ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਅੱਤਵਾਦੀ ਹਮਲੇ ਦਾ ਖ਼ਦਸ਼ਾ, ਹਾਈ ਅਲਰਟ

ਦਿੱਲੀ ’ਚ ਅੱਤਵਾਦੀ ਹਮਲੇ ਦਾ ਖ਼ਦਸ਼ਾ, ਹਾਈ ਅਲਰਟ

ਕੇਂਦਰੀ ਖ਼ੁਫ਼ੀਆ ਏਜੰਸੀਆਂ ਦੀ ਸੂਹ ’ਤੇ ਦਿੱਲੀ ਪੁਲਿਸ ਨੇ ਸਖ਼ਤ ਸੁਰੱਖਿਆ ਚੌਕਸੀ (ਹਾਈ ਅਲਰਟ) ਦਾ ਐਲਾਨ ਕਰ ਦਿੱਤਾ ਹੈ। ਅਜਿਹੀ ਸੂਹ ਮਿਲੀ ਹੈ ਕਿ ਕੁਝ ਕਸ਼ਮੀਰੀ ਘੁਸਪੈਠੀਏ ਦੇਸ਼ ਦੀ ਰਾਜਧਾਨੀ ਵਿੱਚ ਦਾਖ਼ਲ ਹੋ ਚੁੱਕੇ ਹਨ ਤੇ ਉਹ ਤਿਉਹਾਰਾਂ ਦੇ ਇਸ ਸੀਜ਼ਨ ਦੌਰਾਨ ਦਹਿਸ਼ਤਗਰਦ ਹਮਲੇ ਕਰ ਸਕਦੇ ਹਨ।

 

 

ਸਪੈਸ਼ਲ ਸੈੱਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਪੁਸ਼ਟੀ ਕੀਤੀ ਕਿ ਪੁਲਿਸ ਦੇ ਦਹਿਸ਼ਤਗਰਦ–ਵਿਰੋਧੀ ਸਕੁਐਡ ਨੂੰ ਕੇਂਦਰੀ ਏਜੰਸੀਆਂ ਤੋਂ ‘ਅਲਰਟ’ ਮਿਲਿਆ ਹੈ।

 

 

ਸਾਰੇ 15 ਜ਼ਿਲ੍ਹਿਆਂ ’ਚ ਪੁਲਿਸ ਦੇ ਡਿਪਟੀ ਕਮਿਸ਼ਨਰਾਂ ਨੂੰ ਅਹਿਮ ਜਨਤਕ ਟਿਕਾਣਿਆਂ ’ਤੇ ਆਪਣੀ ਸੁਰੱਖਿਆ ਦਾ ਖ਼ਾਸ ਧਿਆਨ ਰੱਖਣ ਲਈ ਕਿਹਾ ਗਿਆ ਹੈ। ਸੜਕਾਂ ਉੱਤੇ ਵੱਧ ਤੋਂ ਵੱਧ ਜਵਾਨਾਂ ਦੀ ਗਸ਼ਤ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ; ਤਾਂ ਜੋ ਕਿਸੇ ਵੀ ਦਹਿਸ਼ਤਗਰਦ ਹਮਲੇ ਦੀ ਸੰਭਾਵਨਾ ਨੂੰ ਟਾਲ਼ਿਆ ਜਾ ਸਕੇ।

 

 

ਇਸੇ ਕਾਰਨ ਹੁਣ ਰੇਲਵੇ ਸਟੇਸ਼ਨਾਂ, ਮੈਟਰੋ ਸਟੇਸ਼ਨਾਂ ਤੇ ਵਧੇਰੇ ਭੀੜ–ਭੜੱਕੇ ਵਾਲੀਆਂ ਥਾਵਾਂ, ਖ਼ਾਸ ਕਰ ਕੇ ਬਾਜ਼ਾਰਾਂ ਤੇ ਸ਼ਾਪਿੰਗ ਮਾਲਜ਼ ਉੱਤੇ ਸੁਰੱਖਿਆ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ। ਨਵੇਂ ਸੀਸੀਟੀਵੀ ਕੈਮਰੇ ਲਾ ਦਿੱਤੇ ਗਏ ਹਨ। ਪੁਲਿਸ ਵੱਲੋਂ ਹੋਟਲਾਂ, ਗੈਸਟ ਹਾਊਸਜ਼ ਤੇ ਹੋਰ ਸ਼ੱਕੀ ਟਿਕਾਣਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

 

 

ਪਿਛਲੇ ਕੁਝ ਸਮੇਂ ਦੌਰਾਨ ਆਏ ਕਿਰਾਏਦਾਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਲਾਵਾਰਸ ਖੜ੍ਹੇ ਵਾਹਨਾਂ ਦੀ ਚੈਕਿੰਗ ਦੀ ਵੀ ਖ਼ਾਸ ਹਦਾਇਤ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Apprehension of Terror attack in Delhi high alert