ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ਾਲਿਸਤਾਨੀਆਂ ਦਾ ਹਥਿਆਰ–ਸਪਲਾਇਰ ਹਰਿਦੁਆਰ ਤੋਂ ਕਾਬੂ

ਖ਼ਾਲਿਸਤਾਨੀਆਂ ਦਾ ਹਥਿਆਰ–ਸਪਲਾਇਰ ਹਰਿਦੁਆਰ ਤੋਂ ਕਾਬੂ

ਉੱਤਰ ਪ੍ਰਦੇਸ਼ ਐਂਟੀ–ਟੈਰਰਿਜ਼ਮ ਸਕੁਐਡ (UPATS) ਨੇ ਹਥਿਆਰਾਂ ਦੇ ਇੱਕ ਅਜਿਹੇ ਡੀਲਰ ਆਸ਼ੀਸ਼ ਸਿੰਘ ਨੂੰ ਕਾਬੁ ਕੀਤਾ ਹੈ, ਜਿਹੜਾ ਹਰਿਦੁਆਰ ਤੋਂ ਕਥਿਤ ਤੌਰ ’ਤੇ ‘ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ’ (KLF) ਨਾਂਅ ਦੀ ਜੱਥੇਬੰਦੀ ਲਈ ਹਥਿਆਰ ਸਪਲਾਈ ਕਰਦਾ ਰਿਹਾ ਹੈ।

 

 

ਮੁਢਲੀ ਜਾਂਚ ਮੁਤਾਬਕ ਮੁਲਜ਼ਮ ਆਸ਼ੀਸ਼ ਸਿੰਘ ਅਕਸਰ ਫ਼ੋਨ ’ਤੇ ਪਾਕਿਸਤਾਨ ਦੇ ਕੁਝ ਵਿਅਕਤੀਆਂ ਨਾਲ ਗੱਲਾਂ ਕਰਦਾ ਰਿਹਾ ਹੈ। ਅਧਿਕਾਰੀਆਂ ਮੁਤਾਬਕ ਪੰਜਾਬ ਪੁਲਿਸ ਨੇ ਵੀ ਆਸ਼ੀਸ਼ ਸਿੰਘ ਬਾਰੇ ਜਾਣਕਾਰੀ UPATS ਨਾਲ ਸਾਂਝੀ ਕੀਤੀ ਸੀ।

 

 

‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਨੂੰ ਮਿਲੀ ਜਾਣਕਾਰੀ ਮੁਤਾਬਕ ਆਸ਼ੀਸ਼ ਸਿੰਘ ਨੂੰ ਹਰਿਦੁਆਰ ਦੇ ਸਿਵਲ ਲਾਈਨਜ਼ ਖੇਤਰ ’ਚ ਜਾਦੂਗਰ ਰੋਡ ਉੱਤੇ ਟੀਕਰੀ ਨਾਂਅ ਦੇ ਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਤੋਂ ਕਾਤਲਾਨਾ ਹਮਲੇ, ਖ਼ਤਰਨਾਕ ਹਥਿਆਰਾਂ ਨਾਲ ਦੰਗਾ ਭੜਕਾਉਣ, ਅਪਰਾਧਕ ਸਾਜ਼ਿਸ਼ ਰਚਣ ਤੇ ਸਾਲ 2018 ’ਚ ਪੰਜਾਬ ਦੇ ਕੁਝ ਮੁਜਰਿਮਾਂ ਨੂੰ ਪਨਾਹ ਦੇਣ ਜਿਹੇ ਦੋਸ਼ ਹਨ।

 

 

