ਰਾਫੇਲ ਸੌਦਾ ਦੇ ਮਾਮਲੇ ਚ ਬੁੱਧਵਾਰ ਨੂੰ ਸੁਪਰੀਮ ਕੋਰਟ ਚ ਮੁੜ ਵਿਚਾਰ ਕਰਨ ਲਈ ਅਪੀਲ ਦਾਖਲ ਕੀਤੀ ਗਈ ਹੈ। ਇਹ ਅਪੀਲ ਯਸ਼ਵੰਤ ਸਿਨਹਾ, ਪ੍ਰਸ਼ਾਂਤ ਭੂਸ਼ਣ ਤੇ ਅਰੁਣ ਸ਼ੌਰੀ ਨੇ ਦਾਖਲ ਕੀਤੀ ਹੈ।
ਮੁੜ ਵਿਚਾਰ ਅਪੀਲ ਦਾਖਲ ਕਰਕੇ ਇਹ ਦੋਸ਼ ਲਗਾਇਆ ਗਿਆ ਹੈ ਕਿ ਰਾਫੇਲ ਮਾਮਲੇ ਤੇ ਫੈਸਲਾ ਕੇਂਦਰ ਵਲੋਂ ਬਿਨਾ ਹਸਤਾਖਰ ਦੇ ਸੁਪਰੀਮ ਕੋਰਟ ਨੂੰ ਸੌਂਪੇ ਗਏ ਨੋਟ ਚ ਕੀਤੇ ਗਏ ਸਪੱਸ਼ਟ ਤੌਰ ਤੇ ਗਲਤ ਦਾਅਵਿਆਂ ਤੇ ਆਧਾਰਿਤ ਹੈ।
ਸੋਮਵਾਰ ਨੂੰ ਜ਼ੀਰੋਕਾਲ ਅਤੇ ਚਰਚਾ ਦੌਰਾਨ ਲੋਕਸਭਾ ਚ ਕਾਂਗਰਸ ਦੇ ਆਗੂ ਮਲਿੱਕਾਅਰਜੁਨ ਖੜਗੇ ਨੇ ਇਸ ਮੁੱਦੇ ਨੂੰ ਚੁੱਕਿਆ ਅਤੇ ਰਾਫੇਲ ਮਾਮਲੇ ਦੀ ਜੁਆਇੰਟ ਪਾਰਲੀਮੈਂਟ ਕਮੇਟੀ (ਜੇਪੀਸੀ) ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਸੀ। ਇਸ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਲਗਾਤਾਰ ਤੇ ਵਾਰ-ਵਾਰ ਝੂਠ ਬੋਲਣ ਨਾਲ ਕੋਈ ਗੱਲ ਕਦੇ ਸੱਚ ਸਾਬਿਤ ਨਹੀਂ ਹੁੰਦੀ ਹੈ।
ਦਰਅਸਲ ਲੋਕਸਭਾ ਚ ਕਾਂਗਰਸ ਨੇ ਸੋਮਵਾਰ ਨੂੰ ਇੱਕ ਵਾਰ ਮੁੜ ਰਾਫੇਲ ਸੌਦੇ ਦਾ ਮੁੱਦਾ ਚੁੱਕਿਆ ਤੇ ਇਸ ਵਿਚ ਕਥਿਤ ਤੌਰ ਤੇ ਘੁਟਾਲੇ ਦਾ ਦੋਸ਼ ਲਗਾਇਆ ਸੀ। ਇਸ ਮੁੱਦੇ ਤੇ ਸਰਕਾਰ ਨੇ ਪਲਟਵਾਰ ਕਰਦਿਆਂ ਕਿਹਾ ਸੀ ਕਿ ਕਾਂਗਰਸ ਪਾਰਟੀ ਵਾਰ-ਵਾਰ ਝੂਠ ਬੋਲਣ ਦੀ ਥਾਂ ਇਸ ਮੁੱਦੇ ਤੇ ਸਦਨ ਚ ਹੁਣੇ ਚਰਚਾ ਚ ਹਿੱਸਾ ਲਵੇ ਤੇ ਬਹਿਸ ਤੋਂ ਨਾ ਭੱਜੇ।
/