ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਦਸਿਆ ਕਿ 25-25 ਕਿਸਾਨਾਂ ਨੂੰ ਬੁਲਾਉਣ 'ਤੇ ਅੱਜ ਪਹਿਲੇ ਦਿਨ ਲਗਭਗ 4500 ਕਿਸਾਨਾਂ ਤੋਂ ਲਗਭਗ 10,000 ਮੀਟ੍ਰਿਕ ਟਨ ਸਰੋਂ ਦੀ ਖਰੀਦ ਕੀਤੀ ਗਈ ਅਤੇ ਇਸ ਨੂੰ ਵੇਖਦੇ ਹੋਏ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ 16 ਅਪ੍ਰੈਲ ਤੋਂ ਸਾਰੇ ਖਰੀਦ ਕੇਂਦਰਾਂ 'ਤੇ ਸਵੇਰੇ ਤੇ ਦੁਪਹਿਰ ਬਾਅਦ ਕ੍ਰਮਵਾਰ 50-50 ਕਿਸਾਨਾਂ ਨੂੰ ਬੁਲਾਇਆ ਜਾਵੇਗਾ।
ਇਸ ਤੋਂ ਇਲਾਵਾ, ਉਨਾਂ ਨੇ ਕਿਸਾਨਾਂ ਨੂੰ ਮੁੜ ਭੋਰਸਾ ਦਿੱਤਾ ਕਿ ਉਨਾਂ ਨੂੰ ਮੰਡੀ ਵਿਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨਾਂ ਦੇ ਅਨਾਜ ਦਾ ਇਕ-ਇਕ ਦਾਨਾਂ ਖਰੀਦਿਆ ਜਾਵੇਗਾ।
ਉਨਾਂ ਕਿਹਾ ਕਿ ਸਾਰੇ ਕਿਸਾਨਾਂ ਨੂੰ ਪਤਾ ਹੈ ਕਿ ਹਰਿਆਣਾ ਨੇ ਅੱਜ 15 ਅਪ੍ਰੈਲ ਤੋਂ ਲਗਭਗ 163 ਖਰੀਦ ਕੇਂਦਰਾਂ ਵਿਚ ਸਰੋਂ ਦੀ ਖਰੀਦ ਸ਼ੁਰੂ ਕੀਤੀ ਹੈ ਅਤੇ ਕੋਵਿਡ 19 ਨੂੰ ਧਿਆਨ ਵਿਚ ਰਖਦੇ ਹੋਏ ਸੂਬਾ ਸਰਕਾਰ ਵੱਲੋਂ ਮੰਡੀਆਂ ਦੀ ਗਿਣਤੀ ਵੱਧਾਉਂਦੇ ਹੋਏ ਕਿਸਾਨਾਂ, ਆੜਤੀਆਂ ਤੇ ਕਾਮਿਆਂ ਦੀ ਸਹੂਲਤ ਤੇ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਾਉਣ ਲਈ ਮੰਡੀਆਂ ਵਿਚ ਉਨਾਂ ਦੀ ਵਰਤੋਂ ਲਈ ਮਾਸਕ, ਸੈਨੇਟਾਇਜਰ ਅਤੇ ਸਫਾਈ ਦੇ ਨਾਲ ਸਾਰੀਆਂ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਕੀਤਾ ਹੈ ਅਤੇ ਰੋਜਾਨਾਂ ਇੰਨਾਂ ਮੰਡੀਆਂ ਵਿਚ ਸਵੇਰੇ ਅਤੇ ਦੁਪਹਿਰ ਬਾਅਦ ਕ੍ਰਮਵਾਰ 50-50 ਕਿਸਾਨਾਂ ਨੂੰ ਹੀ ਸਰੋਂ ਵੇਚਣ ਲਈ ਬੁਲਾਇਆ ਗਿਆ ਹੈ ਤਾਂ ਜੋ ਮੰਡੀਆਂ ਵਿਚ ਵੱਧ ਭੀੜ ਨਾ ਹੋਵੇ ਅਤੇ ਕੋਰੋਨਾ ਤੋਂ ਬਚਾਓ ਵਿਚ ਦਿੱਤੇ ਦਿਸ਼ਾ-ਨਿਰਦੇਸ਼ਾਂ ਦਾ ਤੇ ਇਸ ਵਿਚ ਲਾਜਿਮੀ ਸਮਾਜਿਕ ਦੂਰੀ ਦਾ ਪਾਲਣ ਹੋ ਸਕੇ।
ਸ੍ਰੀ ਕੌਸ਼ਲ ਨੇ ਕਿਹਾ ਕਿ ਅੱਜ ਪਹਿਲ ਦਿਨ 25 ਕਿਸਾਨ ਸਵੇਰੇ ਅਤੇ 25 ਕਿਸਾਨ ਸ਼ਾਮ ਨੂੰ ਸਰੋਂ ਖਰੀਦ ਕੇਂਦਰਾਂ ਵਿਚ ਬੁਲਾਏ ਗਏ ਸਨ। ਉਨਾਂ ਕਿਹਾ ਕਿ ਉਹ ਹੀ ਖੁਸ਼ੀ ਨਾਲ ਕਿਸਾਨਾਂ ਦਾ ਦਿਲੋਂ ਧੰਨਵਾਦ ਕਰਦੇ ਹਨ ਕਿ ਤੁਸੀਂ ਸਾਰੀਆਂ ਨੇ ਕੋਵਿਡ 19 ਨੂੰ ਧਿਆਨ ਵਿਚ ਰੱਖਦੇ ਹੋਏ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕੀਤਾ ਅਤੇ ਹਰਿਆਣਾ ਸਰਕਾਰ ਨੂੰ ਆਪਣੇ ਅੰਨਦਾਤਾਵਾਂ 'ਤੇ ਮਾਣ ਹੈ।