ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ 370 ਹਟਾਉਣ ਬਾਅਦ ਪਹਿਲੀ ਵਾਰ ਕਸ਼ਮੀਰ ਜਾਣਗੇ ਫੌਜੀ ਮੁੱਖੀ ਬਿਪਿਨ ਰਾਵਤ

ਧਾਰਾ 370 ਹਟਾਉਣ ਬਾਅਦ ਪਹਿਲੀ ਵਾਰ ਕਸ਼ਮੀਰ ਜਾਣਗੇ ਫੌਜੀ ਮੁੱਖੀ ਬਿਪਿਨ ਰਾਵਤ

ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਅਤੇ ਸੂਬੇ ਨੂੰ ਦੋ ਹਿੱਸਿਆ ਵਿਚ ਵੰਡਕੇ ਕਸ਼ਮੀਰ ਅਤੇ ਲੱਦਾਖ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾਉਣ ਦੇ ਫੈਸਲੇ ਬਾਅਦ ਪਹਿਲੀ ਵਾਰ ਸ੍ਰੀਨਗਰ ਦੇ ਦੌਰੇ ਉਤੇ ਅੱਜ ਫੌਜ ਪ੍ਰਮੁੱਖ ਬਿਪਿਨ ਜਾਣਗੇ।

 

ਫੌਜ ਮੁੱਖੀ ਜਨਰਲ ਬਿਪਿਨ ਰਾਵਤ ਸ੍ਰੀਨਗਰ ਵਿਚ ਸੁਰੱਖਿਆ ਹਾਲਾਤ ਅਤੇ ਕਸ਼ਮੀਰ ਘਾਟੀ ਵਿਚ ਸਥਿਤੀ ਨਾਲ ਨਿਪਟਣ ਲਈ ਸੁਰੱਖਿਆ ਬਲਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਸ੍ਰੀਨਗਰ ਦਾ ਦੌਰਾ ਕਰਨਗੇ। ਸੂਬੇ ਵਿਚੋਂ ਧਾਰਾ 370 ਹਟਾਏ ਜਾਣ ਬਾਅਦ ਇਹ ਫੌਜ ਪ੍ਰਮੁੱਖ ਰਾਵਤ ਦੀ ਜੰਮੂ ਅਤੇ ਕਸ਼ਮੀਰ ਦੀ ਪਹਿਲੀ ਯਾਤਰਾ ਹੈ।

 

ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੇ ਜ਼ਿਆਦਾਤਰ ਪ੍ਰਾਵਧਨਾਂ ਨੂੰ ਖਤਮ ਕੀਤੇ ਜਾਣ ਬਾਅਦ ਉਥੇ ਲੱਗੀਆਂ ਪਾਬੰਦੀਆਂ ਵਿਚ ਹੌਲੀ ਹੌਲੀ ਢਿੱਲ ਦਿੱਤੀ ਜਾ ਰਹੀ ਹੈ। ਹਾਲਾਂਕਿ, ਘਾਟੀ ਵਿਚ ਹੁਣ ਵੀ ਇੰਟਰਨੈਟ ਸੇਵਾ ਉਤੇ ਪਾਬੰਦੀ ਜਾਰੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਜੰਮੂ–ਕਸ਼ਮੀਰ ਅਤੇ ਲੱਦਾਖ ਦੇ ਵਿਸ਼ਵਾਸ ਦਾ ਖਾਕਾ ਖਿੱਚਣਾ ਵੀ ਸ਼ੁਰੂ ਕਰ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Army Chief Gen Bipin Rawat to visit Srinagar today after abrogation of Article 370 from jammu and kashmir