ਇੰਡੀਆ ਦੇ ਚੇਅਰਮੈਨ ਉਦੇ ਸ਼ੰਕਰ ਹੁਣ ਫਿੱਕੀ ਦੇ ਸੀਨੀਅਰ ਵਾਈਸ ਚੇਅਰਮੈਨ ਹੋਣਗੇ; ਜਦ ਕਿ ਹਿੰਦੁਸਤਾਨ ਯੂਨੀਲੀਵਰ ਲਿਮਿਟੇਡ (HUL) ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸੰਜੀਵ ਮਹਿਤਾ ਨੂੰ ‘ਫਿੱਕੀ’ ਦਾ ਨਵਾਂ ਵਾਈਸ ਚੇਅਰਮੈਨ ਚੁਣਿਆ ਗਿਆ ਹੈ।

 

 

ਨਵਾਂ ਅਹੁਦਾ ਹਾਸਲ ਕਰਨ ਤੋਂ ਬਾਅਦ ਸ੍ਰੀਮਤੀ ਸੰਗੀਤਾ ਰੈੱਡੀ ਨੇ ਕਿਹਾ ਕਿ – ‘ਮੈਂ ਫਿੱਕੀ ਤੇ ਦੇਸ਼ ਲਈ ਆਉਣ ਵਾਲੇ ਸਾਲ ਦੇ ਬਹੁਤ ਖ਼ਾਸ ਰਹਿਣ ਦੀ ਆਸ ਕਰ ਰਹੀ ਹਾਂ। ਸਾਡੇ 92ਵੇਂ ਆਮ ਸਾਲਾਨਾ ਇਜਲਾਸ ’ਚ ਅਸੀਂ ਭਾਰਤ ਲਈ 5,000 ਅਰਬ ਡਾਲਰ ਦੀ ਅਰਥ–ਵਿਵਸਥਾ ਦਾ ਟੀਚਾ ਹਾਸਲ ਕਰਨ ਲਈ ਕਾਰਜ–ਯੋਜਨਾ ਦਾ ਖ਼ਾਕਾ ਤਿਆਰ ਕੀਤਾ ਹੈ।’

 

 

ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਖ਼ਤਮ ਹੋਏ ਸਾਡੇ ਆਮ ਇਜਲਾਸ ’ਚ ਕਈ ਮੁੱਦਿਆਂ ’ਤੇ ਵਿਚਾਰ–ਵਟਾਂਦਰਾ ਕੀਤਾ ਗਿਆ। ਸਭ ਤੋਂ ਅਹਿਮ ਮੁੱਦਾ ਇਹ ਰਿਹਾ ਕਿ ਹਰ ਕੋਈ ਇਸ ਪ੍ਰਤੀਬੱਧਤਾ ਨਾਲ ਅੱਗੇ ਵਧ ਰਿਹਾ ਹੈ ਕਿ ਦੇਸ਼ ਨੂੰ ਕਿਵੇਂ 5,000 ਅਰਬ ਡਾਲਰ ਦੀ ਅਰਥ–ਵਿਵਸਥਾ ਮੰਨਿਆ ਜਾਵੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Apolo Hospital owner Sangeeta Reddy becomes FICCI Chairperson