ਹਰਿਆਣਾ ਸਰਕਾਰ ਨੇ ਸੂਬੇ ਚ ਕਾਨੂੰਨ ਤੇ ਅਮਨ-ਸ਼ਾਂਤੀ ਨੂੰ ਹੋਰ ਚੁਸਤ-ਦੁਰੁਸ ਬਣਾਉਣ ਲਈ ਤੁਰੰਤ ਪ੍ਰਭਾਵ ਨਾਲ ਤਿੰਨ ਆਈ.ਏ.ਐਸ. ਅਤੇ ਇਕ ਐਚ.ਸੀ.ਐਸ.ਅਧਿਕਾਰੀ ਦੇ ਨਿਯੁਕਤੀ ਤੇ ਤਬਾਦਲੇ ਆਦੇਸ਼ ਜਾਰੀ ਕੀਤੇ ਹਨ।
ਖੇਡ ਤੇ ਯੁਵਾ ਮਾਮਲੇ ਵਿਭਾਗ ਦੇ ਡਾਇਰੈਕਟਰ ਤੇ ਵਿਸ਼ੇਸ਼ ਸਕੱਤਰ ਸੰਜੀਵ ਵਰਮਾ ਨੂੰ ਪ੍ਰਬੰਧ ਨਿਦੇਸ਼ਕ, ਹਰਿਆਣਾ ਅਨੁਸੂਚਿਤ ਜਾਤੀ ਵਿੱਤ ਤੇ ਵਿਕਾਸ ਨਿਗਮ ਅਤੇ ਪ੍ਰਬੰਧ ਨਿਦੇਸ਼ਕ, ਹਰਿਆਣਾ ਪਿਛੜਾ ਵਰਗ ਤੇ ਆਰਥਿਕ ਤੌਰ ਨਾਲ ਕਮਜੋਰ ਵਰਗ ਭਲਾਈ ਨਿਗਮ ਦਾ ਕਾਰਜਭਾਰ ਸੌਂਪਿਆ ਹੈ।
ਟਰਾਂਸਪੋਰਟ ਕਮਿਸ਼ਨਰ ਤੇ ਟਰਾਂਸਪੋਰਟ ਵਿਭਾਗ ਦੇ ਵਿਸ਼ੇਸ਼ ਸਕੱਤਰ ਸਤਯਵੀਰ ਸਿੰਘ ਫੁਲਿਆ ਨੂੰ ਆਪਣੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਖੇਡ ਤੇ ਯੁਵਾ ਮਾਮਲੇ ਵਿਭਾਗ ਦੇ ਡਾਇਰੈਕਟਰ ਤੇ ਵਿਸ਼ੇਸ਼ ਸਕੱਤਰ ਦਾ ਕਾਰਜਭਾਰ ਵੀ ਸੌਂਪਿਆ ਹੈ।
ਹਰਿਆਣਾ ਅਨੁਸੂਚਿਤ ਜਾਤੀ ਵਿੱਤ ਤੇ ਵਿਕਾਸ ਨਿਗਮ ਅਤੇ ਹਰਿਆਣਾ ਪਿਛੜਾ ਵਰਗ ਤੇ ਆਰਥਿਕ ਤੌਰ ਨਾਲ ਕਮਜੋਰ ਵਰਗ ਭਲਾਈ ਨਿਗਮ ਦੀ ਪ੍ਰਬੰਧ ਨਿਦੇਸ਼ਕ ਤੇ ਵਿੱਤ ਵਿਭਾਗ ਦੀ ਵਧੀਕ ਸਕੱਤਰ ਆਮਨਾ ਤਸਨੀਮ ਨੂੰ ਡਾਇਰੈਕਟਰ, ਜਮੀਨ ਚੱਕਬੰਦੀ ਤੇ ਭੌ ਰਿਕਾਰਡ, ਵਿਸ਼ੇਸ਼ ਅਧਿਕਾਰੀ (ਮੁੱਖ ਦਫਤਰ) ਤੇ ਵਿਸ਼ੇਸ਼ ਐਲ.ਏ.ਓ. ਅਤੇ ਵਧੀਕ ਸਕੱਤਰ, ਮਾਲੀਆ ਤੇ ਆਪਦਾ ਪ੍ਰਬੰਧਨ ਵਿਭਾਗ ਅਤੇ ਵਧੀਕ ਸਕੱਤਰ, ਵਿੱਤ ਵਿਭਾਗ ਦਾ ਕਾਰਜਭਾਰ ਸੌਂਪਿਆ ਗਿਆ ਹੈ।
ਰਾਜੇਂਦਰ ਕੁਮਾਰ, ਪ੍ਰਬੰਧ ਨਿਦੇਸ਼ਕ, ਸਹਿਕਾਰੀ ਖੰਡ ਮਿਲ, ਜੀਂਦ ਨੂੰ ਉਪ-ਮੰਡਲ ਅਧਿਕਾਰੀ (ਸਿਵਲ) ਹਿਸਾਰ ਨਿਯੁਕਤ ਕੀਤਾ ਹੈ।