ਫੌਜ ਮੁੱਖੀ ਜਨਰਲ ਬਿਪਿਨ ਰਾਵਤ ਨੇ ਮੰਗਲਵਾਰ ਨੁੰ ਕਿਹਾ ਕਿ ਜੇਕਰ ਵਿਰੋਧੀ ਐਲਓਸੀ ਦੇ ਨੇੜੇ ਸਰਗਰਮ ਰਹਿਣਾ ਚਾਹੁੰਦਾ ਹੈ ਤਾਂ ਫਿਰ ਇਹ ਉਨ੍ਹਾਂ ਦਾ ਫੈਸਲਾ ਹੈ। ਹਰ ਕੋਈ ਸਾਵਧਾਨੀ ਲਈ ਤੈਨਾਤੀ ਕਰਦਾ ਹੈ ਅਤੇ ਸਾਨੂੰ ਇਸ ਬਾਰੇ ਜ਼ਿਆਦਾ ਚਿੰਤਤ ਹੋਣ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਿੱਥੋਂ ਤੱਕ ਭਾਰਤੀ ਫੌਜ ਦਾ ਸਵਾਲ ਹੈ ਤਾਂ ਸਾਨੂੰ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ।
ਜੰਮੂ ਕਸ਼ਮੀਰ ਵਿਚ ਧਾਰਾ 370 ਹਟਾਏ ਜਾਣ ਬਾਅਦ ਘਾਟੀ ਵਿਚ ਹਾਲਾਤ ਉਤੇ ਬਿਪਿਨ ਰਾਵਤ ਨੇ ਕਿਹਾ ਕਿ ਜਿਵੇਂ 70–80 ਦਹਾਕੇ ਵਿਚ ਸੀ, ਅਸੀਂ ਵੈਸਾ ਹੀ ਚਾਹੁੰਦੇ ਹਾਂ। ਸਾਨੂੰ ਉਥੇ ਤੈਨਾਤ ਕੀਤਾ ਗਿਆ ਸੀ ਅਤੇ ਅਸੀਂ ਬਿਨਾਂ ਬੰਦੂਕ ਦੇ ਮਿਲਦੇ ਸੀ। ਜੇਕਰ ਸਭ ਕੁਝ ਠੀਕ ਰਿਹਾ ਤਾਂ ਅਸੀਂ ਫਿਰ ਤੋਂ ਬੰਦੂਕ ਦੇ ਬਿਨਾਂ ਮਿਲਾਂਗੇ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਲਦਾਖ ਦੇ ਨੇੜੇ ਸਕਰਦੂ ਏਅਰਬੇਸ ਉਤੇ ਲੜਾਕੂ ਜਹਾਜ਼ ਤੈਨਾਤ ਕੀਤੇ ਹਨ। ਖੁਫੀਆ ਰਿਪੋਰਟਾਂ ਮੁਤਾਬਕ, ਸ਼ਨੀਵਾਰ ਨੂੰ ਉਸਨੇ ਤਿੰਨ ਸੀ–130 ਮਾਲਵਾਹਕ ਜਹਾਜ਼ ਇੱਥੇ ਭੇਜੇ ਸਨ। ਇਨ੍ਹਾਂ ਵਿਚ ਲੜਾਕੂ ਜਹਾਜ਼ਾਂ ਦੇ ਉਪਕਰਨ ਲਾਏ ਗਏ। ਉਥੇ ਭਾਰਤ, ਪਾਕਿਸਤਾਨ ਨਾਲ ਲੱਗਦੀ ਸਰਹੱਦ ਉਤੇ ਸਖਤ ਨਜ਼ਰ ਰਖ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੁਬਾਰਾ ਸਕਰਦੂ ਏਅਰਬੇਸ ਉਤੇ ਜੇਐਫ–17 ਲੜਾਕ ਜਹਾਜ਼ ਨੂੰ ਲਿਆਂਦੇ ਜਾਣ ਦੀ ਸੰਭਾਵਨਾ ਹੈ। ਭਾਰਤ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਅਸੀਂ ਪਾਕਿ ਦੀਆਂ ਹਰਕਤਾਂ ਉਤੇ ਬਾਰੀਕੀ ਨਾਲ ਨਜ਼ਰ ਰਖ ਰਹੇ ਹਾਂ। ਖੁਫੀਆ ਵਿਭਾਗ ਨੇ ਹਵਾਈ ਫੌਜ ਅਤੇ ਸੈਨਾ ਦਨੂੰ ਜਹਾਜ਼ਾਂ ਦੀ ਤੈਨਾਤੀ ਬਾਰੇ ਅਲਰਟ ਭੇਜਿਆ ਹੈ।
ਸਕਰਦੂ ਪਾਕਿਸਤਾਂਲ ਦਾ ਇਕ ਫਾਰਵਰਡ ਆਪਰੇਟਿੰਗ ਬੇਸ ਹੈ। ਉਹ ਇਸਦੀ ਵਰਤੋਂ ਸੀਮਾ ਉਤੇ ਫੌਜ ਦੇ ਆਪਰੇਸ਼ਨ ਨੂੰ ਸਮਰਥਨ ਕਰਨ ਲਈ ਕਰਦਾ ਹੈ। ਸੂਤਰਾਂ ਦੀ ਮੰਨੀ ਜਾਵੇ ਤਾਂ ਪਾਕਿਸਤਾਨ ਹਵਾਈ ਫੌਜ ਜਿੱਥੇ ਅਭਿਆਸ ਕਰਨ ਦੀ ਯੋਜਨਾ ਬਣਾ ਰਿਹਾ ਹੈ।