ਅਗਲੀ ਕਹਾਣੀ

ਹਜ਼ਰਤ ਨਿਜ਼ਾਮੁਦੀਨ ਦਰਗਾਹ ’ਚ ਔਰਤਾਂ ਦੇ ਦਾਖਲੇ ਲਈ ਹਾਈਕੋਰਟ ’ਚ ਅਪੀਲ ਦਾਇਰ

ਕਾਨੂੰਨ ਦੀਆਂ ਕੁੱਝ ਵਿਦਿਆਰਥਣਾਂ ਨੇ ਦਿੱਲੀ ਹਾਈ ਕੋਰਟ ਚ ਅਪੀਲ ਦਾਇਰ ਕਰਦਿਆਂ ਹਜ਼ਰਤ ਨਿਜ਼ਾਮੁਦੀਨ ਓਲਿਆ ਦਰਗਾਹ ਚ ਔਰਤਾਂ  ਨੂੰ ਪ੍ਰਵੇਸ਼ ਕਰਨ ਦੀ ਆਗਿਆ ਦੇਣ ਲਈ ਕੇਂਦਰ ਅਤੇ ਹੋਰਨਾਂ ਅਧਿਕਾਰੀਆਂ ਨੂੰ ਹੁਕਮ ਦੇਣ ਦੀ ਮੰਗ ਕੀਤੀ ਹੈ।

 

ਜਨਤਕ ਅਪੀਲ ਚ ਕਿਹਾ ਗਿਆ ਹੈ ਕਿ ਦਰਗਾਹ ਦੇ ਬਾਹਰ ਹਿੰਦੀ ਅਤੇ ਅੰਗਰੇਜੀ਼ ਚ ਨੋਟਿਸ ਲਗਾਇਆ ਹੋਇਆ ਹੈ ਕਿ ਔਰਤਾਂ ਨੂੰ ਦਰਗਾਹ ਅੰਦਰ ਦਾਖਲ ਹੋਣ ਦੀ ਆਗਿਆ ਨਹੀਂ ਹੈ। ਅਪੀਲ ਤੇ ਅਗਲੇ ਹਫਤੇ ਸੁਣਵਾਈ ਹੋ ਸਕਦੀ ਹੈ।

 

ਕਾਨੂੰਨ ਦੀਆਂ ਇਨ੍ਹਾਂ ਵਿਦਿਆਰਥਣਾਂ ਨੇ ਕਿਹਾ ਹੈ ਕਿ ਦਿੱਲੀ ਪੁਲਿਸ ਸਮੇਤ ਕਈ ਅਧਿਕਾਰੀਆਂ ਤੋਂ ਉਨ੍ਹਾਂ ਨੇ ਅਪੀਲ ਕੀਤੀ ਪਰ ਕੋਈ ਵੀ ਜਵਾਬ ਦੇਣ ਲਈ ਤਿਆਰ ਨਹੀਂ ਹੈ ਅਤੇ ਇਸ ਲਈ ਉਨ੍ਹਾਂ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।

 

 

ਵਕੀਲ ਕਮਲੇਸ਼ ਕੁਮਾਰ ਮਿਸ਼ਰਾ ਦੇ ਮਾਰਫਤ ਦਾਇਰ ਅਪੀਲ ਚ ਕੇਂਦਰ, ਦਿੱਲੀ ਸਰਕਾਰ, ਪੁਲਿਸ ਅਤੇ ਦਰਗਾਹ ਦਾ ਪ੍ਰਬੰਧ ਕਰਨ ਵਾਲੇ ਟਰੱਸਟਾਂ ਨੂੰ ਹੁਕਮ ਦੇਣ ਦੀ ਮੰਗ ਕੀਤੀ ਗਈ ਹੈ ਕਿ ਦਬਗਾਹ ਚ ਔਰਤਾਂ ਦੇ ਦਾਖਲ ਹੋਣ ਨੂੰ ਪੱਕਾ ਕਰਨ ਲਈ ਦਿਸ਼ਾ ਨਿਰਦੇਸ਼ ਤੈਅ ਕੀਤੇ ਜਾਣ ਅਤੇ ਔਰਤਾਂ ਦੇ ਦਾਖਲੇ ਤੇ ਲਗਾਈ ਗਈ ਰੋਕ ਨੂੰ ਗੈਰਕਾਨੂੰਨੀ ਕਰਾਰ ਐਲਾਨਿਆ ਜਾਵੇ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Appeal filed in High Court for womens entry in Hazrat Nizamuddin Dargah