ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਾਂਸੀ ਨੇੜੇ ਹੋਣ ਕਰਕੇ ਦਿੱਲੀ ਦੇ 4 ਬਲਾਤਕਾਰੀਆਂ–ਕਾਤਲਾਂ ਦੀ ਉੱਡ ਗਈ ਭੁੱਖ ਤੇ ਨੀਂਦਰ

ਫਾਂਸੀ ਨੇੜੇ ਹੋਣ ਕਰਕੇ ਦਿੱਲੀ ਦੇ 4 ਬਲਾਤਕਾਰੀਆਂ–ਕਾਤਲਾਂ ਦੀ ਉੱਡ ਗਈ ਭੁੱਖ ਤੇ ਨੀਂਦਰ

ਤਿਹਾੜ ਜੇਲ੍ਹ ਕੈਦ ਦਿੱਲੀ ਸਮੂਹਕ ਬਲਾਤਕਾਰ ਤੇ ਕਤਲ ਕਾਂਡ ਦੇ ਚਾਰੇ ਦੋਸ਼ੀ ਇਸ ਵੇਲੇ ਡੀਪ੍ਰੈਸ਼ਨ (ਘੋਰ ਨਿਰਾਸ਼ਾ) ’ਚੋਂ ਲੰਘ ਰਹੇ ਹਨ। ਦਰਅਸਲ, ਉਨ੍ਹਾਂ ਦੀ ਫਾਂਸੀ ਦਾ ਦਿਨ ਹੁਣ ਨੇੜੇ ਆਉਂਦਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਖਾਣਾਪੀਣਾ ਵੀ ਘਟਾ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਰਾਤਾਂ ਦੀ ਨੀਂਦਰ ਵੀ ਉੱਡ ਗਈ ਹੈ। ਇਹ ਜਾਣਕਾਰੀ ਜੇਲ੍ਹ ਸੂਤਰਾਂ ਨੇ ਦਿੱਤੀ।

 

 

ਸੂਤਰਾਂ ਮੁਤਾਬਕ ਨਿਰਭਯਾ ਕਾਂਡ ਦੇ ਇਨ੍ਹਾਂ ਚਾਰ ਦੋਸ਼ੀਆਂ ਅਕਸ਼ੇ, ਮੁਕੇਸ਼, ਪਵਨ ਗੁਪਤਾ ਤੇ ਵਿਨੇ ਸ਼ਰਮਾ ਨਾਲ ਚਾਰਪੰਜ ਸੁਰੱਖਿਆ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ ਕਿ ਤਾਂ ਜੋ ਉਹ ਖ਼ੁਦਕੁਸ਼ੀ ਜਿਹਾ ਕੋਈ ਕਦਮ ਨਾ ਚੁੱਕ ਸਕਣ।

 

 

ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ ਸੰਦੀਪ ਗੋਇਲ ਸਣੇ ਸੀਨੀਅਰ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਜੇਲ੍ਹ ਦਾ ਦੌਰਾ ਕਰ ਕੇ ਦੋਸ਼ੀਆਂ ਨੂੰ ਫਾਂਸੀ ਉੱਤੇ ਲਟਕਾਉਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਤੇ ਤਸੱਲੀ ਪ੍ਰਗਟਾਈ। ਇਸ ਚਰਚਿਤ ਮਾਮਲੇ ਦੀ ਕੋਈ ਜਾਣਕਾਰੀ ਲੀਕ ਨਾ ਹੋਵੇ, ਤੲਸ ਲਈ ਜੇਲ੍ਹ ਅਧਿਕਾਰੀਆਂ ਦੇ ਫ਼ੋਨ ਵੀ ਨਿਗਰਾਨੀ 'ਤੇ ਲਾ ਦਿੱਤੇ ਗਏ ਹਨ।

 

 