UPATS ਹੁਣ ਉੱਤਰ ਪ੍ਰਦੇਸ਼ ’ਚ ਆਸ਼ੀਸ਼ ਸਿੰਘ ਦੀ ਹਥਿਆਰਾਂ ਦੀ ਸਪਲਾਈ–ਲੜੀ ਦੀ ਜਾਂਚ ਕਰ ਰਹੀ ਹੈ। ATS ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਆਸ਼ੀਸ਼ ਸਿੰਘ ਦਰਅਸਲ, ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁਖੀ ਗੁਗਨੀ ਗਰੇਵਾਲ ਉਰਫ਼ ਹਰਮੀਤ ਸਿੰਘ ਦਾ ਸੱਜਾ ਹੱਥ ਸਮਝਿਆ ਜਾਂਦਾ ਹੈ। ਉਹੀ ਇਸ ਖ਼ਾਲਿਸਤਾਨੀ ਜੱਥੇਬੰਦੀ ਦੇ ਮੈਂਬਰਾਂ ਨੂੰ ਹਥਿਆਰ ਸਪਲਾਈ ਕਰਦਾ ਰਿਹਾ ਹੈ।

 

 

ਇਹ ਵੀ ਦੋਸ਼ ਹੈ ਕਿ ਆਰਐੱਸਐੱਸ ਤੇ ਸ਼ਿਵ ਸੈਨਾ ਕਾਰਕੁੰਨਾਂ/ਆਗੂਆਂ ਦੇ ਕਤਲ ਪਿੱਛੇ ਵੀ ਆਸ਼ੀਸ਼ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬੀਤੀ 27 ਜਨਵਰੀ ਨੂੰ ਜਦੋਂ KLF ਮੁਖੀ ਹਰਮੀਤ ਸਿੰਘ ਪੀਐੱਚਡੀ ਦਾ ਪਾਕਿਸਤਾਨ ’ਚ ਕਤਲ ਹੋਇਆ ਸੀ; ਤਦ ਪੰਜਾਬ ਪੁਲਿਸ ਨੇ ਪੰਜਾਬ ਦੇ ਮੋਗਾ ਸ਼ਹਿਰ ਤੋਂ ਸੁਖਪ੍ਰੀਤ ਸਿੰਘ ਨਾਂਅ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਸੁਖਪ੍ਰੀਤ ਸਿੰਘ ਨੇ ਹੀ ਪੁੱਛਗਿੱਛ ਦੌਰਾਨ ਆਸ਼ੀਸ਼ ਸਿੰਘ ਦੇ ਵੇਰਵੇ ਪੁਲਿਸ ਨੂੰ ਦੱਸੇ ਸਨ।

 

 

UPATS ਦੇ ADG ਸ੍ਰੀ ਡੀ.ਕੇ. ਠਾਕੁਰ ਨੇ ਦੱਸਿਆ ਕਿ ਆਸ਼ੀਸ਼ ਦਾ ਨਾਂਅ ਗ਼ੈਰ–ਕਾਨੂੰਨੀ ਸ਼ਰਾਬ ਦੀ ਵਿਕਰੀ ਜਿਹੇ ਹੋਰ ਮਾਮਲਿਆਂ ’ਚ ਵੀ ਬੋਲਦਾ ਹੈ। ਆਸ਼ੀਸ਼ ਪਹਿਲਾਂ ਪਟਿਆਲਾ ਜੇਲ੍ਹ ਵਿੱਚ ਵੀ ਰਿਹਾ ਹੈ ਤੇ ਉੱਥੇ ਹੀ ਉਹ KLF ਮੁਖੀ ਦੇ ਸੰਪਰਕ ਵਿੱਚ ਆਇਆ ਸੀ। ਉਸ ਨੇ ਇਸ ਜੱਥੇਬੰਦੀ ਦੇ ਮੁਖੀ ਨੂੰ 10 ਪਿਸਤੌਲਾਂ ਸਪਲਾਈ ਕੀਤੀਆਂ ਸਨ।

 

 

ਹੁਣ ਉੱਤਰ ਪ੍ਰਦੇਸ਼ ਤੇ ਉਤਰਾਖੰਡ ’ਚ ਆਸ਼ੀਸ਼ ਦੇ ਹੋਰ ਸਾਥੀਆਂ ਦੀ ਭਾਲ਼ ਜਾਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arms Supplier of Khalistanis arrested in Haridwar