ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੌਜ ਦਾ ਐਲਾਨ, ਜੰਮੂ-ਕਸ਼ਮੀਰ ’ਚ ਹਥਿਆਰ ਚੁੱਕਣ ਵਾਲੇ ਨੂੰ ਮਾਰ ਦਿੱਤੀ ਜਾਵੇਗੀ ਗੋਲੀ

ਪੁਲਵਾਮਾ ਹਮਲੇ ਮਗਰੋਂ ਭਾਰਤੀ ਫ਼ੌਜ, ਸੀਆਰਪੀਐਫ਼ ਅਤੇ ਜੰਮੂ–ਕਸ਼ਮੀਰ ਪੁਲਿਸ ਨੇ ਅੱਜ ਮੰਗਲਵਾਰ ਨੂੰ ਸਾਂਝੀ ਪ੍ਰੈਸ ਕਾਨਫ਼ਰੰਸ ਕਰਦਿਆਂ ਕਿਹਾ ਕਿ 100 ਘੰਟਿਆਂ ਚ ਜੈਸ਼ ਏ ਮੁਹੰਮਦ ਦੇ ਤਿੰਨ ਮੁੱਖ ਅੱਤਵਾਦੀਆਂ ਨੂੰ ਮਾਰ ਸੁਟਿਆ ਗਿਆ ਹੈ।

 

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਪ੍ਰੈਸ ਕਾਨਫ਼ਰੰਸ ਚ ਜੀਓਸੀ ਚਿਨਾਰ ਕਾਪਰਸ ਲੈਫ਼ਟੀਨੈਂਟ ਜਨਰਲ ਕੇ ਜੇ ਐਸ ਢਿੱਲੋ, ਸੀਆਰਪੀਐਫ਼ ਦੇ ਆਈਜੀ ਜ਼ੁਲਫ਼ੀਕਾਰ ਹਸਨ ਅਤੇ ਸ਼੍ਰੀਨਗਰ ਦੇ ਆਈਜੀ ਐਸਪੀ ਪਾਣੀ ਨੇ ਕਿਹਾ ਕਿ ਜੈਸ਼ ਏ ਮੁਹੰਮਦ ਦੇ ਵੱਡੇ ਅੱਤਵਾਦੀਆਂ ਦੀ ਭਾਲ ਜਾਰੀ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਉਨ੍ਹਾਂ ਕਿਹਾ ਕਿ ਜੰਮੂ–ਕਸ਼ਮੀਰ ਚ ਹੁਣ ਤੋਂ ਜਿਹੜਾ ਵੀ ਬੰਦੂਕ ਚੁੱਕੇਗਾ, ਉਸਨੂੰ ਗੋਲੀ ਮਾਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਸ਼ਮੀਰ ਦੇ ਨੌਜਵਾਨਾਂ ਦੀਆਂ ਮਾਵਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਤਾਂ ਕਿ ਉਹ ਘਰ ਵਾਪਸ ਆ ਜਾਣ।

 

 

ਫ਼ੌਜ ਨੇ ਕਿਹਾ ਕਿ ਪੁਲਵਾਮਾ ਹਮਲੇ ਚ ਪਾਕਿਸਤਾਨ ਦੀ ਫ਼ੌਜ ਦਾ ਹੱਥ ਅਤੇ ਜੈਸ਼ ਨੂੰ ਆਈਐਸਆਈ ਕੰਟਰੋਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਚ ਜਿਹੜਾ ਵੀ ਘੁਸਪੈਠ ਕਰੇਗਾ, ਜ਼ਿੰਦਾ ਨਹੀਂ ਬਚੇਗਾ। ਕੱਲ੍ਹ ਦੇ ਮੁਕਾਬਲੇ ਚ ਜੈਸ਼ ਦੇ ਤਿੰਨ ਸਿਖਰ ਕਮਾਂਡਰ ਢੇਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ਚ ਕਿੰਨੇ ਗਾਜ਼ੀ ਆਏ ਤੇ ਲੰਘ ਗਏ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਉਨ੍ਹਾਂ ਕਿਹਾ ਕਿ ਜੈਸ਼ ਏ ਮੁਹੰਮਦ ਪਾਕਿਸਤਾਨੀ ਫ਼ੌਜ ਦਾ ਬੱਚਾ ਹੈ ਤੇ ਕਾਮਰਾਨ ਹੀ ਪੁਲਵਾਮਾ ਹਮਲੇ ਦਾ ਸਰਗਨਾ ਸੀ। ਪੁਲਵਾਮਾ ਹਮਲੇ ਨੂੰ ਜੈਸ਼ ਨੇ ਪਾਕਿਸਤਾਨ ਦੇ ਕਹਿਣ ਤੇ ਕੀਤਾ ਤੇ ਆਈਐਸਆਈ ਲਗਾਤਾਰ ਕਾਮਰਾਨ ਨੂੰ ਹੁਕਮ ਦੇ ਰਹੀ ਸੀ।

 

ਕਸ਼ਮੀਰਆਂ ਨੂੰ ਤਸ਼ੱਦਦ ਦੇ ਸਵਾਲ ਤੇ ਫ਼ੌਜ ਅਧਿਕਾਰੀਆਂ ਨੇ ਕਿਹਾ ਕਿ ਇਹ ਇੱਕ ਸੋਚੀ ਸਮਝੀ ਸਾਜਿਸ਼ ਹੈ ਤੇ ਬਿਨਾ ਸਬੂਤ ਦੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਅੱਤਵਾਦੀਆਂ ਖਿਲਾਫ਼ ਆਪਰੇਸ਼ਨ ਉਸ ਸਮੇਂ ਦੇ ਹਾਲਾਤ ਮੁਤਾਬਕ ਚਲਾਉਂਦੇ ਹਾਂ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Army declaration shot dead in Jammu and Kashmir will be shot dead