ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Army Day 2020 : ਜਨਰਲ ਨਰਵਾਣੇ ਨੇ ਬਹਾਦਰ ਜਵਾਨਾਂ ਨੂੰ ਕੀਤਾ ਸਨਮਾਨਤ

72ਵੇਂ ਫੌਜ ਦਿਵਸ ਮੌਕੇ ਅੱਜ ਦਿੱਲੀ 'ਚ ਸ਼ਾਨਦਾਰ ਪਰੇਡ ਦਾ ਆਯੋਜਨ ਕੀਤਾ ਗਿਆ, ਜਿਸ ਦੀ ਸਲਾਮੀ ਪਹਿਲੀ ਵਾਰ ਚੀਫ ਆਫ ਡਿਫੈਂਸ ਜਨਰਲ ਬਿਪਿਨ ਰਾਵਤ ਨੇ ਲਈ। ਇਸ ਮੌਕੇ ਬਹਾਦਰ ਜਵਾਨਾਂ ਨੂੰ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ। ਆਰਮੀ ਚੀਫ਼ ਮਨੋਜ ਮੁਕੰਦ ਨਰਵਾਣੇ ਨੇ ਪਰੇਡ ਦਾ ਨਿਰੀਖਣ ਕੀਤਾ। 
 

 

ਇਸ ਮੌਕੇ ਨਰਵਾਣੇ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚੋਂ ਧਾਰਾ-370 ਹਟਾਇਆ ਜਾਣਾ ਇਤਿਹਾਸਿਕ ਕਦਮ ਹੈ। ਇਸ ਨਾਲ ਸੂਬੇ ਨੂੰ ਮੁੱਖ ਧਾਰਾ ਨਾਲ ਜੁੜਨ 'ਚ ਮਦਦ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਸੀ ਭਵਿੱਖ 'ਚ ਫੌਜ ਦੀਆਂ ਤਿਆਰੀਆਂ ਨੂੰ ਹੋਰ ਪੁਖਤਾ ਕਰਾਂਗੇ। ਉਨ੍ਹਾਂ ਕਿਹਾ ਕਿ ਅੱਤਵਾਦ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
 

ਇਸ ਤੋਂ ਪਹਿਲਾਂ ਅੱਜ ਸਵੇਰੇ ਬਿਪਿਨ ਰਾਵਤ ਦੇ ਨਾਲ ਤਿੰਨਾਂ ਫੌਜ ਮੁਖੀਆਂ ਜਨਰਲ ਮਨੋਜ ਮੁਕੰਦ ਨਰਵਾਣੇ, ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰਿਆ ਅਤੇ ਸਮੁੰਦਰੀ ਫੌਜ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਰਾਸ਼ਟਰੀ ਯੁੱਧ ਸਮਾਰਕ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਫੌਜ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਕਿਹਾ , "ਭਾਰਤ ਦੀ ਫੌਜ ਭਾਰਤ ਮਾਤਾ ਦਾ ਮਾਣ-ਸਨਮਾਨ ਹੈ। ਸੈਨਾ ਦਿਵਸ ਦੇ ਮੌਕੇ ਮੈਂ ਦੇਸ਼ ਦੇ ਸਾਰੇ ਜਵਾਨਾਂ ਬਹਾਦਰੀ, ਹਿੰਮਤ ਅਤੇ ਜਜਬੇ ਨੂੰ ਸਲਾਮ ਕਰਦਾ ਹਾਂ।"
 

 

ਰਾਹੁਲ ਗਾਂਧੀ ਨੇ ਵੀ ਟਵੀਟ ਕੀਤਾ, "ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ 'ਚ ਆਪਣੇ ਆਪ ਨੂੰ ਵਾਰਨ ਵਾਲੇ ਭਾਰਤ ਫੌਜ ਦੇ ਸਾਰੇ ਬਹਾਦਰ ਜਵਾਨਾਂ ਤੇ ਸਾਬਕਾ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਥਲ ਸੈਨਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ। ਜੈ ਹਿੰਦ!"
 

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ 'ਤੇ ਫੌਜੀਆਂ ਨਾਲ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, "ਫੌਜ ਦਿਵਸ ਮੌਕੇ ਮੈਂ ਫੌਜ ਦੀ ਹਿੰਮਤ ਤੇ ਹੌਂਸਲੇ ਨੂੰ ਸਲਾਮ ਕਰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਮੈਂ ਇਸ ਸੰਸਥਾਨ ਦਾ ਹਿੱਸਾ ਬਣਿਆ ਰਿਹਾ। 2017 ਦੀ ਤਿੱਬੜੀ ਕੈਂਟ ਦੀ ਫੋਟੋ ਸਾਂਝੀ ਕਰਦੇ ਹੋਏ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ।" 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Army Day parade held at Parade Ground Delhi