ਚੇਨਈ ਵਿੱਚ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਕਸ਼ਮੀਰ ਘਾਟੀ ਵਿੱਚ ਅੱਤਵਾਦੀਆਂ ਅਤੇ ਪਾਕਿਸਤਾਨ ਨਾਲ ਉਨ੍ਹਾਂ ਦੇ ਸੰਚਾਲਕਾਂ ਵਿਚਾਲੇ ਸੰਚਾਰ ਟੁੱਟ ਗਿਆ ਹੈ, ਪਰ ਲੋਕਾਂ ਵਿਚਾਲੇ ਸੰਚਾਰ ਨਹੀਂ ਟੁੱਟਾ ਹੈ।
Army Chief General Bipin Rawat: Pakistan violates ceasefire to push terrorists into our territory. We know how to deal with ceasefire violations. Our troops know how to position themselves and take action. We are alert and will ensure that maximum infiltration bids are foiled. https://t.co/88UjUARGHj
— ANI (@ANI) September 23, 2019
ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ਦੇ ਸੰਦਰਭ ਵਿੱਚ ਬਾਲਕੋਟ ਹਾਲ ਹੀ ਵਿੱਚ ਮੁੜ ਸਰਗਰਮ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ 26 ਫ਼ਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਵਿਖੇ ਹਵਾਈ ਹਮਲੇ ਨਾਲ ਅੱਤਵਾਦੀ ਕੈਂਪਾਂ ਨੂੰ ਨਸ਼ਟ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਸਾਡੇ ਇਲਾਕੇ ਵਿੱਚ ਘੁਸਪੈਠ ਕਰਵਾਉਣ ਲਈ ਜੰਗਬੰਦੀ ਦੀ ਉਲੰਘਣਾ ਕਰਦਾ ਹੈ। ਅਸੀਂ ਜਾਣਦੇ ਹਾਂ ਕਿ ਜੰਗਬੰਦੀ ਦੀ ਉਲੰਘਣਾ ਨਾਲ ਕਿਵੇਂ ਨਜਿੱਠਣਾ ਹੈ। ਸਾਡੇ ਸੈਨਿਕ ਜਾਣਦੇ ਹਨ ਕਿ ਆਪਣੇ ਆਪ ਨੂੰ ਕਿਵੇਂ ਸਥਿਤੀ ਵਿੱਚ ਰੱਖਣਾ ਹੈ ਅਤੇ ਕਾਰਵਾਈ ਕਰਨੀ ਹੈ। ਅਸੀਂ ਚੌਕਸ ਹਾਂ ਅਤੇ ਇਹ ਪੱਕਾ ਕਰਾਂਗੇ ਕਿ ਘੁਸਪੈਠ ਦੀਆਂ ਵੱਧ ਤੋਂ ਵੱਧ ਕੋਸ਼ਿਸ਼ਾਂ ਨੂੰ ਅਸਫ਼ਲ ਕਰ ਦਿੱਤਾ ਜਾਵੇ।
ਉਨ੍ਹਾਂ ਨੇ ਇਥੇ ਆਫੀਸਰਜ਼ ਟ੍ਰੇਨਿੰਗ ਅਕੈਡਮੀ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਪਾਕਿਸਤਾਨ ਨੇ ਹਾਲ ਹੀ ਵਿੱਚ ਬਾਲਾਕੋਟ ਨੂੰ ਮੁੜ ਸਰਗਰਮ ਕੀਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬਾਲਕੋਟ ਪ੍ਰਭਾਵਿਤ ਹੋਇਆ ਸੀ। ਉਹ ਨੁਕਸਾਨਿਆ ਗਿਆ ਸੀ ਅਤੇ ਨਸ਼ਟ ਹੋ ਗਿਆ ਸੀ। ਇਸ ਲਈ ਲੋਕ ਉੱਥੋਂ ਚਲੇ ਗਏ ਸਨ ਅਤੇ ਹੁਣ ਇਹ ਫਿਰ ਸਰਗਰਮ ਹਨ।
ਉਨ੍ਹਾਂ ਕਿਹਾ ਕਿ ਤਕਰੀਬਨ 500 ਘੁਸਪੈਠੀਏ ਭਾਰਤ ਵਿੱਚ ਦਾਖ਼ਲ ਹੋਣ ਦੀ ਤਿਆਰੀ ਵਿੱਚ ਹਨ। ਥਲ ਸੈਨਾ ਮੁਖੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਨੇ ਕੁਝ ਕਦਮ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਉੱਥੋਂ ਦੇ ਲੋਕਾਂ ਦਾ ਸਮਰੱਥਨ ਪ੍ਰਾਪਤ ਹੋਇਆ ਹੈ।