ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਬਜਟ ’ਚ ਮਹਿੰਗੇ ਹੋ ਰਹੇ ਨੇ ਸਾਫ਼ਟ–ਡ੍ਰਿੰਕਸ, ਨਮਕੀਨ ਤੇ ਮਿਠਾਈਆਂ?

ਕੀ ਬਜਟ ’ਚ ਮਹਿੰਗੇ ਹੋ ਰਹੇ ਨੇ ਸਾਫ਼ਟ–ਡ੍ਰਿੰਕਸ, ਨਮਕੀਨ ਤੇ ਮਿਠਾਈਆਂ?

ਸਰਕਾਰ ਨੂੰ ਬਜਟ ’ਚ ਮਿਠਾਈ, ਨਮਕੀਨ ਤੇ ਸੋਡਾ–ਯੁਕਤ ਸਾਫ਼ਟ–ਡ੍ਰਿੰਕਸ ਉੱਤੇ ਟੈਕਸ ਵਧਾਉਣ ਦੇ ਸੁਝਾਅ ਵੀ ਮਿਲੇ ਹਨ। ਸਮਾਜਕ ਖੇਤਰ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਉਤਪਾਦਾਂ ਉੱਤੇ ਵੱਧ ਟੈਕਸ ਲੈ ਕੇ ਸਿੱਖਿਆ, ਸਿਹਤ ਤੇ ਮਹਿਲਾ ਸੁਰੱਖਿਆ ਦਾ ਬਜਟ ਵਧਾਇਆ ਜਾ ਸਕਦਾ ਹੈ।

 

 

ਬਜਟ ਤੋਂ ਪਹਿਲਾਂ ਦੀ ਮੀਟਿੰਗ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਮਾਹਿਰਾਂ ਨੇ ਇਹ ਸੁਝਾਅ ਦਿੱਤੇ। ਮਾਹਿਰਾਂ ਨੇ ਵਿੱਤ ਮੰਤਰੀ ਨੂੰ ਮਿੱਠੇ ਤੇ ਨਮਕੀਨ ਉਤਪਾਦਾਂ ਉੱਤੇ ਵੱਧ ਟੈਕਸ ਲਾਉਣ, ਮੈਡੀਕਲ ਉਪਕਰਣਾਂ ਉੱਤੇ ਟੈਕਸ ਘਟਾਉਣ ਦਾ ਸੁਝਾਅ ਦਿੱਾਤ।

 

 

ਨਾਲ ਹੀ ਸਿਹਤ ਸੇਵਾ ਢਾਂਚੇ ਲਈ ਵਿਸ਼ੇਸ਼ ਫ਼ੰਡ, ਦਵਾਈਆਂ ਦੇ ਨਾਲ–ਨਾਲ ਜਾਂਚ ਦੀਆਂ ਸਹੂਲਤਾਂ ਮੁਫ਼ਤ ਕਰਨ ਦਾ ਵੀ ਸੁਝਾਅ ਦਿੱਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਵਿਦਿਅਕ ਮਿਆਰ ਵਿੱਚ ਸੁਧਾਰ ਲਿਆਉਣ, ਨੌਜਵਾਨਾਂ ਦਾ ਕੌਸ਼ਲ ਤੇ ਰੁਜ਼ਗਾਰ ਦੇ ਮੌਕੇ ਵਧਾਉਣ, ਬੀਮਾਰੀ ਦਾ ਬੋਝ ਘਟਾਉਣ ਤੇ ਮਨੁੱਖੀ ਵਿਕਾਸ ਵਿੱਚ ਸੁਧਾਰ ਲਈ ਪ੍ਰਤੀਬੱਧ ਹੈ।

 

 

ਅਰਥ ਸ਼ਾਸਤਰੀਆਂ ਨੇ ਸਰਕਾਰ ਨੂੰ ਚਾਲੂ ਵਿੱਤੀ ਵਰ੍ਹੇ ਦੇ ਬਜਟ ਵਿੱਚ GST ਨੂੰ ਸੁਖਾਲ਼ਾ ਬਣਾਉਣ, ਸਿੱਧੇ ਟੈਕਸ ਜ਼ਾਬਤੇ ਨੂੰ ਲਾਗੂ ਕਰਨ ਤੇ ਰੋਜ਼ਗਾਰ ਸਿਰਜਣ ਵਾਲੇ ਖੇਤਰਾਂ ਨੂੰ ਹੱਲਾਸ਼ੇਰੀ ਦੇਣ ਦੀ ਸਲਾਹ ਦਿੱਤੀ ਹੈ। ਅਰਥ ਸ਼ਾਸਤਰੀਆਂ ਨੇ ਕਿਹਾ ਕਿ ਬਜਟ ਅਜਿਹਾ ਹੋਵੇ ਕਿ ਜਿਸ ਵਿੱਚ ਅਗਲੇ ਪੰਜ ਸਾਲਾਂ ਦੀ ਰੂਪ–ਰੇਖਾ ਦਿਸੇ।

 

 

ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਨਾਲ ਚਿੱਲੀ, ਕੋਲੰਬੀਆ, ਡੈਨਮਾਰਕ, ਫ਼ਰਾਂਸ, ਹੰਗਰੀ, ਮੈਕਸੀਕੋ, ਨਾਰਵੇ, ਦੱਖਣੀ ਅਫ਼ਰੀਕਾ, ਇੰਗਲੈਂਡ, ਸੰਯੁਕਤ ਅਰਬ ਅਮੀਰਾਤ ਜਿਹੇ 20 ਤੋਂ ਵੱਧ ਦੇਸ਼ਾਂ ਵਿੱਚ ਸੋਡਾ ਡ੍ਰਿੰਕਸ ਤੇ ਫ਼ਾਸਟ–ਫ਼ੂਡ ਉੱਤੇ 50 ਫ਼ੀ ਸਦੀ ਤੋਂ ਵੱਧ ਟੈਕਸ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Are Soft Drinks Salty snacks and sweets are going to be dearer in the budget