ਇਸ ਤੋਂ ਪਹਿਲਾਂ ਚਾਰੇ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਵਿਡੀਓ ਲਿੰਕ ਰਾਹੀਂ ਅਦਾਲਤ ' ਜੱਜ ਸਾਹਮਣੇ ਪੇਸ਼ ਕੀਤਾ ਗਿਆ; ਜਿਨ੍ਹਾਂ ਨੇ ਉਨ੍ਹਾਂ ਦੀ ਸ਼ਨਾਖ਼ਤ ਦੀ ਤਸਦੀਕ ਕੀਤੀ। ਇਸ ਦੌਰਾਨ ਪੀੜਤ ਲੜਕੀ (ਫ਼ਰਜ਼ੀ ਨਾਂਅ ਨਿਰਭਯਾ) ਦੀ ਮਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਦੋਸ਼ੀਆਂ ਨੂੰ 16 ਦਸੰਬਰ ਨੂੰ ਜਾਂ ਉਸ ਤੋਂ ਪਹਿਲਾਂ ਫਾਂਸੀ ਦੇ ਦਿੱਤੀ ਜਾਵੇ।

 

 

ਹਾਲੇ ਭਾਵੇਂ ਚਾਰੇ ਦੋਸ਼ੀਆਂ ਨੂੰ ਫਾਹੇ ਟੰਗਣ ਵਿੱਚ ਹਾਲੇ ਕੁਝ ਹੋਰ ਦਿਨ ਬਾਕੀ ਰਹਿ ਸਕਦੇ ਹੋਣਗੇ ਪਰ ਤਿਹਾੜ ਜੇਲ੍ਹ ਅੰਦਰ ਨਿਰਭਯਾ ਕਾਂਡ ਨੂੰ ਲੈ ਕੇ ਸ਼ੁਰੂ ਹੋਈ ਹਲਚਲ ਨੇ ਚਾਰੇ ਅਪਰਾਧੀਆਂ ਦੇ ਦਿਲ ਦੀ ਧੜਕਣ ਵਧਾ ਦਿੱਤੀ ਹੈ।

 

 

ਨਿਰਭਯਾ ਦੇ ਅਪਰਾਧੀ ਪਵਨ ਕੁਮਾਰ ਗੁਪਤਾ ਨੂੰ ਦਿੱਲੀ ਦੀ ਮੰਡੋਲੀ ਜੇਲ੍ਹ 'ਚੋਂ ਬਹੁਤ ਗੁਪਤ ਤਰੀਕੇ ਨਾਲ ਰਾਤੋਰਾਤ ਤਿਹਾੜ ਜੇਲ੍ਹ ਲਿਆਂਦਾ ਗਿਆ। ਬਾਕੀ ਦੇ ਤਿੰਨੇ ਕਾਤਲਾਂ ਅਕਸ਼ੇ ਕੁਮਾਰ ਸਿੰਘ, ਵਿਨੇ ਕੁਮਾਰ ਸ਼ਰਮਾ ਤੇ ਮੁਕੇਸ਼ ਕੁਮਾਰ ਦੀ ਸੁਰੱਖਿਆ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ।

 

 

ਤਿਹਾੜ ਜੇਲ੍ਹ ਦੀ ਸੁਰੱਖਿਆ ਵੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫਾਂਸੀ–ਘਰ ਦੀ ਸਫ਼ਾਈ ਵੀ ਕੀਤੀ ਗਈ ਹੈ।ਇਹ ਸਭ ਗੱਲਾਂ ਇਸ਼ਾਰਾ ਕਰਦੀਆਂ ਹਨ ਕਿ ਇਨ੍ਹਾਂ ਬਲਾਤਕਾਰੀਆਂ ਤੇ ਕਾਤਲਾਂ ਦੇ ਹੁਣ ਗਿਣਵੇਂਚੁਣਵੇਂ ਦਿਨ ਬਾਕੀ ਰਹਿ ਗਏ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Appetite and Sleep lost of Delhi s four Rapists-Murderers due to hanging sentence nearer