ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੌਜ ਮੁਖੀ ਬਿਪਿਨ ਰਾਵਤ ਨੇ ਪਾਕਿਸਤਾਨ ਨੂੰ ਦਿੱਤਾ ਕਰਾਰਾ ਜਵਾਬ

ਗੁਆਂਢੀ ਮੁਲਕ ਪਾਕਿਸਤਾਨ ਤੇ ਭਾਰਤੀ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਰਾਰਾ ਹਮਲਾ ਕੀਤਾ ਹੈ। ਰਾਵਤ ਨੇ ਪਾਕਿਸਤਾਨ ਤੋਂ ਗਿਣੇ ਚੁਣੇ ਸ਼ਬਦਾਂ ਚ ਸਾਫ ਕਿਹਾ ਕਿ ਪਾਕਿਸਤਾਨ ਨੇ ਖੁੱਦ ਨੂੰ ਇਸਲਾਮਿਕ ਮੁਲਕ ਬਣਾ ਲਿਆ ਹੈ। ਉਨ੍ਹਾਂ ਨੇ ਪਾਕਿਸਤਾਨ ਨੂੰ ਵੰਗਾਰਦਿਆਂ ਕਿਹਾ ਕਿ ਭਾਰਤ ਧਰਮ ਨਿਰਪੱਖ ਮੁਲਕ ਹੈ ਇਸ ਲਈ ਪਹਿਲਾਂ ਪਾਕਿਸਤਾਨ ਖੁੱਦ ਨੂੰ ਧਰਮ ਨਿਰਪੱਖ ਰਾਸ਼ਟਰ ਬਣਾਵੇ ਅਤੇ ਫਿਰ ਜਾ ਕੇ ਭਾਰਤ ਦੀ ਗੱਲ ਕਰੇ। ਉਨ੍ਹਾਂ ਸਾਫ ਸ਼ਬਦਾਂ ਚ ਕਿਹਾ ਕਿ ਅੱਤਵਾਦ ਦੇ ਨਾਲ-ਨਾਲ ਭਾਰਤ ਨਾਲ ਗੱਲਬਾਤ ਸੰਭਵ ਨਹੀਂ ਹੈ।

 

ਫ਼ੌਜ ਮੁਖੀ ਰਾਵਤ ਨੇ ਕਿਹਾ ਕਿ ਗੁਆਂਢੀ ਮੁਲਕ ਕਹਿ ਰਿਹਾ ਹੈ ਕਿ ਤੁਸੀਂ ਇੱਕ ਕਦਮ ਵਧਾਓ ਤਾਂ ਅਸੀਂ ਦੋ ਕਦਮ ਵਧਾਵਾਂਗੇ। ਪਾਕਿਸਤਾਨ ਦੀ ਨਿਯਤ ਚ ਖੋਟ ਦਿਖਾਈ ਦਿੰਦੀ ਹੈ। ਉਹ ਜੋ ਵੀ ਕਰ ਰਿਹਾ ਹੈ, ਉਸ ਵਿਚ ਕਈ ਸਵਾਲ ਉਭਰ ਰਹੇ ਹਨ। ਪਾਕਿਸਤਾਨ ਵਲੋਂ ਇੱਕ ਵੀ ਕਦਮ ਸਕਾਰਾਤਮਕ ਚੁੱਕਿਆ ਜਾਣਾ ਜ਼ਰੂਰੀ ਹੈ। ਅਸੀਂ ਜ਼ਮੀਨੀ ਪੱਧਰ ਤੇ ਦੇਖਾਂਗੇ ਕਿ ਪਾਕਿ ਦੇ ਚੁੱਕੇ ਗਏ ਕਿਸੇ ਚੰਗੇ ਕਦਮ ਤੋਂ ਕੀ ਪ੍ਰਭਾਵ ਪਿਆ ਅਤੇ ਉਦੋਂ ਤੱਕ ਸਾਡੇ ਦੇਸ਼ ਦੀ ਨੀਤੀ ਸਾਫ ਅਤੇ ਸਪੱਸ਼ਟ ਹੈ ਕਿ ਅੱਤਵਾਦ ਅਤੇ ਗੱਲਬਾਤ ਨਾਲ-ਨਾਲ ਨਹੀਂ ਚੱਲ ਸਕਦੇ।

 

ਉਨ੍ਹਾਂ ਪਾਕਿਸਤਾਨ ਨੂੰ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਕਦਮ ਵਧਾਉਣਾ ਹੀ ਹੈ ਤਾਂ ਪਹਿਲਾਂ ਤੁਸੀਂ ਇੱਕ ਚੰਗਾ ਕਦਮ ਤੁਰ ਕੇ ਦਿਖਾਓ।

 

 

 

ਦੱਸਣਯੋਗ ਹੈ ਕਿ ਭਾਰਤੀ ਫ਼ੌਜ ਮੁਖੀ ਜਨਰਲ ਵਿਪਿਨ ਰਾਵਤ ਦਾ ਬਿਆਨ ਉਸ ਸਮੇਂ ਆਇਆ ਹੈ ਜਦ ਪਾਕਿਸਤਾਨ ਚ ਹੋ ਰਹੇ ਸਾਰਕ ਸੰਮੇਲਨ ਚ ਸ਼ਾਮਲ ਹੋਣ ਲਈ ਭਾਰਤ ਨੇ ਇਨਕਾਰ ਕਰ ਦਿੱਤਾ ਅਤੇ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਮੌਕੇ ਭਾਰਤ ਨਾਲ ਦੋਸਤੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਜ਼ੋਰ ਦਿੱਤਾ ਸੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Army chief Bipin Rawat has given a message to Pakistan