ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਪਿਨ ਰਾਵਤ ਬਣੇ ਦੇਸ਼ ਦੇ ਪਹਿਲੇ 'ਚੀਫ ਆਫ ਡਿਫੈਂਸ ਸਟਾਫ'

ਫੌਜ ਮੁਖੀ ਜਨਰਲ ਬਿਪਿਨ ਰਾਵਤ ਨੂੰ ਦੇਸ਼ ਦਾ ਪਹਿਲਾ 'ਚੀਫ ਆਫ ਡਿਫੈਂਸ ਸਟਾਫ' (ਸੀਡੀਐਸ) ਨਿਯੁਕਤ ਕੀਤਾ ਗਿਆ ਹੈ। ਰੱਖਿਆ ਮੰਤਰਾਲਾ ਦੇ ਦੱਸਿਆ ਕਿ ਜਨਰਲ ਬਿਪਿਨ ਰਾਵਤ ਦਾ ਕਾਰਜਕਾਰ 31 ਦਸੰਬਰ ਨੂੰ ਸ਼ੁਰੂ ਹੋਵੇਗਾ। ਦੱਸਣਯੋਗ ਹੈ ਕਿ ਬਿਪਿਨ ਰਾਵਤ 31 ਦਸੰਬਰ ਨੂੰ ਆਰਮੀ ਫੌਜ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋ ਰਹੇ ਹਨ। ਆਰਮੀ ਫੌਜ ਦੇ ਉਪ ਮੁਖੀ ਲੈਫਟੀਨੈਂਟ ਜਨਰਲ ਮਨੋਜ ਮੁਕੰਦ ਨਰਵਾਨੇ, ਬਿਪਿਨ ਰਾਵਤ ਦੀ ਥਾਂ ਲੈਣਗੇ।
 

ਜ਼ਿਕਰਯੋਗ ਹੈ ਕਿ 1999 'ਚ ਕਾਰਗਿਲ ਸਮੀਖਿਆ ਕਮੇਟੀ ਨੇ ਸਰਕਾਰ ਨੂੰ ਫੌਜੀ ਸਲਾਹਕਾਰ ਲਈ ਚੀਫ ਆਫ ਡਿਫੈਂਸ ਸਟਾਫ ਦਾ ਅਹੁਦਾ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਸੀ। ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਦੀ ਰਿਪੋਰਟ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਕਮੇਟੀ ਨੇ ਸੀਡੀਐਸ ਦੀ ਜਿੰਮੇਵਾਰੀਆਂ ਅਤੇ ਢਾਂਚੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ। 
 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ 15 ਅਗੱਸਤ ਨੂੰ ਆਪਣੇ ਸੰਬੋਧਨ 'ਚ ਇਸ ਦਾ ਐਲਾਨ ਕੀਤਾ ਸੀ। ਮੋਦੀ ਨੇ ਕਿਹਾ ਸੀ ਕਿ ਹੁਣ ਸਰਕਾਰ 'ਚੀਫ ਆਫ ਡਿਫੈਂਸ ਸਟਾਫ' ਨਿਯੁਕਤ ਕਰੇਗੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Army Chief General Bipin Rawat has been appointed as the first Chief of Defence Staff CDS