ਅਗਲੀ ਕਹਾਣੀ

ਅਰਜੁਨ ਪੁਰਸਕਾਰ ਜੇਤੂ ਗੌਰਵ ਗਿੱਲ ਵਿਰੁੱਧ 3 ਗ਼ੈਰ–ਇਰਾਦਤਨ ਕਤਲਾਂ ਦਾ ਕੇਸ

ਅਰਜੁਨ ਪੁਰਸਕਾਰ ਜੇਤੂ ਗੌਰਵ ਗਿੱਲ ਵਿਰੁੱਧ 3 ਗ਼ੈਰ–ਇਰਾਦਤਨ ਕਤਲਾਂ ਦਾ ਕੇਸ

ਅਰਜੁਨ ਪੁਰਸਕਾਰ ਜੇਤੂ ਤੇ ਤਿੰਨ ਵਾਰ ਏਸ਼ੀਆ–ਪੈਸੀਫ਼ਿਕ ਰੈਲੀ ਚੈਂਪੀਅਨਸ਼ਿਪ ਜਿੱਤ ਚੁੱਕੇ ਗੌਰਵ ਗਿੱਲ ਵਿਰੁੱਧ ਹੁਣ ਤਿੰਨ ਗ਼ੈਰ–ਇਰਾਦਤਨ ਕਤਲਾਂ ਦਾ ਕੇਸ ਦਾਇਰ ਕਰ ਲਿਆ ਗਿਆ ਹੈ। ਦਰਅਸਲ, ਕੱਲ੍ਹ ਸਨਿੱਚਰਵਾਰ ਨੂੰ ਬਾੜਮੇਰ ਤੋਂ 150 ਕਿਲੋਮੀਟਰ ਦੂਰ ਪਿੰਡ ਰਾਣੀਦੇਸ਼ੀਪੁਰਾ ’ਚ ਇੱਕ ਰਾਸ਼ਟਰੀ ਕਾਰ ਰੈਲੀ ਚੈਂਪੀਅਨਸ਼ਿਪ ਲਈ ਆਪਣੀ ਕਾਰ ਭਜਾ ਰਹੇ ਗੌਰਵ ਗਿੱਲ ਦੀ ਕਾਰ ਇੱਕ ਮੋਟਰਸਾਇਕਲ ਵਿੱਚ ਵੱਜੀ ਸੀ; ਜਿਸ ਦੇ ਸਿੱਟੇ ਵਜੋਂ ਇੱਕੋ ਪਰਿਵਾਰ ਦੇ ਤਿੰਨ ਵਿਅਕਤੀ ਮਾਰੇ ਗਏ ਸਨ।

 

 

ਇਸ ਘਾਤਕ ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਤਿੰਨੇ ਲਾਸ਼ਾਂ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਕੱਲ੍ਹ ਹਾਦਸਾ ਵਾਪਰਨ ਦੇ ਬਾਅਦ ਤੋਂ ਲਾਸ਼ਾਂ ਹਾਲੇ ਤੱਕ ਸੜਕ ਉੱਤੇ ਹੀ ਪਈਆਂ ਸਨ।

 

 

ਗੌਰਵ ਗਿੱਲ ਕੱਲ੍ਹ ਰਾਸ਼ਟਰੀ ਰੈਲੀ ਚੈਂਪੀਅਨਸ਼ਿਪ ਦੇ ਜੋਧਪੁਰ ਪੜਾਅ ’ਚੋਂ ਲੰਘ ਰਹੇ ਸਨ। ਰੋਹ ’ਚ ਆਏ ਆਮ ਲੋਕ ਤੇ ਤਿੰਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਸੜਕ ਉੱਤੇ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ ਸੀ। ਉਹ ਮੁਆਵਜ਼ੇ ਦੀ ਮੰਗ ਕਰ ਰਹੇ ਸਨ।

ਅਰਜੁਨ ਪੁਰਸਕਾਰ ਜੇਤੂ ਗੌਰਵ ਗਿੱਲ

 

ਪ੍ਰਸ਼ਾਸਨ ਨੇ ਕਿਸੇ ਗੜਬੜੀ ਅਤੇ ਕਾਨੂੰਨ–ਵਿਵਸਥਾ ਦੀ ਹਾਲਤ ਵਿਗੜਨ ਦੇ ਡਰ ਤੋਂ ਇਲਾਕੇ ਦੇ ਤਿੰਨ ਪੁਲਿਸ ਥਾਣਿਆਂ ਦੇ ਜਵਾਨ ਤਾਇਨਾਤ ਕੀਤੇ ਹਨ।

 

 

ਮੁਆਵਜ਼ੇ ਤੋਂ ਇਲਾਵਾ ਰੋਸ ਮੁਜ਼ਾਹਰਾਕਾਰੀ ਗੌਰਵ ਗਿੱਲ ਦੀ ਗ੍ਰਿਫ਼ਤਾਰੀ ਤੇ ਇੱਕ ਪਰਿਵਾਰਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਵੀ ਕਰ ਰਹੇ ਹਨ। ਅਰਜੁਨ ਸਿੰਘ ਤੇ ਉਨ੍ਹਾਂ ਦੇ ਸਹਾਇਕ ਡਰਾਇਵਰ ਮੂਸਾ ਸ਼ੈਰਿਫ਼ ਵਿਰੁੱਧ ਸਮਦਾਰੀ ਪੁਲਿਸ ਥਾਣੇ ’ਚ ਕੇਸ ਦਾਇਰ ਕੀਤਾ ਗਿਆ ਹੈ।

 

 

ਕੱਲ੍ਹ ਦੇ ਇਸ ਸੜਕ ਹਾਦਸੇ ਵਿੱਚ ਨਰੇਂਦਰ ਭੱਟੀ, ਉਨ੍ਹਾਂ ਦੀ ਪਤਨੀ ਪੁਸ਼ਪਾ ਤੇ ਉਨ੍ਹਾਂ ਦਾ ਨਾਬਾਲਗ਼ ਪੁੱਤਰ ਜਿਤੇਂਦਰ ਮਾਰੇ ਗਏ ਸਨ। ਸ੍ਰੀ ਨਰੇਂਦਰ ਦੇ ਵੱਡੇ ਪੁੱਤਰ ਰਾਹੁਲ ਭੱਟੀ (21) ਨੇ ਦੋਸ਼ ਲਾਇਆ ਹੈ ਕਿ ਸਨਿੱਚਰਵਾਰ ਨੂੰ ਜਦੋਂ ਉਨ੍ਹਾਂ ਦੇ ਪਿਤਾ ਨੇ ਆਪਣੇ ਭਰਾ ਜਿਤੇਂਦਰ ਨਾਲ ਗੱਲ ਕਰਨ ਲਈ ਆਪਣਾ ਮੋਟਰਸਾਇਕਲ ਰੋਕਿਆ, ਤਦ ਉੱਥੋਂ ਲੰਘ ਰਹੀ ਕਾਰ ਰੈਲੀ ਦੀ ਇੱਕ ਕਾਰ ਦੀ ਲਪੇਟ ਵਿੱਚ ਉਹ ਤਿੰਨੇ ਜਣੇ ਆ ਗਏ ਤੇ ਕਾਰ ਉਨ੍ਹਾਂ ਨੂੰ 200 ਮੀਟਰ ਤੱਕ ਘਸੀਟਦੀ ਚਲੀ ਗਈ।

 

 

ਇਹ ਦੋਸ਼ ਵੀ ਲਾਇਆ ਗਿਆ ਹੈ ਕਿ ਪਿੱਛਿਓਂ ਆ ਰਹੀਆਂ ਦੋ ਹੋਰ ਕਾਰਾਂ ਵੀ ਤਿੰਨ ਜਣਿਆਂ ਉੱਤੋਂ ਦੀ ਲੰਘੀਆਂ, ਜਿਸ ਕਾਰਨ ਤਿੰਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arjun Awardee Gaurav Gill booked for three culpable murders